ਆਲਮਗੀਰ, 14 ਫਰਵਰੀ (ਜਰਨੈਲ ਸਿੰਘ ਪੱਟੀ)-ਸਥਾਨਕ ਲੁਧਿਆਣਾ-ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਸਥਿਤ ਮੈਸ਼ ਪ੍ਰੋਲਾਈਫ ਹਸਪਤਾਲ ਵਿਖੇ 75 ਸਾਲਾ ਬਜ਼ੁਰਗ ਮਰੀਜ਼ ਦਾ ਦੋਨਾਂ ਗੋਡਿਆਂ ਨੂੰ ਰੋਬੋਟਿਕ ਤਕਨੀਕ ਨਾਲ ਸਫਲਤਾ ਪੂਰਵਕ ਬਦਲਿਆ ਗਿਆ | ਇਹ ਜਟਿਲ ਅਤੇ ਚੁਨੌਤੀਪੂਰਨ ਸਰਜਰੀ ਮਾਹਿਰ ਅੋਰਥੋਪੀਡਿਕ ਅਤੇ ਜੋਇੰਟ ਰੀਪਲੇਸਮੈਂਟ ਸਰਜਨ ਡਾ. ਮੁਨੀਸ਼ ਗੋਇਲ ਦੀ ਅਗਵਾਈ ਹੇਠ ਰੋਬੋਟਿਕ ਸਿਸਟਮ ਨਾਲ ਕੀਤੀ ਗਈ, ਜਿਸ ਨਾਲ ਮਰੀਜ਼ ਨੂੰ ਨਵੀਂ ਜ਼ਿੰਦਗੀ ਦੀ ਉਮੀਦ ਮਿਲੀ ਹੈ | ਮਰੀਜ਼ ਪਿਛਲੇ ਕਈ ਸਾਲਾਂ ਤੋਂ ਗੋਡਿਆਂ ਦੇ ਭਿਆਨਕ ਦਰਦ, ਸੂਜਨ ਅਤੇ ਚੱਲਣ ਫਿਰਣ ਵਿਚ ਗੰਭੀਰ ਦਿੱਕਤ ਦਾ ਸਾਹਮਣਾ ਕਰ ਰਿਹਾ ਸੀ | ਵਿਸਥਾਰਪੂਰਵਕ ਮੈਡੀਕਲ ਜਾਂਚ ਅਤੇ ਐਕਸ-ਰੇ ਰਿਪੋਰਟਾਂ ਦੇ ਆਧਾਰ 'ਤੇ ਪਤਾ ਲੱਗਿਆ ਕਿ ਦੋਨਾਂ ਗੋਡਿਆਂ ਦੀ ਹੱਡੀ ਬੁਰੀ ਤਰ੍ਹਾਂ ਘਿਸ ਚੁੱਕੀ ਸੀ ਅਤੇ ਦੋਨੋਂ ਗੋਡਿਆਂ ਨੂੰ ਬਦਲਣਾ ਹੀ ਸਭ ਤੋਂ ਉੱਤਮ ਵਿਕਲਪ ਸੀ | ਗੋਡਿਆਂ ਦੇ ਮਾਹਿਰ ਸਰਜਨ ਡਾ. ਮੁਨੀਸ਼ ਗੋਇਲ ਨੇ ਦੱਸਿਆ ਕਿ ਰੋਬੋਟਿਕ ਸਿਸਟਮ ਦੀ ਮਦਦ ਨਾਲ ਕੀਤਾ ਜਾਣ ਵਾਲਾ ਆਪ੍ਰੇਸ਼ਨ ਬਹੁਤ ਹੀ ਸਟੀਕ ਅਤੇ ਸੁਰੱਖਿਅਤ ਹੁੰਦਾ ਹੈ | ਰੋਬੋਟਿਕ ਤਕਨਾਲੋਜੀ ਹੱਡੀ ਦੀ ਕਟਾਈ ਅਤੇ ਇੰਮਪਲਾਂਟ ਦੀ ਸਹੀ ਪੋਜ਼ੀਸ਼ਨਿੰਗ ਨੂੰ ਯਕੀਨੀ ਬਣਾਉਂਦੀ ਹੈ, ਜਿਸ ਨਾਲ ਮਰੀਜ਼ ਨੂੰ ਕੁਦਰਤੀ ਹਲਚਲ, ਘੱਟ ਖ਼ੂਨ ਦੀ ਹਾਨੀ ਅਤੇ ਤੇਜ਼ ਸੁਧਾਰ ਦਾ ਲਾਭ ਮਿਲਦਾ ਹੈ | | ਡਾ. ਗੋਇਲ ਨੇ ਦੱਸਿਆ ਸਰਜਰੀ ਸਫਲ ਰਹੀ ਅਤੇ ਆਪ੍ਰੇਸ਼ਨ ਤੋਂ ਕੁੱਝ ਹੀ ਘੰਟਿਆਂ ਬਾਅਦ ਮਰੀਜ਼ ਨੂੰ ਫਿਜਿਓਥੈਰੇਪੀ ਟੀਮ ਦੀ ਦੇਖਰੇਖ ਹੇਠ ਹੌਲੀ ਹੌਲੀ ਖੜ੍ਹਾ ਕੀਤਾ ਗਿਆ | ਕੁੱਝ ਦਿਨਾਂ ਅੰਦਰ ਹੀ ਮਰੀਜ਼ ਸਹਾਰੇ ਨਾਲ ਤੁਰਨਾ ਸ਼ੁਰੂ ਕਰ ਗਏ ਅਤੇ ਹੁਣ ਉਹ ਆਪਣੇ ਰੋਜ਼ਾਨਾ ਦੇ ਕਈ ਕੰਮ ਆਸਾਨ ਤਰੀਕੇ ਨਾਲ ਕਰ ਰਹੇ ਹਨ | ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਡਾ. ਮੁਨੀਸ਼ ਗੋਇਲ ਅਤੇ ਮੈਸ਼ ਪ੍ਰੋਲਾਈਫ ਹਸਪਤਾਲ ਦੀ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਰਜਰੀ ਨਾਲ ਉਨ੍ਹਾਂ ਨੂੰ ਨਵੀਂ ਆਸ ਅਤੇ ਆਤਮ ਵਿਸ਼ਵਾਸ ਪ੍ਰਾਪਤ ਹੋਇਆ ਹੈ | ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਮੈਸ਼ ਪ੍ਰੋਲਾਈਫ ਹਸਪਤਾਲ ਵਿਚ ਰੋਬੋਟਿਕ ਨਾਲ ਗੋਡੇ ਬਦਲਣਾ, ਚੂਲਾ ਬਦਲਣਾ, ਰੀਡ ਦੀ ਹੱਡੀ ਦਾ ਆਪ੍ਰੇਸ਼ਨ ਅਤੇ ਹੋਰ ਉੱਚ ਪੱਧਰੀ ਮੈਡੀਕਲ ਸਹੂਲਤਾਂ ਉਪਲਬਧ ਹਨ |