28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਵੀਹ ਸਾਲ ਤੋਂ ਮੰਜੇ ’ਤੇ ਦਿਨ ਕੱਟ ਰਹੀ ਅਪਾਹਜ ਹਰਬੰਸ ਕੌਰ, 2003 ਦੀ ਵੋਟਰ ਸੂਚੀ ’ਚ ਨਾਂਅ ਨਾ ਹੋਣ ਕਾਰਨ ਵੋਟ ਕੱਟੀ

ਗੋਇੰਦਵਾਲ ਸਾਹਿਬ, 27 ਸਤੰਬਰ (ਸਕੱਤਰ ਸਿੰਘ ਅਟਵਾਲ)-ਵੀਹ ਸਾਲ ਤੋਂ ਮੰਜੇ ’ਤੇ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਅਪਾਹਜ ਹਰਬੰਸ ਕੌਰ ਗੋਇੰਦਵਾਲ ਸਾਹਿਬ ਤੋਂ ਥੋੜੀ ਦੂਰ ਪਿੰਡ ਖੱਖ ਰਿਆੜ ਫਾਰਮ ’ਤੇ ਆਪਣੀ ਮੁਸ਼ਕਿਲ ਭਰੀ ਜਿੰਦਗੀ ਬਤੀਤ ਕਰ ਰਹੀ ਹੈ । ਮਾਤਾ ਹਰਬੰਸ ਕੌਰ ਦੀਆਂ ਮੁਸ਼ਕਿਲਾਂ ਉਸ ਸਮੇਂ ਹੋਰ ਵੱਧ ਗਈਆਂ, ਜਦੋਂ 2003 ਦੀ ਵੋਟਰ ਸੂਚੀ ਵਿਚ ਨਾਂਅ ਦਰਜ ਨਾ ਹੋਣ ਕਾਰਨ ਉਸ ਦੀ ਵੋਟ ਕੱਟੇ ਜਾਣ ਦੀ ਗੱਲ ਸਾਹਮਣੇ ਆਈ।

ਅਪਾਹਜ ਹਰਬੰਸ ਕੌਰ। 28-09-2026
ਗੋਇੰਦਵਾਲ ਸਾਹਿਬ, 27 ਸਤੰਬਰ (ਸਕੱਤਰ ਸਿੰਘ ਅਟਵਾਲ)-ਵੀਹ ਸਾਲ ਤੋਂ ਮੰਜੇ ’ਤੇ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਅਪਾਹਜ ਹਰਬੰਸ ਕੌਰ ਗੋਇੰਦਵਾਲ ਸਾਹਿਬ ਤੋਂ ਥੋੜੀ ਦੂਰ ਪਿੰਡ ਖੱਖ ਰਿਆੜ ਫਾਰਮ ’ਤੇ ਆਪਣੀ ਮੁਸ਼ਕਿਲ ਭਰੀ ਜਿੰਦਗੀ ਬਤੀਤ ਕਰ ਰਹੀ ਹੈ । ਮਾਤਾ ਹਰਬੰਸ ਕੌਰ ਦੀਆਂ ਮੁਸ਼ਕਿਲਾਂ ਉਸ ਸਮੇਂ ਹੋਰ ਵੱਧ ਗਈਆਂ, ਜਦੋਂ 2003 ਦੀ ਵੋਟਰ ਸੂਚੀ ਵਿਚ ਨਾਂਅ ਦਰਜ ਨਾ ਹੋਣ ਕਾਰਨ ਉਸ ਦੀ ਵੋਟ ਕੱਟੇ ਜਾਣ ਦੀ ਗੱਲ ਸਾਹਮਣੇ ਆਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਬੰਸ ਕੌਰ ਪਿਛਲੇ ਕਰੀਬ 20 ਸਾਲਾਂ ਤੋਂ ਮੰਜੇ ’ਤੇ ਹੈ ਅਤੇ ਉਸ ਕੋਲ ਆਧਾਰ ਕਾਰਡ, ਬੈਂਕ ਖਾਤਾ, ਕਾਪੀ ਅਤੇ ਕਿਸੇ ਸਰਕਾਰੀ ਸਹਾਇਤਾ ਸਕੀਮ ਦਾ ਲਾਭ ਵੀ ਨਹੀਂ ਹੈ । ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰੀ ਸਹੂਲਤਾਂ ਲਈ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਨੂੰ ਲੋੜੀਂਦੀ ਮਦਦ ਨਹੀਂ ਮਿਲ ਸਕੀ। ਪਰਿਵਾਰ ਨੇ ਕਿਹਾ ਕਿ ਸਰਕਾਰ ਵਲੋਂ ਗਰੀਬ ਅਤੇ ਲੋੜਵੰਦ ਲੋਕਾਂ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਲਾਭ ਵੀ ਹਰਬੰਸ ਕੌਰ ਤੱਕ ਨਹੀਂ ਪਹੁੰਚਿਆ। ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਹਰਬੰਸ ਕੌਰ ਦੇ ਜ਼ਰੂਰੀ ਦਸਤਾਵੇਜ਼ ਬਣਵਾਏ ਜਾਣ, ਵੋਟਰ ਸੂਚੀ ਵਿਚ ਉਸ ਦਾ ਨਾਂਅ ਨਿਯਮਾਂ ਅਨੁਸਾਰ ਦਰਜ ਕੀਤਾ ਜਾਵੇ ਅਤੇ ਯੋਗਤਾ ਮੁਤਾਬਿਕ ਸਰਕਾਰੀ ਸਕੀਮਾਂ ਦਾ ਲਾਭ ਦਿੱਤਾ ਜਾਵੇ। ਪਰਿਵਾਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਲੋੜਵੰਦਾਂ ਲਈ ਐਲਾਨੀ ਗਈ ਇਕ ਹਜ਼ਾਰ ਦੀ ਸਹਾਇਤਾ ਵੀ ਉਨ੍ਹਾਂ ਨੂੰ ਨਹੀਂ ਮਿਲੀ, ਜਿਸ ਕਾਰਨ ਪਰਿਵਾਰ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ।
ਪਿਛਲੀ ਖ਼ਬਰ ਪਿੰਡ ਰਾਜੋਕੇ ਵਲੋਂ ਅਹਿਮ ਮਤੇ ਪਾਸ ਅਗਲੀ ਖ਼ਬਰ ਪਰਸਵਾਰਥ ਸਭਾ ਦੀ ਡਿਸਪੈਂਸਰੀ ’ਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।