ਫਤਿਆਬਾਦ, 29 ਜੁਲਾਈ (ਹਰਵਿੰਦਰ ਸਿੰਘ ਧੂੰਦਾ)-ਵਿਧਾਨ ਸਭਾ ਹਲਕੇ ਖਡੂਰ ਸਾਹਿਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੂੰ ਆਜ਼ਾਦ ਪੇਂਡੂ ਚੌਂਕੀਦਾਰ ਵੈਲਫੇਅਰ ਐਸੋਸੀਏਸ਼ਨ ਦੇ ਵਫਦ ਨੇ ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ, ਮੀਤ ਪ੍ਰਧਾਨ ਵਿਰਸਾ ਸਿੰਘ, ਤਹਿਸੀਲ ਪ੍ਰਧਾਨ ਸਤਨਾਮ ਸਿੰਘ, ਗੁਰਦਿਆਲ ਸਿੰਘ, ਕੁਲਵਿੰਦਰ ਸਿੰਘ ਦੀ ਅਗਵਾਈ ’ਚ ਸਾਥੀ ਚੌਂਕੀਦਾਰਾਂ ਨੇ ਇਕ ਮੰਗ ਪੱਤਰ ਦਿੱਤਾ, ਜਿਸ ਵਿਚ ਉਹਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਸਰਕਾਰ ਵਲੋਂ ਰੋਕੀਆਂ ਗਈਆਂ ਤਨਖਾਹਾਂ ਜਾਰੀ ਕਰਵਾਈਆਂ ਜਾਣ ਅਤੇ ਯਕੀਨ ਦਿਵਾਇਆ ਜਾਵੇ ਕਿ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਭਾਜਪਾ ਸਰਕਾਰ ਹਰਿਆਣੇ ਵਿਚ ਮਾਣ ਭੱਤਾ ਦੇ ਰਹੀ ਹੈ, ਉਸੇ ਤਰਜ ’ਤੇ ਜਦੋਂ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਵੇਗੀ ਤਾਂ ਸਾਨੂੰ ਵੀ ਮਾਣ ਭੱਤਾ ਦਿੱਤਾ ਜਾਵੇਗਾ। ਇਸ ਮੌਕੇ ਭਰੋਵਾਲ ਨੇ ਚੌਂਕੀਦਾਰ ਐਸੋਸੀਏਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਹੀ ਪਾਰਟੀ ਦੀ ਹਾਈਕਮਾਨ ਨਾਲ ਉਨ੍ਹਾਂ ਦੀ ਮੀਟਿੰਗ ਕਰਾਉਣਗੇ। ਭਰੋਵਾਲ ਨੇ ਦੱਸਿਆ ਕਿ ਹਰਿਆਣੇ ਵਿਚ ਪੇਂਡੂ ਚੌਂਕੀਦਾਰਾਂ ਨੂੰ 11000 ਰੁਪਏ ਪ੍ਰਤੀ ਮਹੀਨਾ ਤਨਖਾਹ, 4000 ਰੁਪਏ ਵਰਦੀ ਦਾ ਸਲਾਨਾ ਭੱਤਾ ਅਤੇ 2500 ਰੁਪਏ ਡੰਡੇ ਬੈਟਰੀ ਆਦਿ ਲਈ ਦਿੱਤੇ ਜਾਂਦੇ ਹਨ। ਭਰੋਵਾਲ ਨੇ ਦੱਸਿਆ ਕਿ ਹਰਿਆਣੇ ਦੇ ਵਿਚ ਚੌਂਕੀਦਾਰਾਂ ਨੂੰ ਪੰਜਾਂ ਸਾਲਾਂ ਵਿਚ ਇਕ ਨਵਾਂ ਸਾਈਕਲ ਤੇ ਜਦੋਂ ਚੌਂਕੀਦਾਰ ਸੇਵਾ ਮੁਕਤ ਹੁੰਦਾ ਹੈ ਤਾਂ 2 ਲੱਖ ਰੁਪਏ ਅਤੇ 3 ਲੱਖ ਦਾ ਸਿਹਤ ਬੀਮਾ ਕੀਤਾ ਜਾਂਦਾ ਹੈ, ਜਦਕਿ ਦੂਜੇ ਪਾਸੇ ਪੰਜਾਬ ਵਿਚ ਇਸ ਵੇਲੇ ਚੌਂਕੀਦਾਰਾਂ ਨੂੰ ਸਿਰਫ 1500 ਰੁਪਏ ਪ੍ਰਤੀ ਮਹੀਨਾ ਭੱਤਾ ਦਿੱਤਾ ਜਾਂਦਾ ਤੇ ਹੋਰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ । ਇਸ ਮੌਕੇ ਸਰਕਲ ਪ੍ਰਧਾਨ ਨਰਿੰਦਰ ਸਿੰਘ ਕੱਲਾ, ਭੁਪਿੰਦਰ ਸਿੰਘ ਟੀਟੂ, ਠੇਕੇਦਾਰ ਸੁਖਜਿੰਦਰ ਸਿੰਘ, ਜਥੇ. ਅਮਰਜੀਤ ਸਿੰਘ ਖਿੰਡਾ ਤਰਸੇਮ ਸਿੰਘ ਛਾਪੜੀ, ਲਖਵਿੰਦਰ ਸਿੰਘ ਖਡੂਰ ਸਾਹਿਬ, ਅੰਸ਼ਦੀਪ ਸਿੰਘ ਆਦਿ ਪਾਰਟੀ ਆਗੂ ਹਾਜ਼ਰ ਸਨ, ਉੱਥੇ ਹੀ ਚੌਂਕੀਦਾਰ ਐਸੋਸੀਏਸ਼ਨ ਦੇ ਅਮਰਜੀਤ ਸਿੰਘ ਜਾਮਾਰਾਏ, ਗੁਰਪਾਲ ਸਿੰਘ ਚੱਕ ਮਹਿਰ, ਸ਼ਿੰਗਾਰਾ ਸਿੰਘ ਤੁੜ, ਅਜੀਤ ਸਿੰਘ ਚੰਡੀਗੜ੍ਹ ਮੁਹੱਲਾ, ਨਿੰਦਰ ਸਿੰਘ ਧੂੰਦਾ, ਕੁਲਵਿੰਦਰ ਸਿੰਘ ਰਾਹਲ ਚਾਹਲ, ਬਲਵੰਤ ਸਿੰਘ ਫਤਿਆਬਾਦ, ਹਰਬੰਸ ਸਿੰਘ ਫਤਿਆਬਾਦ, ਚਰਨਧੂੜ ਸਿੰਘ ਗੋਇੰਦਵਾਲ ਸਾਹਿਬ, ਕਰਮ ਸਿੰਘ ਵੇਈਪੂਈਂ, ਸੁੱਚਾ ਸਿੰਘ ਮੁੰਡਾਪਿੰਡ, ਹਰਭਜਨ ਸਿੰਘ ਖੇਲਾ, ਅਵਤਾਰ ਸਿੰਘ ਖਾਨ ਆਦਿ ਹਾਜ਼ਰ ਸਨ।