22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਖੰਡ ਦੇ ਅਸਮਾਨ ਚੜ੍ਹੇ ਰੇਟਾਂ ਨੇ ਲੋਕਾਂ ਦੀ ਚਾਹ ਕੌੜੀ ਕੀਤੀ - ਗੁਰਮੁੱਖ ਸਿੰਘ

ਭਿੱਖੀਵਿੰਡ, 21 ਅਗਸਤ (ਬੌਬੀ)–ਪਿਛਲੇ ਕਰੀਬ 17 ਦਿਨਾਂ ਵਿਚ ਖੰਡ ਦਾ ਭਾਅ 20 ਰੁਪਏ ਪ੍ਰਤੀ ਕਿਲੋ ਤੱਕ ਵੱਧ ਗਿਆ ਹੈ, ਜਿਸ ਨਾਲ ਗਰੀਬ ਪਰਿਵਾਰਾਂ ਦੀ ਚਾਹ ਵੀ ਕੌੜੀ ਹੋ ਗਈ ਹੈ ਅਤੇ ਉਨ੍ਹਾਂ ਲਈ ਦੋ ਵਕਤ ਦੀ ਰੋਟੀ ਕਮਾ ਸਕਣਾ ਬਹੁਤ ਔਖਾ ਹੋਇਆ ਪਿਆ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਘਰ ਦੀ ਰਸੋਈ ਵਿਚ ਵਰਤੇ ਜਾਣ ਵਾਲੇ ਤੇਲ, ਖੰਡ,ਚਾਹ ਅਤੇ ਹੋਰ ਮਸਾਲਿਆਂ ਤੱਕ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ ਜਿਸ ਨਾਲ ਲੋਕ ਬਹੁਤ ਔਖੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਕਾਂਗਰਸ ਕਮੇਟੀ ਭਿੱਖੀਵਿੰਡ ਦੇ ਪ੍ਰਧਾਨ ਗੁਰਮੁੱਖ ਸਿੰਘ ਸਾਡਪੁਰਾ ਨੇ ਭਿੱਖੀਵਿੰਡ ਵਿਖੇ ਗੱਲਬਾਤ ਕਰਦਿਆਂ ਕੀਤਾ।

ਅਜੀਤ ਡੈਸਕ 22-08-2026
ਭਿੱਖੀਵਿੰਡ, 21 ਅਗਸਤ (ਬੌਬੀ)–ਪਿਛਲੇ ਕਰੀਬ 17 ਦਿਨਾਂ ਵਿਚ ਖੰਡ ਦਾ ਭਾਅ 20 ਰੁਪਏ ਪ੍ਰਤੀ ਕਿਲੋ ਤੱਕ ਵੱਧ ਗਿਆ ਹੈ, ਜਿਸ ਨਾਲ ਗਰੀਬ ਪਰਿਵਾਰਾਂ ਦੀ ਚਾਹ ਵੀ ਕੌੜੀ ਹੋ ਗਈ ਹੈ ਅਤੇ ਉਨ੍ਹਾਂ ਲਈ ਦੋ ਵਕਤ ਦੀ ਰੋਟੀ ਕਮਾ ਸਕਣਾ ਬਹੁਤ ਔਖਾ ਹੋਇਆ ਪਿਆ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਘਰ ਦੀ ਰਸੋਈ ਵਿਚ ਵਰਤੇ ਜਾਣ ਵਾਲੇ ਤੇਲ, ਖੰਡ,ਚਾਹ ਅਤੇ ਹੋਰ ਮਸਾਲਿਆਂ ਤੱਕ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ ਜਿਸ ਨਾਲ ਲੋਕ ਬਹੁਤ ਔਖੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਕਾਂਗਰਸ ਕਮੇਟੀ ਭਿੱਖੀਵਿੰਡ ਦੇ ਪ੍ਰਧਾਨ ਗੁਰਮੁੱਖ ਸਿੰਘ ਸਾਡਪੁਰਾ ਨੇ ਭਿੱਖੀਵਿੰਡ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਗੰਨੇ ਤੋਂ ਇਥਨੋਲ ਤਿਆਰ ਕਰਕੇ ਪੈਟਰੋਲ ਵਿਚ ਮਿਲਾਇਆ ਅਤੇ ਉਸ ਨਾਲ ਲੋਕਾਂ ਦੀਆਂ ਗੱਡੀਆਂ ਵੀ ਖਰਾਬ ਹੋਈਆਂ ਅਤੇ ਮਾਇਲੈਜ ਵੀ ਘੱਟ ਹੋਈ ਸਰਕਾਰ ਦੇ ਇਸ ਕਦਮ ਨਾਲ ਗੰਨੇ ਦੀ ਸ਼ਾਰਟਜ ਆਈ ਅਤੇ ਹੁਣ ਲੋਕ ਮਹਿੰਗੇ ਭਾਅ ਦੀ ਖੰਡ ਖਰੀਦਣ ਲਈ ਮਜਬੂਰ ਹਨ। ਉਨ੍ਹਾਂ ਮੰਗ ਕੀਤੀ ਕਿ ਖੰਡ ਦੇ ਰੇਟਾਂ ਅਤੇ ਲੋਕਾਂ ਦੀ ਰਸੋਈ ਵਿਚ ਵਰਤੀ ਜਾਣ ਵਾਲੀਆਂ ਚੀਜ਼ਾਂ ਦੇ ਰੇਟਾਂ ਵਿਚ ਹੋਏ ਭਾਰੀ ਵਾਧੇ ਨੂੰ ਤੁਰੰਤ ਹਟਾਉਣ ਲਈ ਉਪਰਾਲੇ ਕੀਤੇ ਜਾਣ ਤਾਂ ਜੋ ਲੋਕਾਂ ਦਾ ਸਾਹ ਸੌਖਾ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਨੇ ਆਮ ਲੋਕਾਂ ਦੇ ਘਰੇਲੂ ਵਰਤੋਂ ਦੀਆਂ ਚੀਜ਼ਾਂ ਵਿਚ ਹੋ ਰਹੇ ਬੇਲੋੜੇ ਵਾਧੇ ਨੂੰ ਰੋਕਣ ਲਈ ਕੋਈ ਕਦਮ ਨਾ ਚੁੱਕੇ ਤਾਂ ਲੋਕ ਉਨ੍ਹਾਂ ਨੂੰ ਸਬਕ ਸਿਖਾ ਦੇਣਗੇ।
ਪਿਛਲੀ ਖ਼ਬਰ ਸਜ਼ਾ ਪੂਰੀ ਕਰ ਚੁੱਕੇ ਹਰ ਵਿਅਕਤੀ ਨੂੰ ਰਿਹਾਈ ਦਾ ਹੱਕ—ਜਥੇ. ਕਰਮੂੰਵਾਲਾ ਅਗਲੀ ਖ਼ਬਰ ਬਲੈਰੋ ਗੱਡੀ ਦੀ ਟੱਕਰ ਨਾਲ ਸਹੁਰਾ ਤੇ ਨੂੰਹ ਹੋਏ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।