17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਪੀ. ਏ. ਯੂ. ਇੰਪਲਾਈਜ਼ ਯੂਨੀਅਨ ਚੋਣ ਦੀਆਂ ਸਰਗਰਮੀਆਂ ਹੋਈਆਂ ਤੇਜ਼, ਸੋਮਵਾਰ ਨੂੰ ਹੋਣਗੀਆਂ ਨਾਮਜ਼ਦਗੀਆਂ <br/>

ਅਜੀਤ ਡੈਸਕ 15-02-2026
ਲੁਧਿਆਣਾ, 14 ਫਰਵਰੀ (ਜਤਿੰਦਰ ਭੰਬੀ)-ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀਆਂ 27 ਫਰਵਰੀ ਨੂੰ ਹੋਣ ਵਲੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਮੌਜੂਦਾ ਪ੍ਰਧਾਨ ਬਲਦੇਵ ਸਿੰਘ ਵਾਲੀਆ ਅਤੇ ਜਨਰਲ ਸਕੱਤਰ ਮਨਮੋਹਨ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੇ ਪੀ.ਏ.ਯੂ. ਦੀਆਂ ਸਮੂਹ ਬਿਲਡਿੰਗਾਂ ਦਾ ਦੌਰਾ ਕੀਤਾ, ਜਦਕਿ ਪਿਛਲੀ ਵਾਰ ਸਮੂਹ ਗਰੁੱਪਾਂ ਵਲੋਂ ਸਰਬਸੰਮਤੀ ਨਾਲ ਚੋਣ ਹੋਈ ਸੀ | ਇਸ ਵਾਰ ਵੀ ਮੌਜੂਦਾ ਟੀਮ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸਮੂਹ ਗਰੁੱਪਾਂ ਦਾ ਸਮਰਥਨ ਹਾਸਲ ਹੈ | ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਪਿਛਲੀ ਵਾਰ ਸਾਰੇ ਗਰੁੱਪਾਂ ਨੇ ਪੂਰੇ ਸੂਝ ਬੂਝ ਨਾਲ ਸਾਡੀ ਟੀਮ ਨੂੰ ਚੁੱਣਿਆ ਸੀ, ਜਿਸ ਵਿਚ ਪੀ.ਏ.ਯੂ. ਇੰਪਲਾਈਜ਼ ਫਰਮ ਅਤੇ ਉਸ ਦੇ ਸਹਿਯੋਗੀ ਗਰੱੁਪ ਪੀ.ਏ.ਯੂ. ਇੰਪਲਾਈਜ਼ ਫੈਡਰੇਸ਼ਨ ਅਤੇ ਪੀ.ਏ.ਯੂ. ਪੋ੍ਰਗਰੈਸਿਵ ਇੰਪਲਾਈਜ਼ ਫਰੰਟ ਵੀ ਸ਼ਾਮਿਲ ਸਨ ¢ ਇਸ ਮੌਕੇ ਹਰਜੀਤ ਸਿੰਘ ਖੰਟ ਚੇਅਰਮੈਨ ਪੀ.ਏ.ਯੂ. ਇੰਪਲਾਈਜ਼ ਫੈਡਰੇਸ਼ਨ, ਅਵਤਾਰ ਚੰਦ ਚੇਅਰਮੈਨ ਪੀ.ਏ.ਯੂ. ਪ੍ਰੋਗਰੈਸਿਵ ਇੰਪਲਾਈਜ਼ ਫਰੰਟ, ਲਾਲ ਬਹਾਦਰ ਯਾਦਵ, ਨਵਨੀਤ ਸ਼ਰਮਾ, ਪਰਮਿੰਦਰ ਸਿੰਘ, ਬਿੱਕਰ ਸਿੰਘ ਕਲਸੀ, ਨਰਿੰਦਰ ਸਿੰਘ ਸੇਖੋਂ, ਕੇਸ਼ਵ ਰਾਏ ਸੈਣੀ, ਰਣਜੀਤ ਸਿੰਘ ਖੋਸਾ, ਗੁਰਇਕਬਾਲ ਸਿੰਘ, ਧਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ ਸਿੰਘ, ਬਲਜਿੰਦਰ ਸਿੰਘ, ਨੰਦ ਕਿਸ਼ੋਰ, ਪਿ੍ੰਸ ਗਰਗ, ਸੁਰਿੰਦਰ ਸਿੰਘ, ਜਤਿੰਦਰ ਕੁਮਾਰ, ਬਰਿੰਦਰ ਸਿੰਘ ਪੰਡੋਰੀ, ਰਕੇਸ਼ ਕੁਮਾਰ ਕÏਡਲ, ਹਰਪ੍ਰੀਤ ਸਿੰਘ, ਸੰਦੀਪ ਪਾਠਕ, ਸ਼ਮਸ਼ੇਰ ਸਿੰਘ, ਜਸਵੀਰ ਸਿੰਘ, ਰਾਵਲ ਸਿੰਘ ਵਾਲੀਆ ਜਤਿੰਦਰ ਸਿੰਘ ਸੈਣੀ ਅਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਰਹੇ¢

ਪਿਛਲੀ ਖ਼ਬਰ ਐਸ. ਪੀ. ਐਸ. ਹਸਪਤਾਲ ਦੇ ਡਾ. ਰਣਜੀਤ ਨੇ ਰੋਬੋਲੈਂਜ ਏ.ਆਈ ਪਾਵਰਡ ਤਕਨੀਕ ਰਾਹੀਂ ਰਾਂਚੀ (ਝਾਰਖੰਡ) ਨਿਵਾਸੀ 75 ਸਾਲਾ ਬਜ... ਅਗਲੀ ਖ਼ਬਰ ਸਥਾਨਕ ਸਰਕਾਰਾਂ ਵਿਭਾਗ ਮੰਤਰੀ ਅਰੋੜਾ ਦੀ ਰਹਿਨੁਮਾਈ ਹੇਠ ਸ਼ਹਿਰ 'ਚ ਵੱਡੀ ਸਫ਼ਾਈ ਮੁਹਿੰਮ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।