17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਐਸ. ਪੀ. ਐਸ. ਹਸਪਤਾਲ ਦੇ ਡਾ. ਰਣਜੀਤ ਨੇ ਰੋਬੋਲੈਂਜ ਏ.ਆਈ ਪਾਵਰਡ ਤਕਨੀਕ ਰਾਹੀਂ ਰਾਂਚੀ (ਝਾਰਖੰਡ) ਨਿਵਾਸੀ 75 ਸਾਲਾ ਬਜ਼ੁਰਗ ਦੇ ਬਦਲੇ ਦੋਵੇਂ ਗੋਡੇ <br/>

ਐਸ.ਪੀ.ਐਸ. ਹਸਪਤਾਲ ਦੇ ਡਾ. ਰਣਜੀਤ ਸਿੰਘ ਰੋਬੋਲੈਂਜ ਏ.ਆਈ ਪਾਵਰਡ ਤਕਨੀਕ ਰਾਹੀਂ ਗੋਡੇ ਬਦਲਵਾਉਣ ਵਾਲੇ ਰਾਂਚੀ (ਝਾਰਖੰਡ) ਨਿਵਾਸੀ 75 ਸਾਲਾਂ ਬਜ਼ੁਰਗ ਰਣਜੀਤ ਸਿੰਘ ਦੇ ਨਾਲ | ਅਜੀਤ ਤਸਵੀਰ <br/> 15-02-2026
ਲੁਧਿਆਣਾ, 14 ਫਰਵਰੀ (ਡਾ. ਤਰਲੋਚਨ ਸਿੰਘ)-ਐਸ.ਪੀ.ਐਸ. ਹਸਪਤਾਲ, ਸ਼ੇਰਪੁਰ ਚੌਕ ਦੇ ਸੀਨੀਅਰ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਵਲੋਂ ਰੋਬੋਲੈਂਜ ਏ.ਆਈ ਪਾਵਰ ਤਕਨੀਕ ਰਾਹੀਂ ਐਸ.ਪੀ.ਐਸ. ਹਸਪਤਾਲ ਵਿਖੇ ਰਾਂਚੀ (ਝਾਰਖੰਡ) ਨਿਵਾਸੀ (75) ਸਾਲਾਂ ਬਜ਼ੁਰਗ ਰਣਜੀਤ ਸਿੰਘ ਦੇ ਦੋਵੇਂ ਗੋਡੇ ਬਦਲ ਕੇ ਉਸ ਨੂੰ ਮੁੜ ਤੋਂ ਤੁਰਨ ਫਿਰਨ ਦੇ ਕਾਬਲ ਬਣਾ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਰਾਂਚੀ (ਝਾਰਖੰਡ) ਨਿਵਾਸੀ (75) ਸਾਲਾਂ ਬਜ਼ੁਰਗ ਰਣਜੀਤ ਸਿੰਘ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਗੋਡਿਆਂ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਤੁਰਨ ਫਿਰਨ ਤੋਂ ਬਿਲਕੁਲ ਅਸਮਰਥ ਸੀ ਅਤੇ ਪਿਛਲੇ ਲੰਮੇ ਸਮੇਂ ਤੋਂ ਸ਼ੂਗਰ ਅਤੇ ਦਿਲ ਦੀ ਬਿਮਾਰੀ ਨਾਲ ਵੀ ਪੀੜਤ ਸੀ | ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਬਜ਼ੁਰਗ ਰਣਜੀਤ ਸਿੰਘ ਨੂੰ ਉਸ ਦੇ ਪਰਿਵਾਰਕ ਮੈਂਬਰ ਐਸ.ਪੀ.ਐਸ. ਹਸਪਤਾਲ ਵਿਖੇ ਜਾਂਚ ਕਰਵਾਉਣ ਲਈ ਲੈ ਕੇ ਆਏ ਤਾਂ ਉਸ ਦੀ ਜਾਂਚ ਕਰਨ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਕਿ ਇਨ੍ਹਾਂ ਦੇ ਦੋਵੇਂ ਗੋਡੇ ਜੋ ਕਿ ਬੁਰੀ ਤਰ੍ਹਾਂ ਖਰਾਬ ਹੋ ਚੁੱਕੇ ਹਨ | ਇਨ੍ਹਾਂ ਦੇ ਰੋਬੋਲੈਂਜ ਏ.ਆਈ ਪਾਵਰਡ ਤਕਨੀਕ ਰਾਹੀਂ ਦੋਵੇਂ ਗੋਡੇ ਬਦਲ ਦਿੱਤੇ ਜਾਣਗੇ | ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਉਕਤ ਬਜ਼ੁਰਗ ਦੇ ਦੋਵੇਂ ਗੋਡੇ ਸਿਰਫ਼ 20 ਮਿੰਟ ਦੀ ਸਰਜਰੀ ਤੋਂ ਬਾਅਦ ਬਦਲ ਦਿੱਤੇ ਗਏ | ਉਕਤ ਬਜ਼ੁਰਗ ਕੁੱਝ ਦਿਨਾਂ ਬਾਅਦ ਹੀ ਪੂਰੀ ਤਰ੍ਹਾਂ ਤੁਰਨ ਫਿਰਨ ਦੇ ਕਾਬਲ ਹੋ ਗਿਆ | ਪਰਿਵਾਰਕ ਮੈਂਬਰਾਂ ਨੇ ਡਾ. ਰਣਜੀਤ ਸਿੰਘ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸੀਸੂ ਮਹਿਲਾ ਉੱਦਮੀਆਂ ਨੇ ਸਾਊਾਡ ਹੀਲਿੰਗ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਪੀ. ਏ. ਯੂ. ਇੰਪਲਾਈਜ਼ ਯੂਨੀਅਨ ਚੋਣ ਦੀਆਂ ਸਰਗਰਮੀਆਂ ਹੋਈਆਂ ਤੇਜ਼, ਸੋਮਵਾਰ ਨੂੰ ਹੋਣਗੀਆਂ ਨਾਮਜ਼ਦਗੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।