13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਖ਼ਾਲਸਾ ਵਿੱਦਿਅਕ ਸੰਸਥਾਵਾਂ ਪ੍ਰਬੰਧਕ ਕਮੇਟੀ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਾਲਾਨਾ ਵਜੀਫ਼ਾ ਰਾਸ਼ੀ ਭੇਟ

ਸਰਹਾਲੀ ਕਲਾਂ, 12 ਸਤੰਬਰ (ਅਜੇ ਸਿੰਘ ਹੁੰਦਲ)— ਗੁਰੂ ਗੋਬਿੰਦ ਸਿੰਘ ਖ਼ਾਲਸਾ ਵਿੱਦਿਅਕ ਸੰਸਥਾਵਾਂ ਪ੍ਰਬੰਧਕ ਕਮੇਟੀ ਵਲੋਂ ਚੰਗੇ ਅਕਾਦਮਕਿ ਨਤੀਜਿਆਂ, ਖੇਡਾਂ ਅਤੇ ਹੋਰਨਾਂ ਸਹਿ ਅਕਾਦਮਕਿ ਗਤੀਵਿਧੀਆਂ ਦੇ ਬੇਹਤਰੀਨ ਵਿਦਿਆਰਥੀਆਂ ਨੂੰ ਸਲਾਨਾ ਵਜੀਫਾ ਦਿੱਤਾ ਗਿਆ। ਇਹ ਸਵਰਗੀ ਮਾਸਟਰ ਬਸੰਤ ਸਿੰਘ ਐਵਾਰਡ ਅਤੇ ਸਵਰਗੀ ਅਮਰ ਸਿੰਘ ਮੋਹਨਪੁਰ ਐਵਾਰਡ ਤਹਿਤ ਅਵੱਲ ਆਏ ਵਿਦਿਆਰਥੀਆਂ ਨੂੰ 25 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਦਾ ਵਜੀਫਾ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ।

ਅਜੀਤ ਡੈਸਕ 13-09-2026
ਸਰਹਾਲੀ ਕਲਾਂ, 12 ਸਤੰਬਰ (ਅਜੇ ਸਿੰਘ ਹੁੰਦਲ)— ਗੁਰੂ ਗੋਬਿੰਦ ਸਿੰਘ ਖ਼ਾਲਸਾ ਵਿੱਦਿਅਕ ਸੰਸਥਾਵਾਂ ਪ੍ਰਬੰਧਕ ਕਮੇਟੀ ਵਲੋਂ ਚੰਗੇ ਅਕਾਦਮਕਿ ਨਤੀਜਿਆਂ, ਖੇਡਾਂ ਅਤੇ ਹੋਰਨਾਂ ਸਹਿ ਅਕਾਦਮਕਿ ਗਤੀਵਿਧੀਆਂ ਦੇ ਬੇਹਤਰੀਨ ਵਿਦਿਆਰਥੀਆਂ ਨੂੰ ਸਲਾਨਾ ਵਜੀਫਾ ਦਿੱਤਾ ਗਿਆ। ਇਹ ਸਵਰਗੀ ਮਾਸਟਰ ਬਸੰਤ ਸਿੰਘ ਐਵਾਰਡ ਅਤੇ ਸਵਰਗੀ ਅਮਰ ਸਿੰਘ ਮੋਹਨਪੁਰ ਐਵਾਰਡ ਤਹਿਤ ਅਵੱਲ ਆਏ ਵਿਦਿਆਰਥੀਆਂ ਨੂੰ 25 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਦਾ ਵਜੀਫਾ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ। ਸੰਸਥਾਵਾਂ ਦੇ ਆਨਰੇਰੀ ਸਕੱਤਰ ਪ੍ਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਹਰ ਸਾਲ ਵਿਦਿਆਰਥੀਆਂ ਨੂੰ ਇਹ ਵਜੀਫਾ ਰਾਸ਼ੀ ਮਾਸਟਰ ਬਸੰਤ ਸਿੰਘ ਦੇ ਸਪੁੱਤਰ ਮੇਜਰ ਪ੍ਰਮਜੀਤ ਸਿੰਘ ਪੰਮੀ ਅਮਰੀਕਾ ਅਤੇ ਸਵਰਗੀ ਅਮਰ ਸਿੰਘ ਮੋਹਨਪੁਰਾ ਦੇ ਪਰਿਵਾਰਕ ਮੈਂਬਰਾਂ ਵਲੋਂ ਭੇਜੀ ਜਾਂਦੀ ਹੈ। ਇਹ ਵਜੀਫਾ ਗੁਰੂ ਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਕਾਲਜ ਲੜਕੀਆਂ, ਖਾਲਸਾ ਪਬਲਿਕ ਸਕੂਲ ਅਤੇ ਖਾਲਸਾ ਆਈ.ਟੀ.ਆਈ. ਦੇ ਕੁੱਲ 24 ਵਿਦਿਆਰਥੀਆਂ ਨੂੰ ਦਿੱਤੀ ਗਈ। ਜਿਕਰਯੋਗ ਹੈ ਕਿ ਖਾਲਸਾ ਵਿਦਿਅਕ ਸੰਸਥਾਵਾਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਇਹ ਸੰਥਾਵਾਂ ਇਲਾਕੇ ਲਈ ਚਾਨਣ ਮੁਨਾਰਾ ਸਿੱਧ ਹੋ ਰਹੀਆਂ ਹਨ। ਵਜੀਫਾ ਰਾਸ਼ੀ ਵੰਡਣ ਮੌਕੇ ਸੰਧੂ ਨਾਲ ਪ੍ਰਬੰਧਕੀ ਅਫਸਰ ਅਮਨਦੀਪ ਕੌਰ, ਪਿ੍ਰੰਸੀਪਲ ਅਜੇ ਸਿੰਘ ਹੁੰਦਲ, ਪਿ੍ਰੰਸੀਪਲ ਅਰਜਿੰਦਰ ਕੌਰ ਅਤੇ ਸਟਾਫ ਹਾਜ਼ਰ ਹੋਇਆ। ਵਜੀਫਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਲੋਂ ਟਰੱਸਟ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਬੀਬੀ ਰਜਨੀ ਸਕੂਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।