ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਦੀਆਂ ਲੜਕੀਆਂ 70ਵੇਂ ਜ਼ੋਨਲ ਫੁੱਟਬਾਲ ਮੁਕਾਬਲੇ ’ਚ ਅੱਵਲ
ਤਰਨ ਤਾਰਨ, 22 ਅਗਸਤ (ਹਰਿੰਦਰ ਸਿੰਘ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਨਾਮਵਰ ਸੰਸਥਾ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ 70 ਵੇਂ ਜ਼ੋਨਲ ਫੁੱਟਬਾਲ ਮੁਕਾਬਲਿਆਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ 10 ਜੋਨਾਂ ਦੀਆਂ ਟੀਮਾਂ ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਹਾਸਿਲ ਕੀਤਾ। ਜ਼ਿਕਰਯੋਗ ਹੈ ਕਿ ਇਹ ਫੁੱਟਬਾਲ ਦੇ ਮੁਕਾਬਲੇ ਅੰਤਰ 14 (ਲੜਕੀਆਂ) ਸੇਵਾ ਦੇਵੀ ਕਾਲਜ ਤਰਨ ਤਰਨ ਵਿਖੇ ਕਰਵਾਏ ਗਏ।
ਅਜੀਤ ਡੈਸਕ
23-08-2026