ਫ੍ਰੀ ਆਯੁਰਵੈਦਿਕ ਨਸ਼ਾ ਛੁਡਾਓ ਕੈਂਪ
ਤਰਨ ਤਾਰਨ, 25 ਨਵੰਬਰ (ਇਕਬਾਲ ਸਿੰਘ ਸੋਢੀ)— ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਨਵਾਂ ਜੀਵਨ ਦੇਣ ਲਈ ਯਤਨਸ਼ੀਲ ਬਾਬਾ ਦੀਪ ਸਿੰਘ ਜੀ ਆਯੂਰਵੈਦਿਕ ਦਵਾਖਾਨਾ ਚਲਾ ਰਹੇ ਬਾਬਾ ਦੀਪ ਸਿੰਘ ਜੀ ਲੋਕ ਭਲਾਈ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਸਪਾਰੀਵਿੰਡੀਆ ਵਲੋਂ ਫ੍ਰੀ ਆਯੂਰਵੈਦਿਕ ਨਸ਼ਾ ਛੁਡਾਓ ਤੇ ਸਰਵਾਈਕਲ ਦੇ ਮਰੀਜਾਂ ਲਈ ਮੁਫਤ ਆਯੂਰਵੈਦਿਕ ਕੈਂਪ ਗੁਰਦੁਆਰਾ ਸ਼ਹੀਦ ਸਿੰਘ ਜੀ ਬੇਰੀਆਂ ਵਾਲੇ ਨੌਰੰਗਾਬਾਦ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਲਗਪਗ 170 ਦੇ ਕਰੀਬ ਨੌਜਵਾਨਾਂ ਨੇ ਨਸ਼ੇ ਛੱਡਣ ਦਾ ਪ੍ਰਣ ਕੀਤਾ, ਜਿਨ੍ਹਾਂ ਨੂੰ ਨਸ਼ੇ ਛੱਡਣ ਦੀ ਮੁਫਤ ਆਯੂਰਵੈਦਿਕ ਦਵਾਈ ਦਿੱਤੀ ਗਈ।
ਅਜੀਤ ਡੈਸਕ
26-11-2026