ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ
ਤਰਨ ਤਾਰਨ, 4 ਸਤੰਬਰ (ਹਰਿੰਦਰ ਸਿੰਘ)–ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਦੀ ਬੈਂਕ ਵਿਚ ਹੋ ਰਹੇ ਆਮ ਇਜਲਾਸ ਸਬੰਧੀ ਮੀਟਿੰਗ ‘ਦੀ ਤਰਨ ਤਾਰਨ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ’ ਤਰਨ ਤਾਰਨ ਵਿਖੇ ਚੇਅਰਮੈਨ ਸਿਮਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਬਹੁਤ ਹੀ ਸਦਭਾਵਨਾ ਭਰੇ ਮਾਹੌਲ ਵਿਚ ਜ਼ਿਲ੍ਹਾ ਜਥੇਬੰਦੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸਿਮਰਨਜੀਤ ਸਿੰਘ ਅਤੇ ਜ਼ਿਲ੍ਹਾ ਮੈਨੇਜਰ ਬਚਿੱਤਰ ਸਿੰਘ ਮੱਲ੍ਹੀ ਨੇ ਸਭਾਵਾਂ ਦੇ ਕੰਮਕਾਜ ਵਿਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਤਰਨ ਤਾਰਨ, 4 ਸਤੰਬਰ (ਹਰਿੰਦਰ ਸਿੰਘ)–ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਦੀ ਬੈਂਕ ਵਿਚ ਹੋ ਰਹੇ ਆਮ ਇਜਲਾਸ ਸਬੰਧੀ ਮੀਟਿੰਗ ‘ਦੀ ਤਰਨ ਤਾਰਨ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ’ ਤਰਨ ਤਾਰਨ ਵਿਖੇ ਚੇਅਰਮੈਨ ਸਿਮਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਬਹੁਤ ਹੀ ਸਦਭਾਵਨਾ ਭਰੇ ਮਾਹੌਲ ਵਿਚ ਜ਼ਿਲ੍ਹਾ ਜਥੇਬੰਦੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸਿਮਰਨਜੀਤ ਸਿੰਘ ਅਤੇ ਜ਼ਿਲ੍ਹਾ ਮੈਨੇਜਰ ਬਚਿੱਤਰ ਸਿੰਘ ਮੱਲ੍ਹੀ ਨੇ ਸਭਾਵਾਂ ਦੇ ਕੰਮਕਾਜ ਵਿਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਵਿਚ ਸਭਾਵਾਂ ਦੇ ਮਰ ਚੁੱਕੇ ਮੈਂਬਰਾਂ ਦੇ ਵਾਰਸਾਂ ਨੂੰ ਖਾਤੇ ਖੋਲ ਕੇ ਐੱਸ.ਆਰ.ਐੱਮ. ਕਰਨ , ਸਬੰਧੀ ਬ੍ਰਾਂਚ ਮੈਨੇਜਰਾਂ ਨੂੰ ਲਿਖਤੀ ਹਦਾਇਤ ਕੀਤੀ ਗਈ ਅਤੇ ਤੁਰੰਤ ਰਿਪੋਰਟ ਕਰਨ ਲਈ ਕਿਹਾ ਗਿਆ। ਜਿਨ੍ਹਾਂ ਸਭਾਵਾਂ ਦੀਆਂ ਕੈਸ਼ ਕਰੈਡਿਟ ਦੇ ਫ਼ੈਸਲੇ ਹੋ ਚੁੱਕੇ ਹਨ ਉਹ ਸਭਾਵਾਂ ਆਪਣੇ ਫ਼ੈਸਲੇ ਦੀਆਂ ਕਾਪੀਆਂ ਸੀ.ਬੀ. ਵਿਚ ਦੇ ਕੇ ਨਵੀਆਂ ਕੈਸ਼ ਕਰੈਡਿਟਾਂ ਬਣਵਾ ਸਕਦੇ ਹਨ। ਸਭਾਵਾਂ ਨੂੰ ਲੱਗਾ ਵੱਧ ਵਿਆਜ ਜੋ ਕਿ ਬੈਂਕ ਵਿਚ ਦੇਣਯੋਗ ਖੜ੍ਹਾ ਹੈ ਉਸ ਨੂੰ 30 ਸਤੰਬਰ ਤੱਕ ਡਿਮਾਂਡ ਵਿਚੋਂ ਘਟਾਇਆ ਜਾਵੇ ਆਦਿ ਮੰਗਾਂ ਨੂੰ ਤੁਰੰਤ ਹੱਲ ਕਰਨ ਦਾ ਬੈਂਕ ਮੈਨਜਮੈਂਟ ਵਲੋਂ ਵਿਸ਼ਵਾਸ਼ ਦਿਵਾਇਆ ਗਿਆ। ਮੀਟਿੰਗ ਵਿਚ ਜਸਪਾਲ ਸਿੰਘ ਜ਼ਿਲ੍ਹਾ ਪ੍ਰਧਾਨ, ਫ਼ਤਿਹ ਸਿੰਘ ਜਨਰਲ ਸਕੱਤਰ, ਪ੍ਰਗਟ ਸਿੰਘ ਸਾਬਕਾ ਸੂਬਾ ਪ੍ਰਧਾਨ, ਤਾਰਾ ਚੰਦ ਸਾਬਕਾ ਜ਼ਿਲ੍ਹਾ ਪ੍ਰਧਾਨ, ਬਲਵੰਤ ਸਿੰਘ ਘੜਕਾ, ਬਲਜੀਤ ਸਿੰਘ ਪੱਟੀ, ਸੁਖਵਿੰਦਰ ਸਿੰਘ ਪਲਾਸੌਰ, ਸੁਖਵੰਤ ਸਿੰਘ ਝਬਾਲ, ਵਰਿਆਮ ਸਿੰਘ ਸੀਨੀਅਰ ਮੈਨੇਜਰ, ਗੁਰਤਾਜ ਸਿੰਘ, ਹਰਮਨਦੀਪ ਸਿੰਘ ਤੇ ਹੋਰ ਅਹੁਦੇਦਾਰ ਹਾਜ਼ਰ ਸਨ।