20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਲਾਈਫ ਲਾਈਨ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਲਗਾਏ ਮੈਡੀਕਲ ਕੈਂਪ ਦੌਰਾਨ 100 ਤੋਂ ਵਧੇਰੇ ਮਰੀਜ਼ਾਂ ਦੀ ਕੀਤੀ ਫਾਈਬਰੋ ਸਕੈਨ <br/>

ਲਾਈਫ ਲਾਈਨ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਲਗਾਏ ਮੈਡੀਕਲ ਕੈਂਪ ਦੌਰਾਨ ਮਰੀਜ਼ ਦੀ ਫਾਈਬਰੋ ਸਕੈਨ ਕਰਦੇ ਹੋਏ ਡਾ. ਗੌਰਵ ਮਹੇਸ਼ਵਰੀ | ਅਜੀਤ ਤਸਵੀਰ <br/> 26-01-2026
ਲੁਧਿਆਣਾ, 25 ਜਨਵਰੀ (ਡਾ. ਤਰਲੋਚਨ ਸਿੰਘ)-ਲਾਈਫ ਲਾਈਨ ਸੁਪਰ ਸਪੈਸ਼ਲਿਟੀ ਹਸਪਤਾਲ, ਗਿੱਲ ਰੋਡ ਦੇ ਗੈਸਟਰੋ ਅਤੇ ਹੈਪੇਟੋਬਿਲਰੀ ਸਰਜਨ ਡਾ. ਗੌਰਵ ਮਹੇਸ਼ਵਰੀ, ਗੋਲਡ ਮੈਡਲਿਸਟ, ਐਮ. ਐਸ., ਐਫ਼. ਆਰ. ਸੀ. ਐੱਸ. (ਇੰਗਲੈਂਡ) ਵਲੋਂ ਹਸਪਤਾਲ ਵਿਖੇ ਲਗਾਏ ਮੈਡੀਕਲ ਕੈਂਪ ਦੌਰਾਨ 100 ਤੋਂ ਵਧੇਰੇ ਮਰੀਜ਼ਾਂ ਦੀ ਫਾਈਬਰੋ ਸਕੈਨ ਕੀਤੀ ਅਤੇ ਵੱਡੀ ਗਿਣਤੀ 'ਚ ਲੀਵਰ ਦੇ ਮਰੀਜ਼ਾਂ ਦੀ ਜਾਂਚ ਕੀਤੀ | ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾਇਰੈਕਟਰ ਡਾ. ਆਰ. ਐਸ. ਮਹੇਸ਼ਵਰੀ ਨੇ ਦੱਸਿਆ ਕਿ ਡਾ. ਗੌਰਵ ਮਹੇਸ਼ਵਰੀ ਨੇ ਜਿੱਥੇ ਲੀਵਰ ਦੇ ਨਵੇਂ ਮਰੀਜ਼ਾਂ ਦੀ ਜਾਂਚ ਕੀਤੀ ਉੱਥੇ ਹੀ ਜਿਨ੍ਹਾਂ ਮਰੀਜ਼ਾਂ ਦਾ ਪਹਿਲਾਂ ਇਲਾਜ ਚੱਲ ਰਿਹਾ ਸੀ | ਉਨ੍ਹਾਂ ਮਰੀਜ਼ਾਂ ਦੀ ਵੀ ਜਾਂਚ ਕੀਤੀ | ਉਨ੍ਹਾਂ ਦੱਸਿਆ ਕਿ ਡਾ. ਗੌਰਵ ਮਹੇਸ਼ਵਰੀ ਨੇ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਜਿਨ੍ਹਾਂ ਵਿਚ ਸ਼ਰਾਬ ਕਾਰਨ ਲੀਵਰ ਨੂੰ ਨੁਕਸਾਨ, ਕਾਲਾ ਪੀਲੀਆ, ਚਿੱਟਾ ਪੀਲੀਆ, ਸੀਰੋਸਿਸ ਆਫ਼ ਲੀਵਰ, ਫੈਟੀ ਲੀਵਰ, ਭੋਜਨ ਪਚਾਉਣ ਵਿਚ ਮੁਸ਼ਕਲ, ਸ਼ਰਾਬ ਸੇਵਨ ਨਾਲ ਲੀਵਰ ਦਾ ਖ਼ਰਾਬ ਹੋਣਾ, ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਨਾਲ ਪੀੜਤ ਮਰੀਜ਼ਾਂ ਦੀ ਵੀ ਜਾਂਚ ਕੀਤੀ | ਡਾ. ਮਹੇਸ਼ਵਰੀ ਨੇ ਦੱਸਿਆ ਕਿ ਕੈਂਪ ਦੌਰਾਨ ਫਾਈਬਰੋ-ਸਕੈਨ, ਲੀਵਰ ਫੰਕਸ਼ਨ ਟੈਸਟ, ਲੀਵਰ ਸਕੈਨ (ਅਲਟ੍ਰਾਸਾਊਾਡ), ਕਿਡਨੀ ਫੰਕਸ਼ਨ ਟੈਸਟ, ਥਾਇਰਾਇਡ ਸਕੈਨ, ਮਾਹਿਰ ਡਾਕਟਰ ਨਾਲ ਸਲਾਹ, ਵਾਇਰਲ ਮਾਰਕਰ , ਹੈਪਟਾਈਟਿਸ-ਬੀ, ਸੀ ਅਤੇ ਪੀ.ਟੀ, ਆਈ .ਐਨ .ਆਰ. ਟੈਸਟ ਵੀ ਕੀਤੇ ਗਏ | ਇਸ ਮੌਕੇ ਵੈਭਵ ਮਹੇਸ਼ਵਰੀ, ਬਲਵਿੰਦਰ ਸਿੰਘ ਪੀ.ਆਰ.ਓ, ਮੈਡਮ ਸੰਜੂ, ਮੈਡਮ ਸੋਨੀਆ ਤੋਂ ਇਲਾਵਾ ਹਸਪਤਾਲ ਦਾ ਸਮੂਹ ਸਟਾਫ ਹਾਜ਼ਰ ਸੀ |

ਪਿਛਲੀ ਖ਼ਬਰ ਸੂਬੇ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਡਗਮਗਾਈ-ਮਰਵਾਹਾ <br/> ਅਗਲੀ ਖ਼ਬਰ ਗੁਰੂ ਦੀ ਸ਼ਰਨ ਵਿਚ ਆ ਕੇ ਨਾਮ ਸਿਮਰਨ ਦਾ ਜੀਵਨ ਧਾਰਨ ਕਰੀਏ-ਸੰਤ ਬਾਬਾ ਅਮੀਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।