ਲੁਧਿਆਣਾ, 14 ਫਰਵਰੀ (ਭੁਪਿੰਦਰ ਸਿੰਘ ਬੈਂਸ)- ਐਸ.ਕੇ.ਐਸ.ਕੇ.ਐਜਕੇਸ਼ਨਲ ਇੰਸਟੀਚਿਊਟ ਵਲੋਂ ਕੇ.ਜੀ.ਦੇ ਨੰਨੇ ਮੁੰਨੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ 'ਤੇ ਕਰਵਾਇਆ ਸਾਲਾਨਾ ਸ਼ੋਅ ਰੌਣਕਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੀ ਸੁਰੂਆਤ ਮੁੱਖ ਮਹਿਮਾਨ ਵਜੋਂ ਪੁੱਜੇ ਇਵਾਨਾ ਇੰਸਟੀਚਿਊਟ ਦੇ ਨਿਰਦੇਸ਼ਕ ਮਨਮੀਤ ਸੋਡੀਆ ਵਲੋ ਕੀਤੀ ਗਈ | ਸਕੂਲ ਦੇ ਡਾਇਰੈਕਟਰ ਐਸ.ਬੀ.ਐਮ.ਸਿੰਘ , ਪਿ੍ੰਸੀਪਲ ਚਰਨਪ੍ਰੀਤ ਕੌਰ ਅਤੇ ਕੋਆਡੀਨੇਟਰ ਰਜਨਾ ਸ਼ਰਮਾ ਨੇ ਮੱੱੁਖ ਮਹਿਮਾਨ ਅਤੇ ਮਾਪਿਆਂ ਦਾ ਸਵਾਗਤ ਕੀਤਾ | ਇਸ ਮੌਕੇ ਕੇ.ਜੀ ਦੇ ਵਿਦਿਆਰਥੀਆਂ ਨੇ ਰੰਗੀਨ ਪੁਸ਼ਾਕਾਂ ਵਿਚ ਸਜੇ ਹੋਏ ਵੱਖ ਵੱਖ ਸਭਿਆਚਾਰਕ ਪੇਸ਼ਕਾਰੀਆਂ ਰਾਹੀਂ ਦਰਸ਼ਰਾਂ ਨੰੂ ਮੋਹ ਲਿਆ | ਬੱਚਿਆਂ ਦੇ ਆਤਮ ਵਿਸ਼ਵਾਸ, ਰਚਨਾਤਮਕਤਾ ਅਤੇ ਮਨਮੋਹਕ ਅਦਾਵਾਂ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ |