17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਵੀਨਸ ਲੇਡੀਜ਼ ਕਲੱਬ ਵਲੋਂ ਵੈਲੇਨਟਾਈਨ ਡੇ ਜੋਸ਼ੋ ਖਰੋਸ਼ ਨਾਲ ਮਨਾਇਆ <br/>

ਅਜੀਤ ਡੈਸਕ 15-02-2026
ਲੁਧਿਆਣਾ, 14 ਫਰਵਰੀ (ਡਾ. ਤਰਲੋਚਨ ਸਿੰਘ)-ਵੀਨਸ ਲੇਡੀਜ਼ ਕਲੱਬ ਵਲੋਂ ਵੈਲੇਨਟਾਈਨ ਡੇ ਨੂੰ ਸਮਰਪਿਤ ਇਕ ਸਮਾਗਮ ਦੁੱਗਰੀ ਸਥਿਤ ਮਹਾਰਾਜਾ ਪਲਾਜੋ ਵਿਖੇ ਬਹੁਤ ਹੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ | ਸਮਾਗਮ ਦਾ ਮਾਹੌਲ ਸ਼ੁਰੂ ਤੋਂ ਹੀ ਬਹੁਤ ਖੁਸ਼ੀਆਂ ਭਰਿਆ ਅਤੇ ਊਰਜਾ ਨਾਲ ਭਰਪੂਰ ਰਿਹਾ | ਕਲੱਬ ਦੀ ਡਾਇਰੈਕਟਰ ਕੁਲਜੀਤ ਵਾਲੀਆ, ਡਿਪਟੀ ਡਾਇਰੈਕਟਰ ਮਨਮੋਹਨ ਖਰਬੰਦਾ, ਚੇਅਰਪਰਸਨ ਪਰਮਜੀਤ ਮਾਟਾ ਅਤੇ ਵਾਈਸ ਚੇਅਰਪਰਸਨ ਸਰੋਜ ਜੈਨ ਨੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋ ਕੇ ਸਮਾਗਮ ਦੀ ਰੌਣਕ ਨੂੰ ਵਧਾਇਆ | ਇਸ ਮੌਕੇ ਕਲੱਬ ਦੀ ਪ੍ਰਧਾਨ ਅਨੁਰਾਧਾ ਬੰਸਲ ਅਤੇ ਮੀਤ ਪ੍ਰਧਾਨ ਰੀਮਾ ਭਾਟੀਆ ਨੇ ਸਮਾਗਮ ਵਿਚ ਸ਼ਾਮਿਲ ਹੋਏ ਸਮੂਹ ਕਲੱਬ ਮੈਂਬਰਾਂ ਦਾ ਦਿਲੋਂ ਸਵਾਗਤ ਕੀਤਾ | ਕਲੱਬ ਦੀ ਸਕੱਤਰ ਗੁਰਦੀਪ ਖਰੇ ਨੇ ਸਮਾਗਮ ਦਾ ਸੰਚਾਲਨ ਬਹੁਤ ਹੀ ਖੂਬਸੂਰਤ ਢੰਗ ਨਾਲ ਸ਼ੇਅਰੋ ਸ਼ਾਇਰੀ ਕਰਦਿਆਂ ਕੀਤਾ, ਜਿਸ ਨੇ ਸਮਾਗਮ ਵਿਚ ਇਕ ਵੱਖਰੀ ਹੀ ਊਰਜਾ ਬਣਾਈ ਰੱਖੀ | ਸਮਾਗਮ ਦਾ ਮੁੱਖ ਆਕਰਸ਼ਨ ਲਾਈਵ ਬੈਂਡ ਦੀ ਸੰਗੀਤਮਈ ਪੇਸ਼ਕਸ਼ ਰਹੀ | ਸਮਾਗਮ ਵਿਚ ਹਾਸਾ ਮਜ਼ਾਕ, ਸੰਗੀਤ ਅਤੇ ਨਿ੍ਤ ਦੇ ਵਿਚਕਾਰ ਬਿਤਾਏ ਇਹ ਪਲ ਸਾਰਿਆਂ ਦੇ ਦਿਲਾਂ ਵਿਚ ਹਮੇਸ਼ਾ ਲਈ ਯਾਦਗਾਰ ਬਣ ਗਏ |

ਪਿਛਲੀ ਖ਼ਬਰ ਆਰਜੀ ਹਸਪਤਾਲ ਮਿਸ਼ਨ ਸਵਸਥ ਕਵਚ ਮੁਹਿੰਮ ਦਾ ਬਣਿਆ ਹਿੱਸਾ ਹਾਈ ਬਲੱਡ ਪ੍ਰੈਸ਼ਰ ਇਕ ਮੂਕ ਮਹਾਂਮਾਰੀ ਹੈ-ਡਾ. ਬੰਸਲ <br/... ਅਗਲੀ ਖ਼ਬਰ ਮੇਅਰ ਇੰਦਰਜੀਤ ਕੌਰ ਵਲੋਂ ਕਰਮਸਰ ਤੇ ਨਲਵਾ ਕਾਲੋਨੀ 'ਚ ਇੰਟਰਲਾਕਿੰਗ ਟਾਇਲ ਪੋ੍ਰਜੈਕਟ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।