ਪਿਸਤੌਲ ਦਿਖਾ ਕੇ 2 ਲੁਟੇਰਿਆਂ ਨੇ ਫਾਇਨਾਂਸ ਕੰਪਨੀ ਦੇ ਕਰਿੰਦੇ ਪਾਸੋਂ ਕੀਤੀ ਲੁੱਟ-ਖੋਹ
ਭਿੱਖੀਵਿੰਡ, 14 ਅਗਸਤ (ਬੌਬੀ)– ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਫਾਇਨਾਂਸ ਕੰਪਨੀ ਦੇ ਕਰਿੰਦੇ ਨੂੰ ਪਿਸਤੌਲ ਦਿਖਾ ਕੇ ਸੋਨੇ ਦੀ ਲੁੱਟ ਖੋਹ ਕਰਨ ਵਾਲੇ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਕ ਵਿਅਕਤੀ ਨੂੰ ਗਿ੍ਰਫਤਾਰ ਕਰ ਲਿਆ ਹੈ। ਥਾਣਾ ਭਿੱਖੀਵਿੰਡ ਵਿਖੇ ਗੁਰਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮਨਾਵਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਮਥੂਟ ਫਾਇਨਾਸ ਪੱਟੀ ਵਿਖੇ ਕੰਮ ਕਰਦਾ ਹੈ ਅਤੇ ਸਿੰਕਦਰਬੀਰ ਸਿੰਘ, ਜਸਵਿੰਦਰ ਸਿੰਘ ਪੁੱਤਰਾਨ ਮਹਾਂਬੀਰ ਸਿੰਘ ਵਾਸੀ ਭੁੱਚਰ ਖੁਰਦ ਵਲੋਂ ਗੋਲਡ ’ਤੋ ਲੋਨ ’ਤੇ ਕਰਜਾ ਲਿਆ ਸੀ, ਉਹ ਸੋਨਾ ਉਸ ਪਾਸੋਂ ਉਕਤ ਵਿਅਕਤੀ ਪਿਸਤੌਲ ਦਿਖਾ ਕੇ ਖੋਹ ਲੈ ਗਏ ਹਨ, ਜੋ ਕਿ 236 ਗ੍ਰਆਮ ਅਤੇ 800 ਮਿਲੀਗ੍ਰਾਮ ਬਣਦਾ ਹੈ।
ਅਜੀਤ ਡੈਸਕ
15-08-2026