ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਗੋਇੰਦਵਾਲ ਵਲੋਂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਸਨਮਾਨਿਤ
ਤਰਨ ਤਾਰਨ, 18 ਸਤੰਬਰ (ਹਰਿੰਦਰ ਸਿੰਘ)–ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਸ੍ਰੀ ਗੋਇੰਦਵਾਲ ਸਾਹਿਬ ਦੇ ਸਮੂਹ ਮੈਂਬਰਾਂ ਵਲੋਂ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਤੇ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋ ਦੇ ਦਫਤਰ ਵਿਖੇ ਪਹੁੰਚ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਬਿੱਲਾ ਸੇਰੋ ਹਲਕੇ ਵਿਚ ਹਰ ਵਰਗ ਲਈ ਕੰਮ ਕਰ ਰਹੇ ਹਨ ਅਤੇ ਪੂਰੀ ਇਮਾਨਦਾਰੀ ਨਾਲ ਹਰ ਵਰਗ ਦੇ ਲੋਕਾਂ ਨਾਲ ਵਿਚਰਦੇ ਹਨ ਅਤੇ ਇਸ ਮੌਕੇ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋ ਦਾ ਸਨਮਾਨ ਬਣਦਾ ਹੈ ਅਤੇ ਸਰਕਲ ਪ੍ਰਧਾਨ ਅਤੇ ਜਰਨਲ ਕੌਂਸਲ ਮੈਂਬਰ ਕੁਲਦੀਪ ਸਿੰਘ ਲਾਹੌਰੀਆ, ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਤੇ ਚੇਅਰਮੈਨ ਗੁਰਨਾਮ ਸਿੰਘ ਲਾਡੀ ਦੀ ਮੌਜੂਦਗੀ ਵਿਚ ਸਰਪੰਚ ਗੁਰਮੇਜ ਸਿੰਘ ਖੱਖ, ਸੁਖਬੀਰ ਸਿੰਘ ਫੌਜੀ, ਵਰਿੰਦਰ ਸਿੰਘ ਜੋਤੀ, ਰਵਿੰਦਰ ਸਿੰਘ ਲਾਹੌਰੀਆਂ, ਜਗਜੀਤ ਸਿੰਘ ਸੰਧੂ, ਰੌਣਕੀ ਤੇ ਹੋਰ ਮੈਂਬਰਾਂ ਦੀ ਹਾਜ਼ਰੀ ਵਿਚ ਸਨਮਾਨਿਤ ਕੀਤਾ ਗਿਆ ਹੈ।