15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਆਬਕਾਰੀ ਵਿਭਾਗ ਦੀ ਟੈਕਸ ਚੋਰੀ ਖ਼ਿਲਾਫ਼ ਵੱਡੀ ਕਾਰਵਾਈ ਡਿਫਾਲਟਰ ਲਾਇਸੰਸੀ ਨੂੰ ਗ੍ਰਿਫ਼ਤਾਰ ਕੀਤਾ

ਅਜੀਤ ਡੈਸਕ 29-07-2026
ਅੰਮ੍ਰਿਤਸਰ, 28 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)- ਪੰਜਾਬ ਸਰਕਾਰ ਵਲੋਂ ਟੈਕਸ ਚੋਰੀ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਤਹਿਤ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਆਬਕਾਰੀ ਤੇ ਕਰ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੀ ਰਹਿਨੁਮਾਈ ਵਧੀਕ ਮੁੱਖ ਸਕੱਤਰ (ਆਬਕਾਰੀ) ਡੀ. ਕੇ. ਤਿਵਾੜੀ (ਆਈ.ਏ.ਐਸ.), ਆਬਕਾਰੀ ਕਮਿਸ਼ਨਰ ਪੰਜਾਬ ਜਤਿੰਦਰਾ ਜੋਰਵਾਲ (ਆਈ.ਏ.ਐਸ.) ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜੋਨ ਰਣਜੀਤ ਸਿੰਘ ਦੀ ਅਗਵਾਈ ਹੇਠ ਆਬਕਾਰੀ ਰੇਂਜ ਅੰਮ੍ਰਿਤਸਰ ਦੀ ਟੀਮ ਨੇ ਬਕਾਇਆ ਆਬਕਾਰੀ ਮਾਲੀਆ ਦੀ ਵਸੂਲੀ ਲਈ ਵੱਡੀ ਕਾਰਵਾਈ ਕੀਤੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਚੀਮਾ ਸਹਾਇਕ ਕਮਿਸ਼ਨਰ (ਆਬਕਾਰੀ), ਅੰਮ੍ਰਿਤਸਰ ਰੇਂਜ ਨੇ ਦੱਸਿਆ ਕਿ ਡਿਫਾਲਟਰ ਲਾਇਸੰਸੀ ਰਾਕੇਸ਼ ਕੁਮਾਰ ਉਰਫ਼ ਰਾਕੇਸ਼ ਭਨੋਟ ਪੁੱਤਰ ਮੰਗਤ ਰਾਮ ਵਾਸੀ ਪਿੰਡ ਰੂਪੋਵਾਲੀ ਬ੍ਰਾਹਮਣਾਂ ਸਿਆਲਕਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਪੰਜਾਬ ਲੈਂਡ ਰੈਵਨਿਊ ਐਕਟ, 1887 ਦੀ ਧਾਰਾ 69 (1) ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੀ ਅਗਵਾਈ ਇੰਦਰਜੀਤ ਸਿੰਘ ਸਹਿਜਰਾ ਆਬਕਾਰੀ ਅਫ਼ਸਰ ਤਰਨ ਤਾਰਨ ਅਤੇ ਲਲਿਤ ਕੁਮਾਰ ਆਬਕਾਰੀ ਅਫ਼ਸਰ ਅੰਮ੍ਰਿਤਸਰ-1 ਅਤੇ 2 ਵਲੋਂ ਕੀਤੀ ਗਈ। ਕਾਰਵਾਈ ‘ਚ ਕਰਨ ਸ਼ਰਮਾ, ਰਾਮ ਮੂਰਤੀ, ਹਿਤੇਸ਼ ਪ੍ਰਭਾਕਰ ਸਮੇਤ ਸਮੂਹ ਆਬਕਾਰੀ ਨਿਰੀਖਕ ਵੀ ਸ਼ਾਮਿਲ ਸਨ। ਸਹਾਇਕ ਕਮਿਸ਼ਨਰ (ਆਬਕਾਰੀ) ਨੇ ਕਿਹਾ ਕਿ ਆਬਕਾਰੀ ਵਿਭਾਗ ਪੰਜਾਬ ਪੁਰਾਣੇ ਬਕਾਇਆ ਆਬਕਾਰੀ ਮਾਲੀਏ ਦੀ ਵਸੂਲੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਰਕਾਰੀ ਮਾਲੀਆ ਦੀ ਰਿਕਵਰੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਸਮੂਹ ਲਾਇਸੰਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦਾ ਵੀ ਆਬਕਾਰੀ ਮਾਲੀਆ ਬਕਾਇਆ ਹੈ, ਉਹ ਇਸ ਨੂੰ ਤੁਰੰਤ ਸਰਕਾਰੀ ਖ਼ਜ਼ਾਨੇ ‘ਚ ਜਮ੍ਹਾਂ ਕਰਵਾਉਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ ਦੀ ਸੂਰਤ ‘ਚ ਆਉਣ ਵਾਲੇ ਦਿਨਾਂ ‘ਚ ਹੋਰ ਵੀ ਸਖ਼ਤ ਕਾਰਵਾਈ ਕਰਦਿਆਂ ਗ੍ਰਿਫ਼ਤਾਰੀਆਂ ਅਤੇ ਐੱਫ.ਆਈ.ਆਰ. ਦਰਜ ਕੀਤੀਆਂ ਜਾਣਗੀਆਂ।
ਪਿਛਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਹਰੀਕੇ ਪੱਤਣ ਪੁੱਜਣ ’ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਅਗਲੀ ਖ਼ਬਰ ਫਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਪੇਪਰ ਲੀਕ ਮਾਮਲੇ ’ਚ ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਅਸਤੀਫ਼ਾ ਦੇਣ–ਔਲਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।