02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪਿੰਡ ਗਹਿਰੀ ਦੇ ਖ਼ੇਤਾਂ ਵਿਚੋਂ ਇਕ ਕਿੱਲੋ ਦੇ ਕਰੀਬ ਅਫ਼ੀਮ, ਇਕ ਪਿਸਟਲ ਅਤੇ ਇਕ ਗਲੋਕ ਬਰਾਮਦ

ਤਰਨ ਤਾਰਨ, 1 ਨਵੰਬਰ (ਹਰਿੰਦਰ ਸਿੰਘ)–ਪਿੰਡ ਗਹਿਰੀ ਦੇ ਖੇਤਾਂ ਵਿਚੋਂ ਪੁਲਿਸ ਵਲੋਂ ਇਕ ਕਿੱਲੋ ਦੇ ਕਰੀਬ ਅਫ਼ੀਮ, ਇਕ ਪਿਸਟਲ ਅਤੇ ਇਕ ਗਲੌਕ ਬਰਾਮਦ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.

ਅਜੀਤ ਡੈਸਕ 02-11-2026
ਤਰਨ ਤਾਰਨ, 1 ਨਵੰਬਰ (ਹਰਿੰਦਰ ਸਿੰਘ)–ਪਿੰਡ ਗਹਿਰੀ ਦੇ ਖੇਤਾਂ ਵਿਚੋਂ ਪੁਲਿਸ ਵਲੋਂ ਇਕ ਕਿੱਲੋ ਦੇ ਕਰੀਬ ਅਫ਼ੀਮ, ਇਕ ਪਿਸਟਲ ਅਤੇ ਇਕ ਗਲੌਕ ਬਰਾਮਦ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਮੰਗਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਟੀ. ਪੁਆਇੰਟ ਪਿੰਡ ਗਹਿਰੀ ਪੁੱਜੇ ਤਾਂ ਉਨ੍ਹਾਂ ਨੂੰ ਕਿਸੇ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਗਹਿਰੀ ਦੇ ਖ਼ੇਤਾਂ ਵਿਚ ਇਕ ਪੈਕੇਟ ਪਿਆ ਹੈ। ਜਿਸ ’ਤੇ ਪੁਲਿਸ ਵਲੋਂ ਖੇਤਾਂ ਵਿਚ ਜਾ ਕੇ ਉਸ ਪੈਕੇਟ ਦੀ ਜਾਂਚ ਕੀਤੀ ਤਾਂ ਉਸ ਵਿਚੋਂ 1 ਕਿੱਲੋ 400 ਗ੍ਰਾਮ ਅਫੀਮ, ਇਕ ਪਿਸਟਲ 30 ਬੋਰ ਸਮੇਤ 2 ਮੈਗਜੀਨ ਅਤੇ ਇਕ ਗਲੋਕ ਪਿਸਟਲ 45 ਬੋਰ ਸਮੇਤ 2 ਮੈਗਜ਼ੀਨ ਬਰਾਮਦ ਹੋਏ। ਇਸ ਸੰਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜਾ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ‘ਆਪ’ ਵਲੋਂ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ ਨੇ ਕਈ ਹਲਕਿਆਂ ’ਚ ਕੀਤੇ ‘ਆਪ’ ’ਤੇ ਖੜ੍ਹੇ ਸਵਾਲ - ਜਹਾਂਗੀਰ ਅਗਲੀ ਖ਼ਬਰ ਗੁਰਦੁਆਰਾ ਭੱਠ ਸਾਹਿਬ ਪੱਟੀ ਵਿਖੇ ਬਾਬਾ ਬਿਧੀ ਚੰਦ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਰੈਣਿ ਸਬਾਈ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।