02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਮਾਨ ਸਰਕਾਰ ਨੇ ਕੰਮਾਂ ਰਾਹੀਂ ਵਿਰੋਧੀਆਂ ਦੀ ਬੋਲਤੀ ਬੰਦ ਕੀਤੀ-‘ਆਪ’ ਆਗੂ

ਚਵਿੰਡਾ ਦੇਵੀ, 1 ਨਵੰਬਰ (ਸਤਪਾਲ ਸਿੰਘ ਢੱਡੇ)-ਹਲਕਾ ਮਜੀਠਾ ਵਿਚ ਆਮ ਆਦਮੀ ਪਾਰਟੀ ਨਾਲ ਸੰਬੰਧਤਿ ਸੀਨੀਅਰ ਤੇ ਤਜਰਬੇਕਾਰ ਲੀਡਰ ਪਰਮਜੀਤ ਸਿੰਘ ਪੰਮਾ ਮਜੀਠਾ,ਜਗਦੀਪ ਸਿੰਘ ਗੋਗਾ, ਸੁਖਜਿੰਦਰ ਸਿੰਘ ਬਿੱਟੂ, ਪਲਵਿੰਦਰ ਸਿੰਘ ਪਾਲੀ, ਅਵਤਾਰ ਸਿੰਘ ਮਜੀਠਾ ਤੇ ਐੱਸ. ਸੀ.

ਅਜੀਤ ਡੈਸਕ 02-11-2026
ਚਵਿੰਡਾ ਦੇਵੀ, 1 ਨਵੰਬਰ (ਸਤਪਾਲ ਸਿੰਘ ਢੱਡੇ)-ਹਲਕਾ ਮਜੀਠਾ ਵਿਚ ਆਮ ਆਦਮੀ ਪਾਰਟੀ ਨਾਲ ਸੰਬੰਧਤਿ ਸੀਨੀਅਰ ਤੇ ਤਜਰਬੇਕਾਰ ਲੀਡਰ ਪਰਮਜੀਤ ਸਿੰਘ ਪੰਮਾ ਮਜੀਠਾ,ਜਗਦੀਪ ਸਿੰਘ ਗੋਗਾ, ਸੁਖਜਿੰਦਰ ਸਿੰਘ ਬਿੱਟੂ, ਪਲਵਿੰਦਰ ਸਿੰਘ ਪਾਲੀ, ਅਵਤਾਰ ਸਿੰਘ ਮਜੀਠਾ ਤੇ ਐੱਸ.ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਅਤੇ ਸਰਪੰਚ ਰਾਜ ਕੁਮਾਰ ਲੁੱਧੜ ਨੇ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕਾ ਮਜੀਠਾ ਦੇ ਪਿੰਡਾਂ ਤੇ ਕਸਬਿਆਂ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜ ਤੇ ਲੋਕ ਭਲਾਈ ਦੇ ਕੰਮਾਂ ਦੀ ਸ਼ਲਾਘਾ ਸਾਂਝੇ ਤੌਰ ’ਤੇ ਕਰਦਿਆਂ ਕਿਹਾ ਕਿ ਉਹ ਵਿਕਾਸ, ਲੋਕ ਹਿੱਤਾਂ ਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਆਪਣੀ ਸਰਗਰਮ ਭੂਮਿਕਾ ਨਿਭਾਉਂਦੇ ਰਹਿਣਗੇ ਕਿਉਂਕਿ ਸਰਕਾਰ ਵਲੋਂ ਸਿੱਖਿਆ, ਸਿਹਤ, ਬਿਜਲੀ ਤੇ ਭਲਾਈ ਖੇਤਰਾਂ ਵਿਚ ਕੀਤੀਆਂ ਪਹਿਲਕਦਮੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਹਲਕੇ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣਾ ਸਮੇਂ ਦੀ ਮੁੱਖ ਲੋੜ ਸਮਝਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਸਿਆਸਤ ਸਿਰਫ ਵੱਡੇ ਵੱਡੇ ਦਾਅਵੇ ਕਰਨ ਦਾ ਨਾਮ ਨਹੀਂ ਸਗੋਂ ਲੋਕਾਂ ਦੇ ਕੰਮ ਆਉਣ ਅਤੇ ਜਮੀਨੀ ਪੱਧਰ ਤੇ ਵਿਕਾਸ ਕਰਵਾਉਣ ਦਾ ਨਾਮ ਹੈ ਹਲਕੇ ਦੇ ਪਿੰਡਾਂ ਅਤੇ ਕਸਬਿਆਂ ਵਿਚ ਹੋ ਰਹੇ ਵਿਕਾਸ ਕਾਰਜ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਲੋਕਾਂ ਦੀਆਂ ਲੋੜਾਂ ਨੂੰ ਪਹਿਲ ਦੇਣਾ ਕਿੰਨਾ ਜਰੂਰੀ ਹੈ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਭਗਵੰਤ ਮਾਨ ਕਹਿਣੀ ਤੇ ਕਰਨੀ ਤੇ ਪੂਰੇ ਖਰਾ ਉਤਰਨ ਵਾਲੇ ਹੀਰੇ ਲੀਡਰ ਹਨ। ਜਿੰਨਾਂ ਵਿਕਾਸ ਤੇ ਭਲਾਈ ਰਾਹੀਂ ਵਿਰੋਧੀਆਂ ਦੀ ਬੋਲਤੀ ਬੰਦ ਕਰ ਦਿੱਤੀ ਹੈ।
ਪਿਛਲੀ ਖ਼ਬਰ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ, ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਬਾਬਾ ਬੁੱਢਾ ਕਾਲਜ ਦੀ ਕਬੱਡੀ ਦੀ ਟੀਮ ਵਲੋਂ ਅੰਤਰ ਕਾਲਜ ਮੁਕਾਬਲਿਆਂ ਵਿਚ ਦੂਜਾ ਸਥਾਨ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।