17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਖੇਡ ਟੂਰਨਾਮੈਂਟ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 15-02-2026
ਆਲਮਗੀਰ, 14 ਫਰਵਰੀ (ਜਰਨੈਲ ਸਿੰਘ ਪੱਟੀ)-ਖੇਡਾਂ ਵਿਚ ਆਪਣੀ ਕਾਬਲੀਅਤ ਸਾਬਤ ਕਰਦੇ ਹੋਏ ਸਥਾਨਕ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੇ ਅਥਲੀਟਾਂ ਨੇ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿਖੇ ਹੋਏ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ ਐਥਲੈਟਿਕਸ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਕੱਟ ਥਰੋਟ ਮੁਕਾਬਲੇ ਵਿਚ ਅੰਡਰ-19 ਵਰਗ ਦੇ ਖਿਡਾਰੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ¢ ਅੰਡਰ-19 ਵਰਗ ਵਿਚ ਰਾਮ ਦਿਆਲ ਸਿੰਘ 400 ਮੀਟਰ ਵਿਚ ਪਹਿਲੇ ਅਤੇ 200 ਮੀਟਰ ਵਿਚ ਦੂਜੇ ਸਥਾਨ 'ਤੇ ਰਿਹਾ¢ ਜਦਕਿ ਹੇਮੰਤ ਵਰਮਾ ਨੇ 1500 ਮੀਟਰ ਅਤੇ 800 ਮੀਟਰ ਦੋਵਾਂ ਵਿਚ ਸੀਨ ਪੁਜ਼ੀਸ਼ਨ ਪ੍ਰਾਪਤ ਕੀਤੀ¢ ਸਹਿਜਦੀਪ ਸਿੰਘ ਬਾਠ ਸ਼ਾਟ ਪੁੱਟ ਵਿਚ ਦੂਜਾ ਸਥਾਨ ਪ੍ਰਾਪਤ ਕਰਨ ਵਿਚ ਸਫਲ ਰਹੇ¢ 4__1MP__100 ਰਿਲੇਅ ਦÏੜ ਵਿਚ ਲੜਕੇ ਖਿਡਾਰੀਆਂ ਰਾਮ ਦਿਆਲ ਸਿੰਘ, ਹੇਮੰਤ ਵਰਮਾ, ਧਨਰਾਜ ਸ਼ਰਮਾ ਅਤੇ ਸਹਿਜਦੀਪ ਸਿੰਘ ਬਾਠ ਨੇ ਦੂਜਾ ਸਥਾਨ ਪ੍ਰਾਪਤ ਕੀਤਾ¢ ਉਥੇ ਹੀ ਅੰਡਰ-14 ਵਰਗ ਵਿਚ ਸੁਖਚੈਨ ਸਿੰਘ 200 ਮੀਟਰ ਵਿਚ ਪਹਿਲੇ ਸਥਾਨ 'ਤੇ ਰਹੇ¢ ਕੁੜੀਆਂ ਦੇ ਅਥਲੀਟਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਰਿਦਮ ਸ਼ਾਟ ਪੁੱਟ ਵਿਚ ਤੀਜੇ ਸਥਾਨ 'ਤੇ ਰਿਹਾ, ਜਪਨੀਤ ਨੇ ਅੰਡਰ-19 ਮੀਟਰ ਦÏੜ ਵਿਚ 100 ਵਿਚ ਤੀਜਾ ਸਥਾਨ ਪ੍ਰਾਪਤ ਕੀਤਾ¢ ਜਪਨੀਤ ਨੇ ਅੰਡਰ-17 ਵਿਚ 10 ਮੀਟਰ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ¢ ਇਸ਼ਮੀਤ ਨੇ ਅੰਡਰ-19 ਵਿਚ 200 ਮੀਟਰ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ¢ ਅੰਡਰ-19 ਰਿਲੇਅ ਵਿਚ ਅਥਲੀਟਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ¢ ਇਨ੍ਹਾਂ ਵਿਚ ਇਸ਼ਮੀਤ ਕÏਰ, ਸੁਦੀਪਤੀ ਕÏਰ, ਸ਼ਿਵਾਂਗੀ ਸ਼ਰਮਾ ਅਤੇ ਅਰਸ਼ਪ੍ਰੀਤ ਕÏਰ ਸ਼ਾਮਲ ਸਨ | ਸਕੂਲ ਪਿ੍ੰਸੀਪਲ ਹਰਮੀਤ ਕÏਰ ਵੜੈਚ ਨੇ ਜੇ ਤੂੰ ਖਿਡਾਰੀਆਂ ਅਤੇ ਅਧਿਆਪਕਾ ਨੂੰ ਵਧਾਈ ਦਿੱਤੀ¢ ਉਨ੍ਹਾਂ ਕਿਹਾ ਕਿ ਖੇਡਾਂ ਨਾ ਸਿਰਫ਼ ਤੁਹਾਨੂੰ ਸਿਹਤਮੰਦ ਰੱਖਦੀਆਂ ਹਨ, ਬਲਕਿ ਜਦੋਂ ਤੁਸੀਂ ਪ੍ਰਾਪਤੀ ਕਰਦੇ ਹੋ ਤਾਂ ਤੁਹਾਡਾ ਨਾਮ ਅਤੇ ਪ੍ਰਸਿੱਧੀ ਵੀ ਲਿਆਉਂਦੀਆਂ ਹਨ¢ ਇਸ ਲਈ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ¢
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਵਿਖੇ ਬੈਚ 2026 ਲਈ ਵਿਦਾਇਗੀ ਸਮਾਰੋਹ ਕਰਵਾਇਆ ਅਗਲੀ ਖ਼ਬਰ ਸਾਲ 'ਚ ਤਿੰਨ ਤੋਂ ਚਾਰ ਵਾਰ ਖ਼ੂਨਦਾਨ ਕਰਨ ਨਾਲ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ-ਪਿ੍ੰ. ਸਹਿਜਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।