ਗੁਰੂ ਨਾਨਕ ਸਕੂਲ ਗੋਇੰਦਵਾਲ ਸਾਹਿਬ ਦੀ ਵਿਦਿਆਰਥਣ ਮਹਿਵਿਸ ਵਿਰਦੀ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੀ
ਗੋਇੰਦਵਾਲ ਸਾਹਿਬ, 25 ਅਗਸਤ (ਸਕੱਤਰ ਸਿੰਘ ਅਟਵਾਲ)–ਬੀਤੇ ਦਿਨੀਂ 70 ਵੀਆਂ ਜੋਨਲ ਖੇਡਾਂ ਸੈਸ਼ਨ 2026-2027 ਜੋਨਲ ਕਨਵੀਨਰ ਕੁਲਦੀਪ ਸਿੰਘ ਵਿਰਕ ਦੀ ਯੋਗ ਅਗਵਾਈ ਅਧੀਨ ਕਰਵਾਈਆਂ ਗਈਆਂ ਸਨ ਅਤੇ ਜ਼ਿਲ੍ਹਾ ਪੱਧਰੀ ਮੁਕਬਲਿਆਂ ਵਿਚ ਅਤੇ ਜੋਨਲ ਖੇਡਾਂ ’ਚ ਗੋਇੰਦਵਾਲ ਸਾਹਿਬ ਜੋਨ ਅਧੀਨ ਆਉਂਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਸੇ ਤਰਾਂ ਇਲਾਕੇ ਦੀ ਸਿਰਮੌਰ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੀਆਂ ਵਿਦਿਆਰਥਣ ਮਹਿਵਿਸ ਵਿਰਦੀ ਬਾਸਕਟਬਾਲ ਅੰਡਰ-17 ’ਚ ਚੰਗੀ ਕਾਰਗਜਾਰੀ ਦਿਖਾਉਦਿਆਂ ਰਾਜ ਪੱਧਰੀ ਮੁਕਾਬਲਿਆ ਚੁਣੀ ਗਈ ਅਤੇ ਖੋ-ਖੋ (ਅੰਡਰ-14) ਵਿਚੋਂ ਦੂਸਰਾ ਸਥਾਨ ਹਾਸਿਲ ਕਰਕੇ ਪੂਰੇ ਜੋਨ ’ਚ ਸੰਸਥਾ ਦਾ ਨਾਮ ਰੋਸ਼ਨ ਕੀਤਾ ।
ਅਜੀਤ ਡੈਸਕ
26-08-2026