ਫੁੱਲਾਂਵਾਲ, 14 ਫਰਵਰੀ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ (ਪੱਖੋਵਾਲ ਸੜਕ) ਸਥਿਤ ਡੀ.ਏ.ਵੀ. ਪਬਲਿਕ ਸਕੂਲ, ਵਿਖੇ ਕਲਾਸ ਬਾਰ੍ਹਵੀਂ (ਬੈਚ 2026) ਦੇ ਵਿਦਿਆਰਥੀਆਂ ਲਈ ਇਕ ਭਾਵੁਕ ਅਤੇ ਯਾਦਗਾਰੀ ਵਿਦਾਈ ਸਮਾਰੋਹ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸਕੂਲ ਕੌਂਸਲ ਦੇ ਮੈਂਬਰਾਂ ਵਲੋਂ ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਦੇ ਸਵਾਗਤ ਨਾਲ ਹੋਈ | ਇਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਗੀਤ, ਨਾਚ ਅਤੇ ਸਕਿੱਟ ਵਰਗੀਆਂ ਰੰਗਾਰੰਗ ਸਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ | ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਆਤਮ-ਵਿਸ਼ਵਾਸ, ਇਮਾਨਦਾਰੀ ਅਤੇ ਲਗਨ ਨਾਲ ਆਪਣੇ ਲਕਸ਼ਾਂ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਅਧਿਆਪਕਾਂ ਨੇ ਵੀ ਆਪਣੀਆਂ ਸੁਹਾਵੀਆਂ ਯਾਦਾਂ ਸਾਂਝੀਆਂ ਕਰਦਿਆਂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਸਮਾਰੋਹ ਦੀ ਸਮਾਪਤੀ ਯਾਦਗਾਰੀ ਤੋਹਫ਼ਿਆਂ ਦੀ ਪ੍ਰਸਤੁਤੀ ਅਤੇ ਰਾਜਵੀਰ ਸਿੰਘ ਗਿੱਲ ਅਤੇ ਅਪੂਰਵੀ ਰਾਣਾ ਵਲੋਂ ਦਿੱਤੇ ਧੰਨਵਾਦੀ ਭਾਸ਼ਣ ਨਾਲ ਹੋਈ | ਇਸ ਮੌਕੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਮਿਸਟਰ ਜਿਊਲ ਰਾਜਵੀਰ ਸਿੰਘ ਗਿੱਲ, ਮਿਸ ਪਰਲ ਅਪੂਰਵੀ ਰਾਣਾ, ਮਿਸਟਰ ਹੈਂਡਸਮ ਬਿਕਰਮਜੀਤ ਸਿੰਘ, ਮਿਸ ਐਲੀਗੈਂਟ ਕਿਰਨਜੋਤ ਕੌਰ, ਮਿਸਟਰ ਕਾਨਫ਼ਿਡੈਂਟ ਇਸ਼ਵਨ ਸ਼ਰਮਾ, ਮਿਸ ਕਾਨਫ਼ਿਡੈਂਟ ਕਨਿਸ਼ਕਾ, ਮਿਲੀਅਨ ਡਾਲਰ ਸਮਾਈਲ ਪ੍ਰਕਿ੍ਤੀ ਠਾਕੁਰ, ਨਫੋਰਐਵਰ ਫੇਵਰਿਟ ਸ਼੍ਰੇਆ ਭੁੰਬਲਾ, ਫਿਟਨੈੱਸ ਆਇਕਨ ਪੀਯੂਸ਼ ਵਰਮਾ, ਮੋਸਟ ਫੋਟੋਜੈਨਿਕ ਮਯੰਕ ਚੱਢਾ, ਸਟਾਈਲ ਡੀਵਾ ਅੰਸ਼ਿਤਾ ਅਰੋੜਾ, ਡਾਂਸ ਡਾਇਨਾਮੋ ਜਸਮਨਪ੍ਰੀਤ ਸਿੰਘ ਭੰਗੂ, ਟੈਕ ਟਾਈਟਨ ਯੁਵਰਾਜ ਸਿੰਗਲਾ, ਸਾਇੰਸ ਸੈਵੀ ਗ਼ੌਰੀ, ਰਿਥਮ ਮੈਸਟ੍ਰੋ ਜੀਆ ਰਾਣਾ, ਆਰਟਿਸਟ ਲੌਰੀਏਟਸ ਜਯਨ ਗਾਂਧੀ ਅਤੇ ਜਪਨੀਤ, ਹੈਲਪਿੰਗ ਏਾਜਲ ਇਨਾਇਤ ਅਰੋੜਾ, ਹਾਰਟ ਆਫ਼ ਗੋਲਡ ਸ਼੍ਰੇਆ ਸਿੰਗਲਾ, ਅਲਟਰੂਇਸਟਿਕ ਅਵਾਰਡ ਹਿਤਾਕਸ਼ੀ ਅਗਰਵਾਲ, ਸਾਇਲੈਂਟ ਅਚੀਵਰ ਭਾਵਿਆ ਨੂੰ ਵਿਸ਼ੇਸ਼ ਖ਼ਿਤਾਬਾਂ ਨਾਲ ਨਿਵਾਜਿਆਂ ਗਿਆ |