15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

16 ਘੰਟਿਆਂ ਤੋਂ ਬਿਜਲੀ ਸਪਲਾਈ ਠੱਪ ਹੋਣ ਕਾਰਨ ਬਲੈਕ ਆਊਟ ਵਰਗੇ ਹਾਲਾਤ ਬਣੇ

ਅਜੀਤ ਡੈਸਕ 29-07-2026
ਅਮਰਕੋਟ, 28 ਜੁਲਾਈ (ਭੱਟੀ)-ਅਮਰਕੋਟ ਪਾਵਰਕਾਮ ਸਟੇਸ਼ਨ ’ਚ ਤੜਕੇ ਚਾਰ ਵਜੇ ਤੋਂ ਪਹਿਲਾ ਦਾ ਕੋਈ ਤਕਨੀਕੀ ਨੁਕਸ ਪੈਣ ਕਾਰਨ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ। ਆਮ ਲੋਕਾਂ ਦੇ ਇਨਵਰਟਰ ਵੀ ਜਵਾਬ ਦੇ ਗਏ, ਜਿਸ ਕਾਰਨ ਬੱਚਿਆਂ, ਬਜ਼ੁਰਗਾਂ, ਮਰੀਜ਼ਾਂ ਦਾ ਅੱਤ ਦੀ ਗਰਮੀ ’ਚ ਮੰਦਾ ਹਾਲ ਹੋਇਆ ਪਿਆ ਹੈ। ਹਰ ਪਾਸੇ ਇਕ ਤਰ੍ਹਾਂ ਨਾਲ ਹਾਹਾਕਾਰ ਮਚੀ ਪਈ ਹੈ। 16 ਘੰਟੇ ਤੋਂ ਬਿਜਲੀ ਸਪਲਾਈ ਠੱਪ ਹੋਣ ਕਰਕੇ ਕਸਬਾ ਨਿਵਾਸੀਆਂ ਤੇ ਆਸ-ਪਾਸ ਪਿੰਡਾਂ ਦੇ ਲੋਕਾਂ ਦੇ ਘਰਾਂ ਦਾ ਪੀਣ ਵਾਲਾ ਪਾਣੀ ਵੀ ਖ਼ਤਮ ਹੋ ਗਿਆ, ਜਿਸ ਕਾਰਨ ਲੋਕਾਂ ਡਾਹਢੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਾਵਰਕਾਮ ਕਰਮਚਾਰੀਆਂ ਦੀ ਹੜਤਾਲ ਕਾਰਨ ਪਹਿਲਾ ਵੀ ਬਿਜਲੀ ਸਪਲਾਈ ’ਤੇ ਕਾਫੀ ਅਸਰ ਪਿਆ ਸੀ, ਪਰ ਅੱਜ ਤੜਕੇ ਪਏ ਤਕਨੀਕੀ ਨੁਕਸ ਨੇ ਆਮ ਲੋਕਾਂ ਦੇ ਅੱਤ ਦੀ ਗਰਮੀ ’ਚ ਚੰਗਿਆੜੇ ਕੱਢ ਕੇ ਰੱਖ ਦਿੱਤੇ। ਬਿਜਲੀ ਸਪਲਾਈ ਬਹਾਲ ਕਰਨ ਲਈ ਆਮ ਲੋਕਾਂ ਨੇ ਵੀ ਬੜੀ ਜਦੋ ਜਹਿਦ ਕੀਤੀ, ਬਿਜਲੀ ਸਪਲਾਈ ਬਹਾਲ ਨਹੀਂ ਹੋਈ।
ਪਿਛਲੀ ਖ਼ਬਰ ਸਰਹੱਦੀ ਪਿੰਡ ਡੱਲ ਤੋਂ ਪਿਸਤੌਲ ਤੇ ਗੋਲੀਆਂ ਬਰਾਮਦ ਅਗਲੀ ਖ਼ਬਰ ਭਾਜਪਾ ਵਲੋਂ ਸਿਹਤ ਮੰਤਰੀ ਤੇ ਸਿੱਖਿਆ ਮੰਤਰੀ ਦੇ ਤੁਰੰਤ ਅਸਤੀਫ਼ੇ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।