02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਤਰਨ ਤਾਰਨ 7 ਦੀ ਚੰਡੀਗੜ੍ਹ ਰੈਲੀ ’ਚ ਸ਼ਾਮਿਲ ਹੋਵੇਗੀ

ਤਰਨ ਤਾਰਨ, 1 ਅਗਸਤ (ਪਰਮਜੀਤ ਜੋਸ਼ੀ)– ਪੰਜਾਬ ਸੁਬਾਰਡੀਨੇਟ ਸਰਸਵਿਜ ਫੈਡਰੇਸ਼ਨ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਾਰਜ ਸਿੰਘ ਕੈਰੋਂ ਜਨਰਲ ਸਕੱਤਰ ਰਜਵੰਤ ਬਾਗੜੀਆਂ ਦੀ ਪ੍ਰਧਾਨਗੀ ਹੇਠ ਰੋਡਵੇਜ ਭਵਨ ਤਰਨ ਤਾਰਨ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ.

ਅਜੀਤ ਡੈਸਕ 02-08-2026
ਤਰਨ ਤਾਰਨ, 1 ਅਗਸਤ (ਪਰਮਜੀਤ ਜੋਸ਼ੀ)– ਪੰਜਾਬ ਸੁਬਾਰਡੀਨੇਟ ਸਰਸਵਿਜ ਫੈਡਰੇਸ਼ਨ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਾਰਜ ਸਿੰਘ ਕੈਰੋਂ ਜਨਰਲ ਸਕੱਤਰ ਰਜਵੰਤ ਬਾਗੜੀਆਂ ਦੀ ਪ੍ਰਧਾਨਗੀ ਹੇਠ ਰੋਡਵੇਜ ਭਵਨ ਤਰਨ ਤਾਰਨ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ.ਸ.ਸ.ਫ. ਦੇ ਸੀਨੀਅਰ ਆਗੂ ਬਲਕਾਰ ਵਲਟੋਹਾ, ਗੁਰਪ੍ਰੀਤ ਗੰਡੀਵਿਡ, ਬਲਜੀਤ ਟਾਮ, ਅਜਮੇਰ ਸਿੰਘ ਕੱਲ੍ਹਾ, ਕੁਲਵਿੰਦਰ ਸਿੰਘ ਰੋਡਵੇਜ, ਸੀਮਾ ਸੋਹਲ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਬੀਤ ਗਏ ਹਨ ਪਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਾਰੇ ਲਾਉਣ ਤੋਂ ਸਿਵਾਏ ਇਕ ਵੀ ਮੰਗ ਪੂਰੀ ਨਹੀਂ ਕੀਤੀ ਜਿਵੇ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਮੁਲਾਜ਼ਮਾਂ ਦਾ ਬਣਦਾ 18 ਫੀਸਦੀ ਮਹਿੰਗਾਈ ਭੱਤਾ ਜਾਰੀ ਕਰਨਾ, 15-01-2015 ਤੇ 17-07-2020 ਵਾਲੇ ਮਲਾਜ਼ਮ ਮਾਰੂ ਪੱਤਰ ਵਾਪਸ ਲੈਣੇ, ਹਰ ਤਰਾਂ ਦੇ ਆਉਟਸੋਰਸਿੰਗ, ਸਕੀਮ ਵਰਕਰ, ਕੱਚੇ ਕਾਮੇ ਪੱਕੇ ਕਰਨੇ, ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਵਿਚ ਖਾਲੀ ਅਸਾਮੀਆਂ ਰੈਗੂਲਰ ਤੌਰ ’ਤੇ ਪੁਰ ਕਰਨੀਆਂ, ਪੇ ਕਮਿਸ਼ਨ ਦਾ ਪਿਛਲਾ ਬਕਾਇਆ ਜਾਰੀ ਕਰਨਾ, ਬੰਦ ਭੱਤੇ ਬਹਾਲ ਕਰਨੇ, ਪੈਨਸ਼ਨਰਾਂ ਦਾ 2.59 ਦਾ ਗੁਣਾਂਕ ਲਾਗੂ ਕਰਨਾ ਆਦਿ। ਇਸ ਲਈ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਤੇ ਮੁਲਾਜ਼ਮ ਮੰਚ ਵਲੋਂ 7 ਅਗਸਤ ਨੂੰ ਹੋਣ ਜਾ ਰਹੀ ਚੰਡੀਗੜ੍ਹ ਮਹਾਂ ਰੈਲੀ ’ਚੋ ਸ਼ਾਮਿਲ ਹੋਣ ਲਈ ਪੰਜਾਬ ਸੁਬਾਰਡੀਨੇਟ ਸਰਸਵਿਜ ਫੈਡਰੇਸ਼ਨ ਦੇ ਝੰਡੇ ਹੇਠ ਜ਼ਿਲ੍ਹਾ ਤਰਨ ਤਾਰਨ ਤੋਂ ਗੌਰਮਿੰਟ ਸਕੂਲ ਟੀਚਰਜ ਯੂਨੀਅਨ, ਹੈਲਥ ਇੰਪਲਾਈਜ ਫੈਡਰੇਸ਼ਨ, ਪੰਜਾਬ ਰੋਡਵੇਜ ਟਰਾਂਸਪੋਰਟ ਵਰਕਰ ਯੂਨੀਅਨ, ਪੰਜਾਬ ਪੈਨਸ਼ਨ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ ਫੈਡਰੇਸ਼ਨ, ਆਲ ਇੰਡੀਆ ਆਸ਼ਾ ਵਰਕਰਜ ਯੂਨੀਅਨ ਜਥੇਬੰਦੀਆਂ ਦੇ ਲਗਪਗ 400 ਮੁਲਾਜ਼ਮ ਤੇ ਪੈਨਸ਼ਨਰ ਜ਼ਿਲ੍ਹੇ ਦੇ ਵੱਖ ਵੱਖ ਭਾਗਾਂ ਤੋਂ ਬੱਸਾਂ, ਗੱਡੀਆਂ ਰਾਹੀਂ ਚੰਡੀਗੜ੍ਹ ਰੈਲੀ ਸ਼ਾਮਿਲ ਹੋਣਗੇ। ਇਸ ਸਮੇਂ ਨਰਿੰਦਰ ਨੂਰ, ਅੰਮ੍ਰਿਤਪਾਲ ਬਾਕੀਪਰ, ਪ੍ਰਿਤਪਾਲ ਸਿੰਘ ਝਬਾਲ, ਦੀਦਾਰ ਸਿੰਘ ਮੰਡ, ਸਵਰਨ ਸਿੰਘ ਕੁਹੜਕਾ, ਹਰਬੰਸ ਸਿੰਘ ਭੁੱਲਰ, ਸੁੱਖਵੰਤ ਸਿੰਘ ਠੱਟਾ, ਰਵੀ ਕੁਮਾਰ, ਸਰਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਝਬਾਲ ਚੌਂਕ ’ਚ ਖੜ੍ਹਦੀਆਂ ਬੱਸਾਂ ਬਣ ਰਹੀਆਂ ਹਾਦਸਿਆਂ ਦਾ ਕਾਰਨ ਅਗਲੀ ਖ਼ਬਰ ਫਤਿਆਬਾਦ ਵਿਖੇ 70ਵੀਆਂ ਜ਼ੋਨਲ ਖੇਡਾਂ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।