19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਖ਼ਾਲਸਾ ਵਿੱਦਿਅਕ ਸੰਸਥਾਵਾਂ ਸਰਹਾਲੀ ’ਚ ਤੀਆਂ ਮਨਾਈਆਂ

ਸਰਹਾਲੀ ਕਲਾਂ, 18 ਅਗਸਤ (ਅਜੇ ਸਿੰਘ ਹੁੰਦਲ)—ਗੁਰੂ ਗੋਬਿੰਦ ਸਿੰਘ ਖਾਲਸਾ ਵਿਦਿਅਕ ਸੰਸਥਾਵਾਂ ਸਰਹਾਲੀ ਕਲਾਂ ਵਿਖੇ ਧੀਆਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਲ਼ੜਕੀਆਂ ਦੇ ਵਿਹੜੇ ਵਿਚ ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਕਾਲਜ ਦੀਆਂ ਸਾਰੀਆਂ ਲੜਕੀਆਂ ਦੇ ਨਾਲ ਨਾਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਾਲਸਾ ਪਬਲਿਕ ਸਕੂਲ ਅਤੇ ਖਾਲਸਾ ਆਈ.

ਅਜੀਤ ਡੈਸਕ 19-08-2026
ਸਰਹਾਲੀ ਕਲਾਂ, 18 ਅਗਸਤ (ਅਜੇ ਸਿੰਘ ਹੁੰਦਲ)—ਗੁਰੂ ਗੋਬਿੰਦ ਸਿੰਘ ਖਾਲਸਾ ਵਿਦਿਅਕ ਸੰਸਥਾਵਾਂ ਸਰਹਾਲੀ ਕਲਾਂ ਵਿਖੇ ਧੀਆਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਲ਼ੜਕੀਆਂ ਦੇ ਵਿਹੜੇ ਵਿਚ ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਕਾਲਜ ਦੀਆਂ ਸਾਰੀਆਂ ਲੜਕੀਆਂ ਦੇ ਨਾਲ ਨਾਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਾਲਸਾ ਪਬਲਿਕ ਸਕੂਲ ਅਤੇ ਖਾਲਸਾ ਆਈ.ਟੀ.ਆਈ. ਦੀਆਂ ਲੜਕੀਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। ਪਿ੍ੰਸੀਪਲ ਇੰਦਰਜੀਤ ਕੌਰ ਸੰਧੂ ਦੀ ਅਗਵਾਈ ਹੇਠ ਮਨਾਈਆਂ ਗਈਆਂ ਤੀਆਂ ਮੌਕੇ ਲੜਕੀਆਂ ਨੇ ਪੰਜਾਬੀ ਸੱਭਿਆਚਾਰ ਦੀਆਂ ਵੰਨਗ੍ਹੀਆਂ ਗਿੱਧਾ, ਕਿੱਕਲੀ, ਸੰਮੀ, ਮਲਵਈ ਗਿੱਧਾ, ਭੰਗੜਾ ਅਤੇ ਗਰੁੱਪ ਡਾਂਸ ਦੀਆਂ ਪੇਸ਼ਕਾਰੀਆਂ ਪੰਜਾਬੀ ਪਹਿਰਾਵੇ ਵਿਚ ਕੀਤੀਆਂ ਜਿਸ ਦਾ ਸਮੂਹ ਹਾਜਰੀਨ ਨੇ ਆਨੰਦ ਮਾਣਿਆ। ਇਸ ਮੌਕੇ ਕਾਲਜ ਕੈਂਪਸ ਵਿਚ ਮੇਲੇ ਵਰਗਾ ਮਾਹੌਲ ਸੀ। ਖਾਣ-ਪੀਣ ਦੇ ਸਟਾਲਾਂ ਅਤੇ ਚੂੜੀਆਂ ਆਦਿ ਦੀ ਦੁਕਾਨ ਤੇ ਕੁੜੀਆਂ ਦੀ ਸਾਰਾ ਦਿਨ ਖੂਬ ਭੀੜ ਰਹੀ। ਸਟੇਜ ਤੇ ਹੋਈਆਂ ਪੇਸ਼ਕਾਰੀਆਂ ਤੋਂ ਇਲਾਵਾ ਲੜਕੀਆਂ ਨੇ ਵੱਖ-ਵੱਖ ਗਰੁੱਪਾਂ ਵਿਚ ਇਕੱਠੀਆਂ ਹੋ ਕੇ ਕਾਲਜ ਗਰਾਊਡ ਵਿਚ ਗਿੱਧਾ, ਕਿੱਕਲੀ ਪਾਉਂਦਿਆਂ ਖੂਬ ਆਨੰਦ ਮਾਣਿਆ। ਇਸ ਮੌਕੇ ਸਕੂਲ ਪਿ੍ਰੰਸੀਪਲ ਅਜੇ ਸਿੰਘ ਹੁੰਦਲ, ਪਿ੍ਰੰਸੀਪਲ ਅਰਜਿੰਦਰ ਕੌਰ, ਪਿ੍ਰੰਸੀਪਲ ਰਾਜਵਿੰਦਰ ਕੌਰ, ਕੰਵਲਜੀਤ ਕੌਰ ਸਮੇਤ ਸੰਥਾਵਾਂ ਦੇ ਸਮੂਹ ਸਟਾਫ ਨੇ ਹਾਜ਼ਰੀ ਭਰੀ। ਸਟੇਜ ਦਾ ਸੰਚਾਲਨ ਰਮਨਦੀਪ ਕੌਰ ਮੈਣੀ ਅਤੇ ਹਰਪ੍ਰੀਤ ਕੌਰ ਨੇ ਬਾਖੂਬੀ ਨਿਭਾਈ।
ਪਿਛਲੀ ਖ਼ਬਰ ਲਾਵਾਰਸ ਕੁੱਤਿਆਂ ਦੀ ਵਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ, ਲੋਕਾਂ ’ਚ ਦਹਿਸ਼ਤ ਦਾ ਮਾਹੌਲ ਅਗਲੀ ਖ਼ਬਰ ਪੱਟੀ ’ਚ ਮਾਤਾ ਚਿੰਤਪੁਰਨੀ ਦੇ ਸਾਵਣ ਮੇਲੇ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।