28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਐਸ. ਪੀ. ਐਸ. ਹਸਪਤਾਲ ਦੇ ਡਾ. ਰਣਜੀਤ ਨੇ ਜ਼ੀਰੋ ਤਕਨੀਕ ਰਾਹੀਂ ਜੰਮੂ ਨਿਵਾਸੀ 83 ਸਾਲਾ ਮਹਿਲਾ ਦੇ ਬਦਲੇ ਦੋਵੇਂ ਗੋਡੇ <br/>

ਐਸ.ਪੀ.ਐਸ. ਹਸਪਤਾਲ ਦੇ ਡਾ. ਰਣਜੀਤ ਸਿੰਘ ਜ਼ੀਰੋ ਤਕਨੀਕ ਰਾਹੀਂ ਗੋਡੇ ਬਦਲਾਉਣ ਵਾਲੀ ਮਹਿਲਾ ਜਨਕ ਸ਼ਰਮਾ ਦੇ ਨਾਲ | ਅਜੀਤ ਤਸਵੀਰ <br/> 01-02-2026
ਲੁਧਿਆਣਾ, 31 ਜਨਵਰੀ (ਡਾ. ਤਰਲੋਚਨ ਸਿੰਘ)-ਐਸ. ਪੀ. ਐਸ. ਹਸਪਤਾਲ, ਸ਼ੇਰਪੁਰ ਚੌਕ ਦੇ ਸੀਨੀਅਰ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਵਲੋਂ ਜ਼ੀਰੋ ਤਕਨੀਕ ਰਾਹੀਂ ਐਸ. ਪੀ. ਐਸ. ਹਸਪਤਾਲ ਵਿਖੇ ਜੰਮੂ ਨਿਵਾਸੀ 83 ਸਾਲਾਂ ਮਹਿਲਾ ਜਨਕ ਸ਼ਰਮਾ ਦੇ ਦੋਵੇਂ ਗੋਡੇ ਬਦਲ ਕੇ ਉਸ ਨੂੰ ਮੁੜ ਤੋਂ ਤੁਰਨ ਫਿਰਨ ਦੇ ਕਾਬਲ ਬਣਾ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜੰਮੂ ਨਿਵਾਸੀ ਮਹਿਲਾ ਜਨਕ ਸ਼ਰਮਾ 83 ਸਾਲ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਗੋਡਿਆਂ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਤੁਰਨ ਫਿਰਨ ਤੋਂ ਬਿਲਕੁਲ ਅਸਮਰਥ ਸੀ | ਉਹ ਸ਼ੂਗਰ ਅਤੇ ਦਿਲ ਦੀ ਬਿਮਾਰੀ ਨਾਲ ਵੀ ਪੀੜਤ ਸੀ | ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਉਕਤ ਮਹਿਲਾ ਦੇ ਦੋਵੇਂ ਗੋਡੇ ਸਿਰਫ਼ 20 ਮਿੰਟ ਦੀ ਜ਼ੀਰੋ ਤਕਨੀਕ ਸਰਜਰੀ ਤੋਂ ਬਾਅਦ ਬਦਲ ਦਿੱਤੇ ਗਏ |

ਪਿਛਲੀ ਖ਼ਬਰ ਡਾਕਟਰ ਨਾਲ ਧੋਖਾਧੜੀ ਦੀ ਕੋਸ਼ਿਸ਼ ਕਰਨ ਵਾਲੇ ਮੁਲਾਜ਼ਮ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ 10 ਸਾਲ ਦੀ ਬੱਚੀ ਨੇ ਸ਼ੱਕੀ ਹਾਲਾਤ ਵਿਚ ਕੀਤੀ ਖ਼ੁਦਕੁਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।