20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਗੋਇੰਦਵਾਲ ਜੇਲ੍ਹ ਵਿਚ ਸਾਮਾਨ ਸੁੱਟਣ ਵਾਲੇ ਤਿੰਨ ਵਿਅਕਤੀ ਗ੍ਰਿਫ਼ਤਾਰ

ਗੋਇੰਦਵਾਲ ਸਾਹਿਬ, 19 ਸਤੰਬਰ (ਸਕੱਤਰ ਸਿੰਘ ਅਟਵਾਲ)—ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚੋਂ ਪਾਬੰਦੀਸ਼ੁਦਾ ਸਾਮਾਨ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਇਸ ਸੰਬੰਧੀ ਕੁਲਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਨੇ ਥਾਣਾ ਗੋਇੰਦਵਾਲ ਸਾਹਿਬ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਜੇਲ੍ਹ ਦੇ ਟਾਵਰ ਨੰਬਰ 3 ਤੇ ਵਾਕੀ ਟਾਕੀ ਰਾਹੀਂ ਸੂਚਨਾ ਮਿਲੀ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਰਿਜ਼ਨਲ ਸੈਂਟਰ ਦੇ ਪਿਛਲੇ ਪਾਸੇ ਦਰੱਖਤਾਂ ਦੇ ਸੰਘਣੇ ਝੁੰਡ ਹੇਠਾਂ 3 ਵਿਅਕਤੀ ਜੇਲ੍ਹ ਦੀ ਦੀਵਾਰ ਨਾਲ ਫੜੇ ਗਏ ਹਨ, ਜਿੰਨਾਂ ਦੀ ਤਲਾਸ਼ੀ ਕਰਨ ’ਤੇ ਉਨ੍ਹਾਂ ਪਾਸੋਂ ਤੰਬਾਕੂ ਪੁੜੀਆਂ 55, ਕੂਲ ਲਿਪ ਪੈਕੇਟ 20 ਅਤੇ ਬੀੜੀਆਂ ਦੇ 38 ਬੰਡਲ ਬਰਾਮਦ ਹੋਏ।

ਅਜੀਤ ਡੈਸਕ 20-09-2026
ਗੋਇੰਦਵਾਲ ਸਾਹਿਬ, 19 ਸਤੰਬਰ (ਸਕੱਤਰ ਸਿੰਘ ਅਟਵਾਲ)—ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚੋਂ ਪਾਬੰਦੀਸ਼ੁਦਾ ਸਾਮਾਨ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਇਸ ਸੰਬੰਧੀ ਕੁਲਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਨੇ ਥਾਣਾ ਗੋਇੰਦਵਾਲ ਸਾਹਿਬ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਜੇਲ੍ਹ ਦੇ ਟਾਵਰ ਨੰਬਰ 3 ਤੇ ਵਾਕੀ ਟਾਕੀ ਰਾਹੀਂ ਸੂਚਨਾ ਮਿਲੀ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਰਿਜ਼ਨਲ ਸੈਂਟਰ ਦੇ ਪਿਛਲੇ ਪਾਸੇ ਦਰੱਖਤਾਂ ਦੇ ਸੰਘਣੇ ਝੁੰਡ ਹੇਠਾਂ 3 ਵਿਅਕਤੀ ਜੇਲ੍ਹ ਦੀ ਦੀਵਾਰ ਨਾਲ ਫੜੇ ਗਏ ਹਨ, ਜਿੰਨਾਂ ਦੀ ਤਲਾਸ਼ੀ ਕਰਨ ’ਤੇ ਉਨ੍ਹਾਂ ਪਾਸੋਂ ਤੰਬਾਕੂ ਪੁੜੀਆਂ 55, ਕੂਲ ਲਿਪ ਪੈਕੇਟ 20 ਅਤੇ ਬੀੜੀਆਂ ਦੇ 38 ਬੰਡਲ ਬਰਾਮਦ ਹੋਏ। ਫੜੇ ਗਏ ਵਿਅਕਤੀਆਂ ਦੀ ਪਛਾਣ ਏਕਮਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਗੋਇੰਦਵਾਲ ਸਾਹਿਬ, ਅਮਨਦੀਪ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਹੰਸਾਂਵਾਲਾ, ਨਿਸ਼ਾਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਭਰੋਵਾਲ ਵਜੋਂ ਹੋਈ। ਇਸ ਸੰਬੰਧੀ ਏ.ਐਸ.ਆਈ. ਅਰਜਨ ਸਿੰਘ ਨੇ ਉਪਰੋਕਤ ਵਿਅਕਤੀਆਂ ਦੇ ਖਿਲਾਫ਼ ਥਾਣਾ ਗੋਇੰਦਵਾਲ ਸਾਹਿਬ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਅੰਮ੍ਰਿਤਸਰ ’ਚ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਏ.ਐਸ.ਆਈ. ਹਰਜੀਤ ਸਿੰਘ ਦਾ ਜੱਦੀ ਪਿੰਡ ਰਾਮਪੁਰ-ਭੂਤਵਿੰਡ ਵਿਚ ਹੋਇਆ ਅੰਤਿਮ... ਅਗਲੀ ਖ਼ਬਰ ਸੈਲੂਨ ਚਾਲਕ ਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਉਣ ’ਤੇ ਇਕ ਔਰਤ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।