23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਐੱਮ.ਐੱਸ.ਐੱਮ. ਗਰੁੱਪ ਆਫ਼ ਕੰਪਨੀ ਵਲੋਂ ਖਾਲੜਾ ’ਚ ਮੁਫ਼ਤ ਮੈਡੀਕਲ ਜਾਂਚ ਕੈਂਪ

ਖਾਲੜਾ, 22 ਅਗਸਤ (ਜੱਜਪਾਲ ਸਿੰਘ ਜੱਜ)–ਐੱਮ. ਐੱਸ.

ਅਜੀਤ ਡੈਸਕ 23-08-2026
ਖਾਲੜਾ, 22 ਅਗਸਤ (ਜੱਜਪਾਲ ਸਿੰਘ ਜੱਜ)–ਐੱਮ.ਐੱਸ.ਐੱਮ ਗਰੁੱਪ ਆਫ ਕੰਪਨੀਜ਼ ਵਲੋਂ ਸਰਹੱਦੀ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਕਸਬਾ ਖਾਲੜਾ ਵਿਖੇ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਕੰਪਨੀ ਦੇ ਚੀਫ ਫਾਈਨੈਂਸ਼ੀਅਲ ਆਫਿਸਰ ਡਾਕਟਰ ਪ੍ਰਦੀਪ ਸਿੰਘ ਰਾਣਾ ਨੇ ਕਿਹਾ ਕਿ ਐੱਮ.ਐੱਸ.ਐੱਮ ਗਰੁੱਪ ਆਫ ਕੰਪਨੀ ਦੇ ਚੇਅਰਮੈਨ ਮਹਿੰਦਰ ਸਿੰਘ ਮਲਕ ਅਤੇ ਸੀ.ਈ.ਓ. ਪ੍ਰਭਜੋਤ ਸਿੰਘ ਮਲਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਖਾੜਾ ਘਮੰਡਾ ਦਾਸ ਬੇਰੀ ਵਾਲੇ ਅੰਮ੍ਰਿਤਸਰ ਦੇ ਸਹਿਯੋਗ ਸਦਕਾ ਕਸਬਾ ਖਾਲੜਾ ਵਿਖੇ ਜਨਰਲ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਹੈ ਜਿਸ ਵਿਚ ਨੰਦਾ ਹਸਪਤਾਲ ਅੰਮ੍ਰਿਤਸਰ ਦੇ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰ ਮਰੀਜ਼ਾਂ ਦਾ ਚੈੱਕਅੱਪ ਕਰ ਰਹੇ ਹਨ ਅਤੇ ਲੋੜ ਅਨੁਸਾਰ ਮਰੀਜ਼ਾਂ ਦੇ ਮੁਫਤ ਟੈਸਟ ਕੀਤੇ ਜਾ ਰਹੇ ਹਨ ਅਤੇ ਮੁਫਤ ਹੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਮਹੰਤ ਪ੍ਰਤਾਪ ਦਾਸ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੰਪਨੀ ਦੇ ਸਹਿਯੋਗ ਸਦਕਾ ਜਿੱਥੇ ਵੀ ਲੋੜ ਹੋਵੇ ਉੱਥੇ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਮੌਕੇ ਸਰਪੰਚ ਗੁਰਜੀਤ ਸਿੰਘ ਖਾਲੜਾ ਮੰਡੀ, ਯਾਦਵਿੰਦਰ ਸਿੰਘ, ਧਰਮਿੰਦਰ ਸਿੰਘ ਕਲੇਰ, ਡੀ.ਕੇ ਬੰਗਾ, ਨਵਦੀਪ ਸਿੰਘ, ਗੁਰਪ੍ਰੀਤ ਸਿੰਘ, ਵਿਕਰਮ ਵਰਮਾ, ਗੌਤਮ, ਅਮਨ ਚੌਧਰੀ, ਸਿਮਰ ਬਿੰਦਰਾ, ਰਤਨ ਮਹਾਜਨ, ਸ਼ਾਮ ਸੁੰਦਰ, ਗੋਪਾਲ ਸਿੰਘ, ਪਰਮਿੰਦਰ ਸਿੰਘ ਹੀਰਾ, ਸਮਾਜ ਸੇਵੀ ਸਤਨਾਮ ਸਿੰਘ ਜੰਡ, ਮਨਪ੍ਰੀਤ ਸਿੰਘ ਖਾਲੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 26 ਅਗਸਤ ਨੂੰ ਗੋਇੰਦਵਾਲ ਸਾਹਿਬ ਰੈਲੀ ਦੌਰਾਨ ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਕਰਨਗੇ ਮੁੱਖ ਮੰਤਰੀ ਦਾ ਘਿਰਾਓ ਅਗਲੀ ਖ਼ਬਰ ਸਹਿਕਾਰੀ ਖੰਡ ਮਿੱਲ ਸ਼ੇਰੋ ’ਚ ਲੱਗਾ ਪੱਕਾ ਮੋਰਚਾ 93ਵੇਂ ਦਿਨ ਵਿਚ ਸ਼ਾਮਿਲ - ਐਸ. ਕੇ. ਐੱਮ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।