22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਨਿਊ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਤੀਨਿਧੀ ਮੰਡਲ ਨੇ ਡਾਇਰੈਕਟਰ ਫੂਡ ਸਪਲਾਈ ਵਰਿੰਦਰ ਸ਼ਰਮਾ ਨਾਲ ਕੀਤੀ ਮੁਲਾਕਾਤ

ਤਰਨ ਤਾਰਨ, 21 ਅਗਸਤ (ਹਰਿੰਦਰ ਸਿੰਘ)-ਨਿਊ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦਾ ਵਫ਼ਦ ਪ੍ਰਧਾਨ ਬਲਵਿੰਦਰ ਸਿੰਘ ਹਰੋਵਾਲ ਦੀ ਅਗਵਾਈ ਹੇਠ ਡਾਇਰੈਕਟਰ ਵਰਿੰਦਰ ਸ਼ਰਮਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਵਫ਼ਦ ਵਲੋਂ ਖਾਸ ਕਰਕੇ ਪੰਜ ਜ਼ਿਲ੍ਹਿਆਂ ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਪਠਾਨਕੋਟ ਦੇ ਸ਼ੈਲਰ ਮਾਲਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਅਜੀਤ ਡੈਸਕ 22-08-2026
ਤਰਨ ਤਾਰਨ, 21 ਅਗਸਤ (ਹਰਿੰਦਰ ਸਿੰਘ)-ਨਿਊ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦਾ ਵਫ਼ਦ ਪ੍ਰਧਾਨ ਬਲਵਿੰਦਰ ਸਿੰਘ ਹਰੋਵਾਲ ਦੀ ਅਗਵਾਈ ਹੇਠ ਡਾਇਰੈਕਟਰ ਵਰਿੰਦਰ ਸ਼ਰਮਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਵਫ਼ਦ ਵਲੋਂ ਖਾਸ ਕਰਕੇ ਪੰਜ ਜ਼ਿਲ੍ਹਿਆਂ ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਪਠਾਨਕੋਟ ਦੇ ਸ਼ੈਲਰ ਮਾਲਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਫ਼ਦ ਵਲੋਂ ਦੱਸਿਆ ਗਿਆ ਕਿ ਤਰਨ ਤਾਰਨ ਵਿਖੇ ਐਫ.ਸੀ.ਆਈ. ਦੇ ਗੌਦਾਮਾਂ ਵਿਚ ਚਾਵਲ ਲਗਾਉਣ ਲਈ ਜਗ੍ਹਾ ਦੀ ਕਾਫ਼ੀ ਘਾਟ ਹੈ। ਨਵਾਂ ਪੈਡੀ ਸੀਜ਼ਨ ਸਿਰ ’ਤੇ ਹੈ। ਇਸ ਲਈ ਗੋਦਾਮਾਂ ਵਿਚ ਨਵੇਂ ਸੀਜ਼ਨ ਵਾਸਤੇ ਲੋੜੀਂਦੀ ਜਗ੍ਹਾ ਬਣਾਈ ਜਾਵੇ, ਨਹੀਂ ਤਾਂ ਆਉਣ ਵਾਲੇ ਪੈਡੀ ਸੀਜ਼ਨ ਦੌਰਾਨ ਸ਼ੈਲਰ ਮਾਲਕਾਂ ਨੂੰ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਆਰ.ਓ. ਕੱਟਦਿਆਂ ਸਮੇਂ ਸਰਪਲੱਸ ਜ਼ਿਲ੍ਹਿਆਂ ਨੂੰ ਪਹਿਲ ਦੇਣ, ਮਿਲਿੰਗ ਦੇ ਪੈਡੀ ਬਿੱਲ ਜਲਦ ਜਾਰੀ ਕਰਨ ਅਤੇ ਹੋਰ ਫੁਟਕਲ ਮੰਗਾਂ ਸੰਬੰਧੀ ਵੀ ਵਿਚਾਰ-ਵਟਾਂਦਰਾ ਕੀਤਾ। ਡਾਇਰੈਕਟਰ ਸਾਹਿਬ ਵਲੋਂ ਵਫ਼ਦ ਨੂੰ ਭਰੋਸਾ ਦਿਵਾਇਆ ਗਿਆ ਕਿ ਸ਼ੈਲਰ ਮਾਲਕਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਜਲਦ ਹੱਲ ਲਈ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਵਫ਼ਦ ਵਿਚ ਅਵਤਾਰ ਸਿੰਘ ਤਨੇਜਾ ਚੇਅਰਮੈਨ, ਰਜਿੰਦਰ ਸਲਵਾਨ ਸੀਨੀਅਰ ਮੀਤ ਪ੍ਰਧਾਨ, ਸੰਜੀਵ ਆਨੰਦ ਜਨਰਲ ਸਕੱਤਰ, ਸੁਰਜੀਤ ਸਿੰਘ ਕੰਗ ਮੀਤ ਪ੍ਰਧਾਨ, ਨਵੀਨ ਗੁਪਤਾ ਸਕੱਤਰ, ਦਲਜੀਤ ਸਿੰਘ, ਗੋਰਾ, ਰਾਜੀਵ ਗੁਪਤਾ, ਸ਼ਿੰਦੇ ਸ਼ਾਹ, ਜਗਜੀਤ ਸਿੰਘ, ਮਨੀਸ਼ ਰਲਹਾਨ, ਬਲਵਿੰਦਰਜੀਤ ਸਿੰਘ ਸਾਬੀ, ਬਲਜਿੰਦਰ ਸਿੰਘ ਬਿੱਲੂ, ਜਰਨੈਲ ਸਿੰਘ ਬਟਾਲਾ, ਬਲਵਿੰਦਰ ਸਿੰਘ, ਕੇਸ਼ਵ ਕੁਮਾਰ, ਅਨਿਲ ਧਵਨ ਪੱਟੀ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰ ਦੇ ਲਾਰਿਆਂ ਤੋਂ ਤੰਗ ਕੰਪਿਊਟਰ ਅਧਿਆਪਕ ਯੂਨੀਅਨ ਤਰਨ ਤਰਨ ਨੇ ਕੀਤਾ ਰੋਸ ਜ਼ਾਹਿਰ ਅਗਲੀ ਖ਼ਬਰ ਪਿੰਡ ਜੀਓਬਾਲਾ ਵਿਖੇ ਮਾਂ ਭਗਵਤੀ ਦਾ 22ਵਾਂ ਵਿਸ਼ਾਲ ਜਾਗਰਣ ਕਰਵਾਇਆ ਸਾਬਕਾ ਵਿਧਾਇਕ ਰਮਨਜੀਤ ਸਿੱਕੀ ਨੇ ਵਿਸ਼ੇਸ਼ ਤੌਰ ’...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।