7 ਦੀ ਚੰਡੀਗੜ੍ਹ ਰੈਲੀ ’ਚ ਵੱਡੀ ਗਿਣਤੀ ਸਾਥੀ ਹੋਣਗੇ ਸ਼ਾਮਿਲ - ਬਲਦੇਵ ਸਿੰਘ ਕਲਾਂ
ਤਰਨ ਤਾਰਨ, 4 ਅਗਸਤ (ਇਕਬਾਲ ਸਿੰਘ ਸੋਢੀ)– ਪੈਨਸ਼ਨਰ ਐਂਡ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਬਲਦੇਵ ਸਿੰਘ ਕੱਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਨਰਲ ਸਕੱਤਰ ਸਤਪਾਲ ਸ਼ਰਮਾ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਸਾਡੇ ਸਾਥੀ ਬਲਦੇਵ ਸਿੰਘ ਪੂਨੀਆ, ਹਰਭਜਨ ਸਿੰਘ ਢਿੱਲੋਂ ਐਡਵੋਕੇਟ, ਗੁਰਮੀਤ ਸਿੰਘ, ਮੁਖਤਾਰ ਸਿੰਘ ਨੰਬਰਦਾਰ ਦੋਬਲੀਆ, ਲਖਵਿੰਦਰ ਕੌਰ ਮਾਣੋਚਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ।
ਤਰਨ ਤਾਰਨ, 4 ਅਗਸਤ (ਇਕਬਾਲ ਸਿੰਘ ਸੋਢੀ)– ਪੈਨਸ਼ਨਰ ਐਂਡ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਬਲਦੇਵ ਸਿੰਘ ਕੱਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਨਰਲ ਸਕੱਤਰ ਸਤਪਾਲ ਸ਼ਰਮਾ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਸਾਡੇ ਸਾਥੀ ਬਲਦੇਵ ਸਿੰਘ ਪੂਨੀਆ, ਹਰਭਜਨ ਸਿੰਘ ਢਿੱਲੋਂ ਐਡਵੋਕੇਟ, ਗੁਰਮੀਤ ਸਿੰਘ, ਮੁਖਤਾਰ ਸਿੰਘ ਨੰਬਰਦਾਰ ਦੋਬਲੀਆ, ਲਖਵਿੰਦਰ ਕੌਰ ਮਾਣੋਚਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ । ਉਨ੍ਹਾਂ ਨੂੰ ਸਾਰੇ ਸਾਥੀਆਂ ਨੇ ਮੌਨ ਵਰਤ ਧਰ ਕੇ ਸ਼ਰਧਾਂਜਲੀ ਭੇਟ ਕੀਤੀ । ਪੰਜਾਬ ਸਰਕਾਰ ਹਾਈਕੋਰਟ ਦੇ ਹੁਕਮਾਂ ਨੂੰ ਪ੍ਰਵਾਨ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਹਾਈਕੋਰਟ ਦੇ ਹੁਕਮਾਂ ਅਨੁਸਾਰ ਤੁਰੰਤ ਲਾਗੂ ਕਰੇ ਅਤੇ ਸਾਰੀਆਂ ਮੰਗਾਂ ਪ੍ਰਵਾਨ ਕਰੇ ਨਹੀਂ ਦਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ । ਸੂਬਾ ਕਮੇਟੀ ਮੈਂਬਰ ਜਗਤਾਰ ਸਿੰਘ ਆਸਲ ਨੇ ਕਿਹਾ ਕਿ ਪੰਜਾਬ ਸਰਕਾਰ ਕਰਜਾ ਦਰ ਕਰਜਾ ਲੈ ਕੇ ਡੰਗ ਟਪਾ ਰਹੀ ਹੈ। ਸ਼ਿੰਗਾਰਾ ਸਿੰਘ ਘੜਕਾ ਨੇ ਆਪਣੇ ਸੰਬੋਧਨ ਵਿਚ ਪੰਜਾਬ ਦੇ ਵਿਗੜ ਰਹੇ ਹਾਲਾਤ ਅਤੇ ਅਰਥ ਵਿਵਸਥਾ ਅਮਨ ਕਾਨੂੰਨ ’ਤੇ ਚਾਨਣਾ ਪਾਇਆ ਅਤੇ ਕਿਹਾ ਕਿ ਪੂਰੇ ਪੰਜਾਬ ਵਿਚ ਨਸ਼ਾ ਤੇ ਲੁੱਟਾਂ ਖੋਹਾਂ ਜ਼ੋਰਾਂ ’ਤੇ ਹਨ । ਚੇਅਰਮੈਨ ਗੁਰਦੇਵ ਸਿੰਘ ਸੰਧੂ ਨੇ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਡੀ.ਏ ਦੀਆਂ ਸਾਰੀਆਂ ਕਿਸ਼ਤਾਂ ਜਲਦ ਦਿੱਤੀਆਂ ਜਾਣ। ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਕੱਲਾ ਨੇ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤਾਨਾਸ਼ਾਹੀ ਰੂਪ ਧਾਰਨ ਕਰ ਚੁੱਕੀ ਹੈ। ਬਰਨਾਲਾ ਸਫਾਈ ਸੇਵਕ ਬੀਬੀਆਂ ’ਤੇ ਲਾਠੀ ਚਾਰਜ ਕਰਨਾ ਔਰੰਗਜ਼ੇਬੀਕਾਰਾ ਹੈ। ਇਸ ਮੌਕੇ ਬਖਸ਼ੀਸ਼ ਸਿੰਘ ਜਵੰਦਾ, ਅਸ਼ਵਨੀ ਕੁਮਾਰ, ਪ੍ਰਿੰਸੀਪਲ ਕਸ਼ਮੀਰ ਸਿੰਘ, ਦਲਬੀਰ ਸਿੰਘ ਚੋਹਲਾ, ਅਮਰਜੀਤ ਕੌਰ, ਬਲਦੇਵ ਸਿੰਘ ਤਰਨ ਤਾਰਨ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸੁਖਦੇਵ ਸਿੰਘ ਬਾਗੜੀਆਂ, ਗਿਆਨ ਸਿੰਘ ਮੋਹਨਪੁਰਾ, ਸਰਬਜੀਤ ਸਿੰਘ, ਤਜਿੰਦਰ ਸਿੰਘ ਕਲਾਂ, ਸੁੱਖਾ ਸਿੰਘ ਪੱਟੀ, ਚਾਨਣ ਸਿੰਘ, ਬੀਰ ਮਸੀਹ, ਗੋਪਾਲ ਸਿੰਘ, ਜਸਵੰਤ ਸਿੰਘ, ਹਰਜਿੰਦਰ ਸਿੰਘ ਜੰਡ, ਹਰਬੰਸ ਸਿੰਘ, ਕਾਬਲ ਸਿੰਘ, ਧਰਮ ਸਿੰਘ ਵਲਟੋਹਾ, ਸਤਨਾਮ ਸਿੰਘ, ਕਸ਼ਮੀਰ ਸਿੰਘ, ਗੁਰਮੇਲ ਸਿੰਘ, ਲਖਬੀਰ ਸਿੰਘ, ਜਗਤਾਰ ਸਿੰਘ ਚੰਬਾ, ਇੰਦਰਜੀਤ ਸ਼ਰਮਾ, ਇੰਦਰਜੀਤ ਕੌਰ, ਹਰਕਵਲਦੀਪ ਕੌਰ. ਅਮਰਜੀਤ ਸਿੰਘ ਅਤੇ ਹੋਰ ਹਾਜ਼ਰ ਸਨ।