ਪੁਲਿਸ ਲਾਈਨ ਗਰਾਊਂਂਡ ਤਰਨ ਤਾਰਨ ਅਤੇ ਆਲੇ-ਦੁਆਲੇ ਲੱਗਦੇ 5 ਕਿੱਲੋਮੀਟਰ ਦੇ ਘੇਰੇ ਅੰਦਰ ‘ਨੋ ਡਰੋਨ ਜੋ਼ਨ’ ਘੋਸ਼ਿਤ
ਤਰਨ ਤਾਰਨ, 13 ਅਗਸਤ (ਪਰਮਜੀਤ ਜੋਸ਼ੀ)– ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਰਾਹੁਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 13 ਅਗਸਤ 2026 ਤੋਂ 15 ਅਗਸਤ 2026 (ਜ਼ਿਲ੍ਹਾ ਪੱਧਰੀ ਸਮਾਗਮ ਖ਼ਤਮ ਹੋਣ ਤੱਕ) ਤੱਕ ਪੁਲਿਸ ਲਾਈਨ ਗਰਾਊਂਂਡ ਤਰਨ ਤਾਰਨ ਅਤੇ ਆਲੇ-ਦੁਆਲੇ ਲੱਗਦੇ 5 ਕਿਲੋਮੀਟਰ ਦੇ ਘੇਰੇ ਅੰਦਰ ‘ਨੋ ਡਰੋਨ ਜੋ਼ਨ’ ਘੋਸ਼ਿਤ ਕੀਤਾ ਹੈ। ਸੁਰੱਖਿਆ ਬਲ ਅਤੇ ਪੁਲਿਸ ਵਿਭਾਗ ਦੇ ਡਰੋਨਾਂ ਨੂੰ ਇਸ ਹੁਕਮ ਤੋਂ ਛੋਟ ਹੋਵੇਗੀ।
ਸ
ਸ੍ਰੀ ਰਾਹੁਲ ਜ਼ਿਲ੍ਹਾ ਮੈਜਿਸਟਰੇਟ।
14-08-2026
ਤਰਨ ਤਾਰਨ, 13 ਅਗਸਤ (ਪਰਮਜੀਤ ਜੋਸ਼ੀ)– ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਰਾਹੁਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 13 ਅਗਸਤ 2026 ਤੋਂ 15 ਅਗਸਤ 2026 (ਜ਼ਿਲ੍ਹਾ ਪੱਧਰੀ ਸਮਾਗਮ ਖ਼ਤਮ ਹੋਣ ਤੱਕ) ਤੱਕ ਪੁਲਿਸ ਲਾਈਨ ਗਰਾਊਂਂਡ ਤਰਨ ਤਾਰਨ ਅਤੇ ਆਲੇ-ਦੁਆਲੇ ਲੱਗਦੇ 5 ਕਿਲੋਮੀਟਰ ਦੇ ਘੇਰੇ ਅੰਦਰ ‘ਨੋ ਡਰੋਨ ਜੋ਼ਨ’ ਘੋਸ਼ਿਤ ਕੀਤਾ ਹੈ। ਸੁਰੱਖਿਆ ਬਲ ਅਤੇ ਪੁਲਿਸ ਵਿਭਾਗ ਦੇ ਡਰੋਨਾਂ ਨੂੰ ਇਸ ਹੁਕਮ ਤੋਂ ਛੋਟ ਹੋਵੇਗੀ। ਜੇਕਰ ਮੀਡੀਆ ਵਲੋਂ ਉਕਤ ਸਮਾਗਮ ਵਿਚ ਡਰੋਨ ਦੀ ਵਰਤੋਂ ਕਰਨੀ ਹੈ, ਤਾਂ ਉਸ ਸਬੰਧੀ ਸੀਨੀਅਰ ਕਪਤਾਨ ਪੁਲਿਸ, ਤਰਨ ਤਾਰਨ ਪਾਸੋਂ ਪੂਰਵ ਪ੍ਰਵਾਨਗੀ ਪ੍ਰਾਪਤ ਕਰਨੀ ਜਰੂਰੀ ਹੈ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸੀਨੀਅਰ ਕਪਤਾਨ ਪੁਲਿਸ ਤਰਨ ਤਾਰਨ ਵਲੋਂ ਆਪਣੇ ਪੱਤਰ ਰਾਹੀਂ ਲਿਖਿਆ ਗਿਆ ਹੈ। ਜ਼ਿਲ੍ਹਾ ਤਰਨ ਤਾਰਨ ਵਿਚ 15 ਅਗਸਤ 2026 ਦਾ ਜ਼ਿਲ੍ਹਾ ਪੱਧਰੀ ਸਮਾਗਮ ਪੁਲਿਸ ਲਾਈਨ ਗਰਾਊਂਂਡ ਤਰਨ ਤਾਰਨ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿਚ ਵੀ.ਵੀ.ਆਈ.ਪੀਜ਼/ਸ਼ਖਸੀਅਤਾਂ ਅਤੇ ਵੱਡੇ ਪੱਧਰ ‘ਤੇ ਵਿਦਿਆਰਥੀ ਅਤੇ ਆਮ ਲੋਕ ਪਹੁੰਚੇ ਰਹੇ ਹਨ। ਉਨ੍ਹਾਂ ਵਲੋਂ ਇਸ ਮੌਕੇ ‘ਤੇ ਜਨਤਕ ਸੁਰੱਖਿਆ ਅਤੇ ਅਮਨ ਤੇ ਕਾਨੂੰਨ ਦੀ ਵਿਵਸਥਾ ਦੀ ਬਹਾਲੀ ਲਈ ਮਿਤੀ 13 ਅਗਸਤ 2026 ਤੋਂ 15 ਅਗਸਤ 2026 ਤੱਕ ਪੁਲਿਸ ਲਾਈਨ ਗਰਾਊਂਡ ਤਰਨ ਤਾਰਨ ਅਤੇ ਆਲੇ-ਦੁਆਲੇ ਲਗਦੇ 5 ਕਿਲੋਮੀਟਰ ਦੇ ਘੇਰੇ ਅੰਦਰ ਨੋ ਡਰੋਨ ਜੋ਼ਨ ਘੋਸ਼ਿਤ ਲਈ ਲਈ ਬੇਨਤੀ ਕੀਤੀ ਗਈ ਹੈ।