17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਗੋਡਿਆਂ ਦੇ ਇਲਾਜ ਲਈ ਭਾਰਤੀ ਤੇ ਵਿਦੇਸ਼ੀ ਮਰੀਜ਼ਾਂ ਦੀ ਪਹਿਲੀ ਪਸੰਦ ਬਣਿਆ ਅਨਹਦ ਕਲੀਨਿਕ ਗਿੱਲ <br/>

ਅਜੀਤ ਡੈਸਕ 15-02-2026
ਆਲਮਗੀਰ, 14 ਫਰਵਰੀ (ਜਰਨੈਲ ਸਿੰਘ ਪੱਟੀ)-ਗੋਡਿਆਂ ਦਾ ਆਪ੍ਰੇਸ਼ਨ, ਜਿਸ ਨੂੰ ਵਿਗਿਆਨਕ ਭਾਸ਼ਾ ਵਿਚ ਆਰਥਰੋਪਲਾਸਟੀ ਕਿਹਾ ਜਾਂਦਾ ਹੈ, ਅੱਜ ਦੇ ਸਮੇਂ ਵਿਚ ਇਕ ਬਹੁਤ ਹੀ ਸਫਲ ਅਤੇ ਆਮ ਪ੍ਰਕਿਰਿਆ ਬਣ ਚੁੱਕੀ ਹੈ ਅਤੇ ਜ਼ਰੂਰੀ ਨਹੀਂ ਕਿ ਗੋਡਿਆਂ ਦੇ ਦਰਦ ਵਾਲੇ ਹਰੇਕ ਮਰੀਜ਼ ਨੂੰ ਗੋਡਿਆਂ ਦਾ ਆਪੇ੍ਰਸ਼ਨ ਕਰਵਾਉਣਾ ਹੀ ਪਵੇ | ਇਹ ਅਪਰੇਸ਼ਨ ਮੁੱਖ ਤੌਰ 'ਤੇ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੁੰਦਾ ਹੈ ਜੋ ਗੋਡਿਆਂ ਦੇ ਦਰਦ ਜਾਂ ਕਿਸੇ ਗੰਭੀਰ ਸੱਟ ਕਾਰਨ ਚੱਲਣ ਫਿਰਨ ਤੋਂ ਅਸਮਰਥ ਹੋ ਜਾਂਦੇ ਹਨ | ਉਪਰੋਕਤ ਜਾਣਕਾਰੀ ਸਥਾਨਕ ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਡਾ. ਏ.ਐਸ. ਪਾਸੀ ਨੇ ਦਿੰਦਿਆਂ ਦੱਸਿਆ ਕਿ ਐਮਰੀਕਨ ਕੋਰੀ ਰੋਬੋਟ ਤਕਨੀਕ ਨਾਲ ਗੋਡੇ ਬਦਲੀ ਕਰਵਾਉਣ ਨਾਲ ਮਰੀਜ਼ ਜਿੱਥੇ ਆਮ ਅਤੇ ਆਰਾਮਦਾਇਕ ਜ਼ਿੰਦਗੀ ਬਤੀਤ ਕਰਨ ਦੇ ਕਾਬਲ ਬਣਦਾ ਹੈ ਉਥੇ ਹੀ ਮੈਨੂਅਲੀ ਅਤੇ ਹੱਥੀਂ ਕੀਤੇ ਗਏ ਅਪਰੇਸ਼ਨ ਵਿਚ ਕਈ ਕਿਸਮ ਦੀਆਂ ਖ਼ਾਮੀਆਂ ਰਹਿਣ ਦੀ ਗੁੰਜਾਇਸ਼ ਬਣੀ ਰਹਿੰਦੀ ਹੈ ¢ ਵੱਖ ਵੱਖ ਵਿਦੇਸ਼ਾਂ ਵਿਚੋਂ ਟਰੇਨਿੰਗ ਹਾਸਲ ਕਰ ਚੁੱਕੇ ਗੋਡਿਆਂ ਦੇ ਮਾਹਿਰ ਸਰਜਨ ਡਾ. ਏ.ਐਸ. ਪਾਸੀ ਨੇ ਦੇਸ਼ ਭਰ ਦੇ ਨਾਮੀ ਹਸਪਤਾਲਾਂ ਵਿਚ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਮÏਜੂਦਾ ਸਮੇਂ ਵਿਚ ਉਹ ਅਨਹਦ ਕਲੀਨਿਕ ਗਿੱਲ ਵਿਖੇ ਗੋਡਿਆਂ ਦੇ ਰੋਗੀਆਂ ਨੂੰ ਨਿਰੋਗ ਕਰਕੇ ਨਾਮਣਾ ਖੱਟ ਰਹੇ ਹਨ¢ ਡਾ. ਏ.ਐਸ. ਪਾਸੀ ਕੋਲ ਦੇਸ਼ ਭਰ ਤੋਂ ਮਰੀਜ਼ ਆਪਣੇ ਗੋਡਿਆਂ ਦੇ ਆਪੇ੍ਰਸ਼ਨ ਕਰਵਾਉਣ ਲਈ ਪਹੁੰਚ ਰਹੇ ਹਨ, ਉਥੇ ਹੀ ਵਿਦੇਸ਼ਾਂ ਵਿਚੋਂ ਵੀ ਮਰੀਜ਼ ਉਨ੍ਹਾਂ ਕੋਲੋਂ ਆਪਣੇ ਗੋਡਿਆਂ ਦੇ ਆਪੇ੍ਰਸ਼ਨ ਕਰਾਉਣ ਨੂੰ ਪਹਿਲ ਦੇ ਰਹੇ ਹਨ¢ ਉਨ੍ਹਾਂ ਦੱਸਿਆ ਕਿ ਰੋਬੋਟਿਕ ਟੈੱਕਨੀਕ ਨਾਲ ਗੋਡੇ ਬਦਲਾਉਣ ਲਈ ਵੱਡੀ ਉਮਰ, ਸਰੀਰ ਦਾ ਵਜ਼ਨੀ ਹੋਣਾ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਗੰਭੀਰ ਬਿਮਾਰੀਆਂ ਅਤੇ ਸ਼ੂਗਰ ਵੀ ਰੁਕਾਵਟ ਨਹੀਂ ਬਣਦੀ |

ਪਿਛਲੀ ਖ਼ਬਰ ਟੈਲੀ-ਮਨਾਸ ਹੈਲਪਲਾਈਨ 'ਤੇ ਪੰਜਾਬ 'ਚ 35,000 ਤੋਂ ਵੱਧ ਕਾਲਾਂ ਆਈਆਂ-ਸਿਵਲ ਸਰਜਨ ਅਗਲੀ ਖ਼ਬਰ ਮੈਸ਼ ਪ੍ਰੋ-ਲਾਈਫ ਹਸਪਤਾਲ ਗਿੱਲ ਵਿਖੇ 75 ਸਾਲਾ ਮਰੀਜ਼ ਦੇ ਦੋਨਾਂ ਗੋਡਿਆਂ ਦਾ ਰੋਬੋਟਿਕ ਨਾਲ ਹੋਇਆ ਸਫਲ ਆਪ੍ਰੇਸ਼ਨ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।