01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਜੰਡਿਆਲਾ ਰੋਡ ਸੜਕ ਦੀ ਹਾਲਤ ਖਸਤਾ, ਰਾਹਗੀਰ ਪ੍ਰੇਸ਼ਾਨ ਸੜਕ ’ਤੇ ਪਾਇਆ ਮੋਟਾ ਪੱਥਰ ਲੋਕਾਂ ਲਈ ਬਣਿਆ ਮੁਸੀਬਤ

ਤਰਨ ਤਾਰਨ, 31 ਅਗਸਤ (ਪਰਮਜੀਤ ਜੋਸ਼ੀ)— ਤਰਨ ਤਾਰਨ ਸ਼ਹਿਰ ਦੇ ਮੁੱਖ ਮਾਰਗ ਜੰਡਿਆਲਾ ਰੋਡ ਵਾਲੀ ਸੜਕ ਦੀ ਹਾਲਤ ਕਾਫੀ ਸਮੇਂ ਤੋਂ ਖਸਤਾ ਹੋਈ ਪਈ ਹੈ। ਸੜਕ ਜਗ੍ਹਾ ਜਗ੍ਹਾ ਤੋਂ ਟੁੱਟੀ ਪਈ ਹੈ, ਜਿਸ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਸੰਬੰਧਿਤ ਪ੍ਰਸ਼ਾਸਨ ਇਸ ਤਰਫ ਕੋਈ ਧਿਆਨ ਨਹੀਂ ਦੇ ਰਿਹਾ ਹੈ।

ਤਰਨ ਤਾਰਨ ਵਿਖੇ ਪੁਲਿਸ ਅਤੇ ਸ਼ੂਟਰ ’ਚ ਹੋਏ ਮੁਕਾਬਲੇ ਦੌਰਾਨ ਗੋਲੀ ਲੱਗਣ ਕਾਰਨ ਸ਼ੂਟਰ ਜ਼ਖ਼ਮੀ 01-09-2026
ਤਰਨ ਤਾਰਨ, 31 ਅਗਸਤ (ਪਰਮਜੀਤ ਜੋਸ਼ੀ)— ਤਰਨ ਤਾਰਨ ਸ਼ਹਿਰ ਦੇ ਮੁੱਖ ਮਾਰਗ ਜੰਡਿਆਲਾ ਰੋਡ ਵਾਲੀ ਸੜਕ ਦੀ ਹਾਲਤ ਕਾਫੀ ਸਮੇਂ ਤੋਂ ਖਸਤਾ ਹੋਈ ਪਈ ਹੈ। ਸੜਕ ਜਗ੍ਹਾ ਜਗ੍ਹਾ ਤੋਂ ਟੁੱਟੀ ਪਈ ਹੈ, ਜਿਸ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਸੰਬੰਧਿਤ ਪ੍ਰਸ਼ਾਸਨ ਇਸ ਤਰਫ ਕੋਈ ਧਿਆਨ ਨਹੀਂ ਦੇ ਰਿਹਾ ਹੈ। ਸ਼ਹਿਰ ਨਿਵਾਸੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸ਼ਹਿਰ ਦੀ ਜੰਡਿਆਲਾ ਰੋਡ ਜਿੱਥੇ ਭਾਰੀ ਆਵਾਜਾਈ ਰਹਿੰਦੀ ਹੈ, ਜੋ ਕਿ ਕਾਫੀ ਚਿਰ ਤੋਂ ਨਵੀਂ ਨਹੀਂ ਬਣੀ ਅਤੇ ਇਹ ਸੜਕ ਜਗ੍ਹਾ ਜਗ੍ਹਾ ਤੋਂ ਟੁੱਟੀ ਪਈ ਹੈ, ਜਿਸ ਕਾਰਨ ਇੱਥੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਜੰਡਿਆਲਾ ਰੋਡ ਸ਼ਹਿਰ ਦਾ ਮੁੱਖ ਮਾਰਗ ਹੈ ਕਿਉਂਕਿ ਇਹ ਸੜਕ ਨੂੰ ਸ਼ਹਿਰ ਨੂੰ ਬਾਈਪਾਸ ਨਾਲ ਜੋੜਦੀ ਹੈ । ਇਸ ਤੋਂ ਇਲਾਵਾ ਇਸੇ ਸੜਕ ਉਪਰ ਬੱਸ ਅੱਡਾ, ਦਾਣਾ ਮੰਡੀ ਤੋਂ ਇਲਾਵਾ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਹਨ। ਜਿਸ ਕਾਰਨ ਇਸ ਸੜਕ ਉਪਰ ਲੋਕਾਂ ਦੀ ਭਾਰੀ ਆਵਜਾਈ ਰਹਿੰਦੀ ਹੈ। ਸ਼ਹਿਰ ਨਿਵਾਸੀਆਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਖਾਨਾਪੂਰਤੀ ਲਈ ਟੁੱਟੀ ਹੋਈ ਸੜਕ ਉਪਰ ਮੋਟਾ ਪੱਥਰ ਪਾ ਕੇ ਛੱਡ ਦਿੱਤਾ ਗਿਆ ਹੈ ਅਤੇ ਇਸ ਨੂੰ ਨਵਾਂ ਨਹੀਂ ਬਣਾਇਆ ਗਿਆ। ਮੋਟਾ ਪੱਥਰ ਲੋਕਾਂ ਲਈ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੈ ਕਿਉਂਕਿ ਇਸ ਉਪਰੋ ਵਾਹਨ ਲੰਘਣ ਲੱਗਿਆ ਹਾਦਸਾ ਗ੍ਰਸਤ ਹੋ ਜਾਂਦੇ ਹਨ ਅਤੇ ਲੋਕਾਂ ਨੂੰ ਸੱਟਾਂ ਲੱਗ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਜੋ ਕਿ ਸੱਚਾਈ ਤੋਂ ਕੋਹਾਂ ਦੂਰ ਹੈ ਅਤੇ ਵਿਕਾਸ ਨਾਂਅ ਦੀ ਕੋਈ ਚੀਜ ਨਜ਼ਰ ਨਹੀਂ ਆ ਰਹੀ। ਇਥੇ ਦੱਸਣਾ ਬਣਦਾ ਹੈ ਕਿ ਰੋਜਾਨਾਂ ਹੀ ਇਸ ਸੜਕ ਤੋਂ ਸੱਤਾਧਾਰੀ ਪਾਰਟੀ ਦੇ ਲੀਡਰ ਅਤੇ ਉੱਚ ਅਧਿਕਾਰੀ ਗੱਡੀਆਂ ਵਿਚ ਬੈਠ ਕੇ ਲੰਘ ਜਾਂਦੇ ਹਨ ਪ੍ਰੰਤੂ ਉਨ੍ਹਾਂ ਨੂੰ ਇਹ ਟੁੱਟੀ ਹੋਈ ਸੜਕ ਦਿਖਾਈ ਨਹੀਂ ਦਿੰਦੀ। ਉਨ੍ਹਾਂ ਸੰਬੰਧਿਤ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਜੰਡਿਆਲਾ ਰੋਡ ਦੀ ਸੜਕ ਨੂੰ ਜਲਦ ਤੋਂ ਜਲਦ ਨਵਾਂ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ।
ਪਿਛਲੀ ਖ਼ਬਰ ਐਨ.ਐਚ.ਐਮ. ਯੂਨੀਅਨ ਨੇ ਸਿਵਲ ਸਰਜਨ ਤਰਨ ਤਾਰਨ ਵਿਖੇ ਦਿੱਤਾ ਰੋਸ ਧਰਨਾ ਅਗਲੀ ਖ਼ਬਰ ਦੁਕਾਨ ’ਤੇ ਬੈਠੇ ਵਿਅਕਤੀ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰੀ ਗੋਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।