ਜ਼ਿਲ੍ਹਾ ਵਾਸੀਆਂ ਨੂੰ ਘਰਾਂ ਦੇ ਨੇੜੇ ਮਿਲਣਗੀਆਂ ਬੈਂਕਿੰਗ ਸਹੂਲਤਾਂ - ਐਲ.ਡੀ.ਐਮ. ਸੰਦੀਪ ਸਹੋਤਾ
ਤਰਨ ਤਾਰਨ, 18 ਅਗਸਤ (ਹਰਿੰਦਰ ਸਿੰਘ)– ਜ਼ਿਲ੍ਹਾ ਵਾਸੀਆਂ ਨੂੰ ਬੈਂਕਿੰਗ ਸੇਵਾਵਾਂ ਲਈ ਦੂਰ-ਦੁਰਾਡੇ ਨਾ ਜਾਣਾ ਪਵੇ ਅਤੇ ਹਰ ਖਪਤਕਾਰ ਨੂੰ ਆਪਣੇ ਘਰ ਦੇ ਨੇੜੇ ਹੀ ਬੈਂਕਿੰਗ ਸਹੂਲਤਾਂ ਉਪਲਬੱਧ ਹੋਣ, ਇਸ ਮੰਤਵ ਤਹਿਤ ਜ਼ਿਲ੍ਹਾ ਤਰਨ ਤਾਰਨ ਵਿਚ ਦਸੰਬਰ 2026 ਤੱਕ 45 ਯੂ. ਆਰ.
ਤਰਨ ਤਾਰਨ, 18 ਅਗਸਤ (ਹਰਿੰਦਰ ਸਿੰਘ)– ਜ਼ਿਲ੍ਹਾ ਵਾਸੀਆਂ ਨੂੰ ਬੈਂਕਿੰਗ ਸੇਵਾਵਾਂ ਲਈ ਦੂਰ-ਦੁਰਾਡੇ ਨਾ ਜਾਣਾ ਪਵੇ ਅਤੇ ਹਰ ਖਪਤਕਾਰ ਨੂੰ ਆਪਣੇ ਘਰ ਦੇ ਨੇੜੇ ਹੀ ਬੈਂਕਿੰਗ ਸਹੂਲਤਾਂ ਉਪਲਬੱਧ ਹੋਣ, ਇਸ ਮੰਤਵ ਤਹਿਤ ਜ਼ਿਲ੍ਹਾ ਤਰਨ ਤਾਰਨ ਵਿਚ ਦਸੰਬਰ 2026 ਤੱਕ 45 ਯੂ.ਆਰ.ਸੀ ਸਥਾਪਿਤ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਹ ਪ੍ਰਗਟਾਵਾ ਲੀਡ ਬੈਂਕ ਮੈਨੇਜਰ (ਐਲ.ਡੀ.ਐਮ) ਸੰਦੀਪ ਸਹੋਤਾ ਨੇ ਬਲਾਕ ਪੱਧਰੀ ਬੈਂਕਰਜ਼ ਕਮੇਟੀ (ਬੀ.ਐਲ.ਬੀ.ਸੀ) ਦੀ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ । ਐਲ.ਡੀ.ਐਮ ਦਫ਼ਤਰ ਵਿਖੇ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੰਦੀਪ ਸਹੋਤਾ ਨੇ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਦੇ ਡੀ.ਸੀ.ਓਜ਼ ਅਤੇ ਅਰੋਹ ਫਾਊਂਡੇਸ਼ਨ ਦੇ ਸਟਾਫ਼ ਨਾਲ ਬੈਂਕਿੰਗ ਸੇਵਾਵਾਂ ਨੂੰ ਹੋਰ ਸੁਚੱਜਾ ਅਤੇ ਲੋਕ-ਪੱਖੀ ਬਣਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਸੀ.ਡੀ.ਐਸ, ਯੂ.ਆਰ.ਸੀ ਅਤੇ ਬੈਂਕਿੰਗ ਕਰਸਪਾਂਡੈਂਟ (ਬੀ.ਸੀ) ਨਾਲ ਸਬੰਧਤ ਕੰਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਲਈ ਲੋੜੀਂਦੀਆਂ ਹਦਾਇਤਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਬੈਂਕ ਵਿਚ ਸੇਵਾਵਾਂ ਲੈਣ ਲਈ ਆਉਣ ਵਾਲੇ ਕਿਸੇ ਵੀ ਗਾਹਕ ਨੂੰ ਬੇਲੋੜੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਣਾ ਚਾਹੀਦਾ । ਬੈਂਕ ਅਧਿਕਾਰੀ ਗਾਹਕਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕਰਨ ਅਤੇ ਉਨ੍ਹਾਂ ਨੂੰ ਸਨਮਾਨਜਨਕ, ਪਾਰਦਰਸ਼ੀ ਤੇ ਸੁਚੱਜੀ ਸੇਵਾ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ। ਸੰਦੀਪ ਸਹੋਤਾ ਨੇ ਕਿਹਾ ਕਿ ਪੇਂਡੂ ਖੇਤਰਾਂ ਦੇ ਲੋਕਾਂ ਤੱਕ ਬੈਂਕਿੰਗ ਸੇਵਾਵਾਂ ਦੀ ਆਸਾਨ ਪਹੁੰਚ ਬਣਾਉਣਾ ਬੈਂਕਿੰਗ ਪ੍ਰਣਾਲੀ ਦੀ ਮਹੱਤਵਪੂਰਨ ਜ਼ਿੰਮੇਵਾਰੀ ਹੈ । 45 ਯੂ.ਆਰ.ਸੀ ਸਥਾਪਿਤ ਹੋਣ ਨਾਲ ਲੋਕਾਂ ਨੂੰ ਛੋਟੀਆਂ-ਵੱਡੀਆਂ ਬੈਂਕਿੰਗ ਸੇਵਾਵਾਂ ਲਈ ਦੂਰ-ਦੁਰਾਡੇ ਬੈਂਕਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਉਨ੍ਹਾਂ ਦੇ ਸਮੇਂ ਤੇ ਖ਼ਰਚੇ ਦੀ ਵੀ ਬੱਚਤ ਹੋਵੇਗੀ । ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਸਰਕਾਰੀ ਅਤੇ ਲੋਕ-ਭਲਾਈ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਵੀ ਸਰਗਰਮੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿੱਚ ਬੈਂਕ ਅਧਿਕਾਰੀਆਂ ਅਤੇ ਅਰੋਹ ਫਾਊਂਡੇਸ਼ਨ ਦੇ ਨੁਮਾਇੰਦਿਆਂ ਨੇ ਵੀ ਵੱਖ-ਵੱਖ ਮੁੱਦਿਆਂ ’ਤੇ ਆਪਣੇ ਸੁਝਾਅ ਸਾਂਝੇ ਕੀਤੇ।