04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਿਵਲ ਹਸਪਤਾਲ ਪੱਟੀ ਤੋਂ ਸਾਮਾਨ ਚੋਰੀ

ਅਜੀਤ ਡੈਸਕ 30-07-2026
ਪੱਟੀ, 29 ਜੁਲਾਈ (ਕਾਲੇਕੇ, ਖਹਿਰਾ)—ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਸਿਵਲ ਹਸਪਤਾਲ ਪੱਟੀ ਤੋਂ ਸਮਾਨ ਚੋਰੀ ਹੋਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਪੱਟੀ ਵਿਖੇ ਅਸ਼ੀਸ ਗੁਪਤਾ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਚੋਰਾਂ ਵਲੋਂ ਹਸਪਤਾਲ ਵਿਚ ਦਾਖਲ ਹੋ ਕੇ ਜਨਰੇਟਰ ਕਾਪਰ ਤਾਰ, ਗੈਸ ਪਾਈਪ ਲਾਈਨ ਸਿਸਟਮ ਦੀ ਕਾਪਰ ਤਾਰ, ਓ.ਟੀ ਵਿਚ ਲੱਗੀ ਏ.ਸੀ. ਦੀ ਕਾਪਰ ਤਾਰ, ਸੇਫਟੀ ਫਾਇਰ ਸਿਲੰਡਰ ਆਦਿ ਦੀ ਤਾਰਾਂ ਚੋਰੀ ਕਰ ਲਈਆਂ ਹਨ। ਜਾਂਚ ਅਧਿਕਾਰੀ ਏ.ਐੱਸ.ਆਈ. ਸਰੂਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਘਰ ਅੱਗੇ ਗੱਡੀ ਲਗਾਉਣ ਤੋਂ ਰੋਕਣ ’ਤੇ ਪਰਿਵਾਰ ਨਾਲ ਕੀਤੀ ਕੁੱਟਮਾਰ ਅਗਲੀ ਖ਼ਬਰ ਖਡੂਰ ਸਾਹਿਬ ਦੇ ਅਕਾਲੀ ਦਲ (ਬ) ਦੇ ਵਰਕਰਾਂ ਵਲੋਂ ਬਿੱਲਾ ਸੇਰੋਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।