ਅਖੰਡ ਯੱਗ ਰਾਸ਼ਟਰੀ ਖ਼ੁਸ਼ਹਾਲੀ ਅਤੇ ਸਮਾਜਿਕ ਸਦਭਾਵਨਾ ਦਾ ਪ੍ਰਤੀਕ ਹੈ-ਪ੍ਰਵੀਨ ਅਗਰਵਾਲ ਐਮ.ਕੇ.
ਅਜੀਤ ਡੈਸਕ
14-02-2026
ਅਖੰਡ ਯੱਗ ਦÏਰਾਨ ਸ਼ਿਵ-ਸ਼ਕਤੀ ਦੇ ਮਿਲਾਪ ਦਾ ਤਿਉਹਾਰ ਕੋਈ ਇਤਫ਼ਾਕ, ਸਗੋਂ ਅਦਭੁਤ ਸੰਗਮ
ਅਖੰਡ ਯੱਗ ਦੌਰਾਨ ਮਹਾਂ ਸ਼ਿਵਰਾਤਰੀ 'ਤੇ 15 ਫਰਵਰੀ ਨੂੰ ਸ਼ਿਵ-ਸ਼ਕਤੀ ਦਾ ਮਿਲਾਪ ਉਤਸਵ ਮਨਾਇਆ ਜਾਵੇਗਾ¢ ਮਹੰਤ ਪ੍ਰਵੀਨ ਚÏਧਰੀ ਦੀ ਮÏਜੂਦਗੀ ਵਿਚ ਹਜ਼ਾਰਾਂ ਸ਼ਰਧਾਲੂ ਰੁਦਰਾਭਿਸ਼ੇਕ ਦੇ ਸਾਕਸ਼ੀ ਬਣਨਗੇ | ਸ਼ਿਵਰਾਤਰੀ ਉਤਸਵ ਬਾਰੇ ਜਾਣਕਾਰੀ ਦਿੰਦੇ ਹੋਏ ਧਾਮ ਦੇ ਸੇਵਕ ਮਨਪ੍ਰੀਤ ਛੱਤਵਾਲ ਨੇ ਕਿਹਾ ਕਿ ਅਖੰਡ ਯੱਗ ਦÏਰਾਨ ਸ਼ਿਵ-ਸ਼ਕਤੀ ਦਾ ਮਿਲਾਪ ਸਿਰਫ਼ ਇਕ ਇਤਫ਼ਾਕ ਨਹੀਂ, ਸਗੋਂ ਇਕ ਅਦਭੁਤ ਸੰਗਮ ਹੈ¢ ਜਦੋਂ ਮਾਂ ਬਗਲਾਮੁਖੀ ਅਤੇ ਭੋਲੇ ਨਾਥ, ਧਾਮ ਵਿਚ ਇਕੱਠੇ ਬਿਰਾਜਮਾਨ ਹੋ ਕੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਦੇਣਗੇ¢ 15 ਫਰਵਰੀ ਨੂੰ ਹੀ ਸ਼ਾਮ ਨੂੰ ਭਜਨ ਸੰਧਿਆ ਵਿਚ ਭਜਨ ਗਾਇਕ ਕੁਮਾਰ ਸੰਜੀਵ ਭੋਲੇ ਨਾਥ ਦਾ ਗੁਣਗਾਨ ਕਰਨਗੇ | ਇਸ ਦੇ ਨਾਲ ਹੀ ਸ਼ੁੱਧ ਦੇਸੀ ਘਿਓ ਨਾਲ ਵਿਸ਼ੇਸ਼ ਤÏਰ 'ਤੇ ਤਿਆਰ ਕੀਤਾ ਗਿਆ ਚੂਰਮੇ ਦਾ ਪ੍ਰਸ਼ਾਦ ਭੋਗ ਉਪਰੰਤ ਸ਼ਰਧਾਲੂਆਂ 'ਚ ਵੰਡਿਆ ਜਾਵੇਗਾ¢