ਇਕ ਨਜ਼ਰ ਏਧਰ ਵੀ...! <br/> ਘਰੇਲੂ ਸਿਲੰਡਰਾਂ 'ਚੋਂ ਬੇਖ਼ੌਫ ਰੀਫਿਿਲੰਗ ਕਰਨ ਵਾਲੇ ਨਹੀਂ ਕਰਦੇ ਕਿਸੇ ਦੀ ਪ੍ਰਵਾਹ
ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਦੇ ਬਾਹਰ ਪਏ ਗੈਰ ਕਾਨੂੰਨੀ ਵਰਤੋਂ 'ਚ ਲਿਆਉਣ ਵਾਲੇ ਸਿਲੰਡਰ, ਜਿਨ੍ਹਾਂ ਵਿਚ ਘਰੇਲੂ ਸਿਲੰਡਰਾਂ ਤੋਂ ਰੀਫਿਿਲੰਗ ਕੀਤੀ ਜਾਂਦੀ ਹੈ | ਅਜੀਤ ਤਸਵੀਰ
<br/>
14-02-2026
ਲੁਧਿਆਣਾ, 13 ਫਰਵਰੀ-ਸਨਅਤੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਬਰੂਦ ਦੇ ਢੇਰ 'ਤੇ ਬੈਠ ਕੇ ਚੰਦ ਛਿੱਲੜਾਂ ਦੀ ਖ਼ਾਤਰ ਸਿਲੰਡਰਾਂ ਦੀ ਬੇਖ਼ੌਫ ਰੀਫਿਿਲੰਗ ਕਰਨ ਦਾ ਗੋਰਖ ਧੰਧਾ ਦਿਨ-ਬ-ਦਿਨ ਵਧਦਾ ਜਾ ਰਿਹਾ, ਜਿਸ ਨੂੰ ਠੱਲ੍ਹ ਪਾਉਣ ਲਈ ਸੰਬੰਧਿਤ ਵਿਭਾਗ ਵੀ ਸਿਰਫ਼ ਖਾਨਾਪੂਰਤੀ ਕਰਕੇ ਹੀ ਡੰਗ ਟਪਾ ਰਿਹਾ ਹੈ | ਜਦਕਿ ਆਏ ਦਿਨ ਸਿਲੰਡਰ ਰੀਫਿਿਲੰਗ ਨੂੰ ਲੈ ਕੇ ਉਕਾ-ਦੁੱਕਾ ਘਟਨਾਵਾਂ ਦਾ ਵਾਪਰਨਾ ਇਕ ਆਮ ਜਿਹੀ ਗੱਲ ਹੋ ਗਈ ਹੈ | ਸੰਬੰਧਿਤ ਵਿਭਾਗ ਇਸ 'ਤੇ ਨਕੇਲ ਪਾਉਣ ਵਿਚ ਨਾਕਾਮ ਸਾਬਤ ਹੋ ਰਿਹਾ ਹੈ ਜਾਂ ਫਿਰ ਆਪਣੀਆਂ ਜੇਬਾਂ ਭਰਨ ਤਕ ਸੀਮਤ ਹੈ, ਜਦਕਿ ਸ਼ਹਿਰ ਵਿਚ ਵੱਡੇ ਪੱਧਰ 'ਤੇ ਚੱਲ ਰਿਹਾ ਇਹ ਗੈਰ ਕਾਨੰੂਨੀ ਗੈਸ ਰੀਫਿਿਲੰਗ ਦਾ ਗੋਰਖ ਧੰਦਾ ਪੂਰੇ ਜੋਬਨ 'ਤੇ ਹੈ, ਜਿਸ ਖ਼ਿਲਾਫ਼ ਕਾਰਵਾਈ ਕਰਨ ਲਈ ਸਬੰਧਿਤ ਵਿਭਾਗ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ, ਜਿਸ ਕਾਰਨ ਗੈਰ ਕਾਨੰੂਨੀ ਢੰਗ ਨਾਲ ਗੈਸ ਭਰਨ ਵਾਲਿਆਂ ਦੇ ਹੌਂਸਲੇ ਦਿਨ-ਬ-ਦਿਨ ਬੁਲੰਦ ਹੁੰਦੇ ਜਾ ਰਹੇ ਹਨ | ਇਸ ਗੈਰ ਕਾਨੰੂਨੀ ਵਰਤਾਰੇ ਕਾਰਨ ਕਿਸੇ ਸਮੇਂ ਵੀ ਕੋਈ ਅਣਸੁਖਾਂਵੀ ਘਟਨਾ ਵਾਪਰਨ ਦਾ ਖ਼ਦਸ਼ਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ | ਜੇਕਰ ਪਿਛਲੇ ਕੁੱਝ ਮਹੀਨਿਆਂ ਦੀਆਂ ਘਟਨਾਵਾਂ ਦੀ ਗੱਲ ਕਰੀਏ ਤਾਂ ਸਬੰਧਿਤ ਵਿਭਾਗ ਦੇ ਅਵੇਸਲੇ ਹੋਣ ਕਾਰਨ ਹੋਏ ਹਾਦਸੇ ਵੀ ਕਿਸੇ ਤੋਂ ਲੁਕੇ ਛਿਪੇ ਨਹੀਂ ਹਨ, ਪਰ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਵੀ ਸਬੰਧਿਤ ਵਿਭਾਗ ਦਾ ਕੋਈ ਵੀ ਅਧਿਕਾਰੀ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਨੂੰ ਤਰਜੀਹ ਨਹੀਂ ਦੇ ਰਿਹਾ | ਇਸਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਦੀ ਸ਼ਹਿ 'ਤੇ ਚੱਲ ਰਿਹਾ ਇਹ ਕਾਲਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ | ਪ੍ਰਤਾਪ ਚੌਕ, ਸ਼ਿਮਲਾਪੁਰੀ, ਭਗਵਾਨ ਨਗਰ, ਜਨਤਾ ਨਗਰ, ਢੰਡਾਰੀ ਕਲਾਂ, ਢੰਡਾਰੀ ਖ਼ੁਰਦ, ਬਸਤੀ ਜੋਧੇਵਾਲ, ਜਨਕਪੁਰੀ, ਚੰਡੀਗੜ੍ਹ ਰੋਡ ਸਥਿਤ ਜੀਵਨ ਨਗਰ ਚੌਂਕ, ਕੁਆਲਿਟੀ ਚੌਕ, ਹੁੰਦਲ ਚੌਕ ਤੋਂ ਇਲਾਵਾ ਪ੍ਰਵਾਸੀ ਆਬਾਦੀ ਵਾਲੇ ਇਲਾਕਿਆਂ ਵਿਚ ਇਹ ਕਾਰੋਬਾਰ ਜ਼ੋਰਾਂ-ਸ਼ੋਰਾਂ ਨਾਲ ਵੱਧ-ਫੁੱਲ ਰਿਹਾ ਹੈ | ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਇਕ-ਦੋ ਦਿਨ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵਲੋਂ ਖਾਨਾਪੂਰਤੀ ਕਰਦਿਆਂ ਛਾਪੇਮਾਰੀ ਕਰਕੇ ਗੋਗਲੂਆਂ ਤੋਂ ਮਿੱਟੀ ਝਾੜਨ ਤੋਂ ਬਾਅਦ ਵੀ ਇਹ ਗੋਰਖ ਧੰਦਾ ਜਿਉਂ ਦੀ ਤਿਉਂ ਚੱਲਦਾ ਰਹਿੰਦਾ ਹੈ |
ਆਸ-ਪਾਸ ਦੇ ਲੋਕ ਵੀ ਨਹੀਂ ਸੁਰੱਖਿਅਤ
ਸ਼ਹਿਰ ਦੇ ਜਿਸ ਗਲੀ-ਮੁਹੱਲੇ ਜਾਂ ਬਾਜ਼ਾਰ ਵਿਚ ਬੇਖ਼ੌਫ ਸਿਲੰਡਰਾਂ ਦੀ ਭਰੋ ਭਰਾਈ ਦਾ ਇਹ ਧੰਦਾ ਚੱਲਦਾ ਹੈ, ਉਥੇ ਦੇ ਰਹਿਣ ਵਾਲੇ ਲੋਕ ਤਾਂ ਅਸੁਰੱਖਿਅਤ ਮਹਿਸੂਸ ਕਰਦੇ ਹੀ ਹਨ, ਪਰ ਨਾਲ ਹੀ ਨਾਲ ਉਸ ਇਲਾਕੇ ਦੀ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਕਰਕੇ ਲੋਕਾਂ ਦਾ ਹਵਾ ਵਿਚ ਫੈਲੀ ਜ਼ਹਿਰੀਲੀ ਗੈਸ ਕਾਰਨ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ, ਜੋ ਕਿ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਵੀ ਦਿੰਦਾ ਹੈ |
ਕੀ ਕਹਿਣਾ ਹੈ ਸੇਲਜ਼ ਅਫ਼ਸਰ ਦਾ
ਇਸ ਸਬੰਧੀ ਸੇਲਜ਼ ਅਫ਼ਸਰ ਅਰਜਨ ਸਿੰਘ ਨੇ ਦੱਸਿਆ ਕਿ ਜਿੱਥੇ ਕਿਤੇ ਵੀ ਪਤਾ ਚੱਲਦਾ ਕਿ ਕਿਸੇ ਵਿਅਕਤੀ ਵਲੋਂ ਗੈਸ ਭਰਨ ਦਾ ਨਾਜਾਇਜ਼ ਕਾਰੋਬਾਰ ਕੀਤਾ ਜਾ ਰਿਹਾ ਹੈ, ਉਸ ਖ਼ਿਲਾਫ਼ ਸਬੰਧਿਤ ਵਿਭਾਗ ਵਲੋਂ ਬਣਦੀ ਕਾਰਵਾਈ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਲਦ ਹੀ ਜਿਹੜੀਆਂ ਦੁਕਾਨਾਂ 'ਤੇ ਨਵੇਂ ਸਿਲੰਡਰ ਵੇਚੇ ਜਾਂਦੇ ਹਨ, ਉਨ੍ਹਾਂ ਨਾਲ ਪੁਲਿਸ ਨੂੰ ਨਾਲ ਲੈ ਕੇ ਇਕ ਮੀਟਿੰਗ ਕਰਾਂਗੇ ਤਾਂ ਜੋ ਇਨ੍ਹਾਂ ਸਿਲੰਡਰਾਂ ਦੀ ਬਜਾਏ ਏਜੰਸੀ ਦੇ ਸਿਲੰਡਰਾਂ ਨੂੰ ਹੀ ਵੇਚਣ, ਜਿਸ ਲਈ ਊਨ੍ਹਾਂ ਨੂੰ ਬਣਦਾ ਕਮਿਸ਼ਨ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜਿਹੜੇ ਸਿਲੰਡਰ ਦੁਕਾਨਦਾਰਾਂ ਵਲੋਂ ਵੱਡੇ ਪੱਧਰ 'ਤੇ ਵੇਚੇ ਜਾ ਰਹੇ ਹਨ, ਉਨ੍ਹਾਂ ਉਪਰ ਐਲ.ਪੀ.ਜੀ. ਲਈ ਨਹੀਂ ਵਰਤਿਆ ਜਾਂਦਾ ਲਿਖਿਆ ਹੋਣ ਕਰਕੇ ਵਿਕਰੇਤਾ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਪਰ ਜੇਕਰ ਚੇਤਾਵਨੀ ਦੇਣ ਦੇ ਬਾਵਜੂਦ ਵੀ ਉਹ ਇਸੇ ਤਰ੍ਹਾਂ ਸਿਲੰਡਰ ਵੇਚਦੇ ਰਹਿਣਗੇ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ |