02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਖਡੂਰ ਸਾਹਿਬ ਵਿਖੇ ਬੰਦ ਦਾ ਅਸਰ ਨਹੀਂ ਦਿਸਿਆ, ਬਾਜ਼ਾਰ ਆਮ ਵਾਂਗ ਖੁੱਲ੍ਹੇ ਰਹੇ

ਅਜੀਤ ਡੈਸਕ 31-07-2026
ਖਡੂਰ ਸਾਹਿਬ, 30 ਜੁਲਾਈ (ਰਸ਼ਪਾਲ ਸਿੰਘ ਕੁਲਾਰ)- ਸਫਾਈ ਮੁਲਾਜ਼ਮਾਂ ਵਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਖਡੂਰ ਸਾਹਿਬ ਕਸਬਾ ਪੂਰਨ ਤੌਰ ’ਤੇ ਆਮ ਵਾਂਗ ਖੁੱਲਾ ਰਿਹਾ। ਜਿਕਰਯੋਗ ਹੈ ਕਿ ਬੀਤੇ ਦਿਨੀ ਨਗਰ ਨਿਗਮ ਬਰਨਾਲਾ ਦੇ ਸਫ਼ਾਈ ਸੇਵਕਾਂ ਉਪਰ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿਚ ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਪੰਜਾਬ ਨੇ 30 ਜੁਲਾਈ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ, ਪਰ ਖਡੂਰ ਸਾਹਿਬ ਵਿਖੇ ਬੰਦ ਨੂੰ ਭਰਵਾਂ ਹੁੰਗਾਰਾ ਨਹੀਂ ਮਿਲਿਆ, ਜਿਸ ਦੌਰਾਨ ਬਜਾਰ ਅਤੇ ਹੋਰ ਪ੍ਰਾਈਵੇਟ ਤੇ ਸਰਕਾਰੀ ਅਦਾਰੇ ਖੁਲੇ ਰਹੇ ਅਤੇ ਆਮ ਵਾਂਗ ਸਥਿਤੀ ਦੇਖਣ ਨੂੰ ਮਿਲੀ। ਇਸ ਮੌਕੇ ਪੁਲਿਸ ਚੌਕੀ ਖਡੂਰ ਸਾਹਿਬ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਦੇਖਦਿਆਂ ਕਸਬੇ ਅੰਦਰ ਬਾਜ ਅੱਖ ਰੱਖੀ ਗਈ ਤਾਂ ਜੋ ਸਥਿਤੀ ਸ਼ਾਂਤੀਪੂਰਵਕ ਬਣੀ ਰਹੇ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਦੀ ਅਗਵਾਈ ਹੇਠ ਕਈ ਪਰਿਵਾਰ ਕਾਂਗਰਸ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਡੇਢ ਲੱਖ ਬੂਟੇ ਲਗਾਉਣ ਦਾ ਟੀਚਾ ਪੂਰਾ ਕਰਨ ਲਈ ਸੇਵਾ ਲਗਾਤਾਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।