30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਮਹੰਤ ਪ੍ਰਵੀਨ ਚÏਧਰੀ ਨੇ ਅਖੰਡ ਯੱਗ ਰਾਹੀਂ ਸਮਾਜ ਦੇ ਸਾਰੇ ਵਰਗਾਂ ਨੂੰ ਇਕਜੁੱਟ ਕਰਨ 'ਚ ਅਹਿਮ ਭੂਮਿਕਾ ਨਿਭਾਈ- ਡਾ. ਗੁਰਪ੍ਰੀਤ ਕÏਰ <br/>

ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਸਥਿਤ ਸਿੰਗਲਾ ਐਨਕਲੇਵ ਵਿਖੇ ਚੱਲ ਰਹੇ 243 ਘੰਟੇ ਦੇ ਅਖੰਡ ਮਹਾਂਯਗ 'ਚ ਆਹੂਤੀਆਂ ਪਾਉਂਦੇ ਹੋਏ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਚੰਨੀ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਕਮਲਜੀਤ ਸਿੰਘ ਕੜਵਲ ਆਦਿ | ਨਾਲ ਦੀ ਤਸਵੀਰ 'ਚ ਨਤਮਸਤਕ ਹੋਣ ਲਈ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ | ਅਜੀਤ ਤਸਵੀਰਾਂ <br/> ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਸਥਿਤ ਸਿੰਗਲਾ ਐਨਕਲੇਵ ਵਿਖੇ ਚੱਲ ਰਹੇ 243 ਘੰਟੇ ਦੇ ਅਖੰਡ ਮਹਾਂਯਗ ਦੇ 10ਵੇਂ ਦਿਨ ਮਾਂ ਬਗਲਾ ਮੁਖੀ ਦੇ ਚਰਨਾਂ 'ਚ ਨਤਮਸਤਕ ਹੋਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕÏਰ, ਨਾਲ ਮਹੰਤ ਪ੍ਰਵੀਨ 21-02-2026
ਲੁਧਿਆਣਾ, 20 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਸਥਿਤ ਸਿੰਗਲਾ ਐਨਕਲੇਵ 'ਚ ਮਾਂ ਬਗਲਾ ਮੁਖੀ ਧਾਮ ਵਿਖੇ ਚੱਲ ਰਹੇ ਅਖੰਡ ਯੱਗ ਦੇ 10ਵੇਂ ਦਿਨ ਸਨਾਤਨ ਧਰਮ ਦੇ ਸੰਤਾਂ-ਮਹਾਂਪੁਰਸ਼ਾਂ ਅਤੇ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਵਪਾਰਕ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਯੱਗ ਵਿਚ ਆਹੂਤੀਆਂ ਪਾਈਆਂ ਅਤੇ ਮਾਂ ਬਗਲਾ ਮੁਖੀ ਦੀ ਪੂਜਾ ਕੀਤੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕÏਰ ਨੇ ਅਖੰਡ ਯੱਗ ਵਿਚ ਨਾਰੀਅਲ ਦੀ ਆਹੂਤੀ ਪਾ ਕੇ ਮਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਮਹੰਤ ਪ੍ਰਵੀਨ ਚÏਧਰੀ ਵਲੋਂ ਸ਼ਾਮ ਨੂੰ ਆਯੋਜਿਤ ਅਖੰਡ ਯੱਗ ਨੂੰ ਸਮਾਜਿਕ ਏਕਤਾ ਦਾ ਪ੍ਰਤੀਕ ਦੱਸਦਿਆਂ ਡਾ: ਗੁਰਪ੍ਰੀਤ ਕÏਰ ਨੇ ਕਿਹਾ ਕਿ ਅਖੰਡ ਯੱਗ ਨੇ ਸਾਰੇ ਧਰਮਾਂ ਅਤੇ ਭਾਈਚਾਰਿਆਂ ਨੂੰ ਇਕਜੁੱਟ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਚੰਨੀ ਨੇ ਹਵਨ ਯੱਗ ਦੀ ਰਸਮੀ ਪਰਿਕਰਮਾ ਕੀਤੀ ਅਤੇ ਵਿਦਵਾਨ ਪੰਡਿਤਾਂ ਦੁਆਰਾ ਮੰਤਰਾਂ ਦੇ ਉਚਾਰਨ ਨਾਲ ਆਹੂਤੀਆਂ ਪੁਆਈਆਂ | ਮਾਂ ਬਗਲਾ ਮੁਖੀ ਦੇ ਹਜ਼ਾਰਾਂ ਸ਼ਰਧਾਲੂਆਂ ਦੀ ਮÏਜੂਦਗੀ ਵਿਚ ਚਰਨਜੀਤ ਚੰਨੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਮਾਂ ਬਗਲਾ ਮੁਖੀ ਧਾਮ ਨੇੜੇ 50 ਏਕੜ ਜ਼ਮੀਨ 'ਤੇ ਸਰਕਾਰੀ ਖ਼ਰਚੇ ਨਾਲ ਮਾਂ ਬਗਲਾ ਮੁਖੀ ਸੰਸਕ੍ਰਿਤ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ, ਜਿਸ ਦਾ ਪ੍ਰਬੰਧਨ ਮਾਂ ਬਗਲਾ ਮੁਖੀ ਧਾਮ ਨੂੰ ਸੌਂਪਿਆ ਜਾਵੇਗਾ¢ ਸਨਾਤਨ ਧਰਮ ਪ੍ਰਚਾਰਕ ਸਵਾਮੀ ਅਭਿਸ਼ੇਕ ਬ੍ਰਹਮਚਾਰੀ ਅਤੇ ਰਾਮ ਸ਼ਰਣਮ ਦਰੇਸੀ ਦੇ ਮੁਖੀ ਭਾਈ ਦਵਿੰਦਰ ਸੂਦ ਨੇ ਯੱਗ ਨੂੰ ਮਨੁੱਖੀ ਜੀਵਨ ਲਈ ਲਾਭਦਾਇਕ ਦੱਸਦੇ ਹੋਏ ਕਿਹਾ ਕਿ ਯੱਗ ਕਰਨ ਨਾਲ ਮਨੁੱਖੀ ਮਨ ਵਿਚ ਪੈਦਾ ਹੋਣ ਵਾਲੇ ਅਸ਼ੁੱਧ ਵਿਕਾਰਾਂ ਤੋਂ ਛੁਟਕਾਰਾ ਮਿਲਦਾ ਹੈ ¢ ਮਹੰਤ ਪ੍ਰਵੀਨ ਚÏਧਰੀ ਨੇ ਯੱਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਵਨ ਯੱਗ ਭਾਰਤੀ ਸੰਸਕ੍ਰਿਤੀ 'ਚ ਇਕ ਵਿਗਿਆਨਕ ਅਤੇ ਅਧਿਆਤਮਿਕ ਰਸਮ ਹੈ ¢ ਮਾਨਸਿਕ ਸ਼ਾਂਤੀ ਦੇ ਨਾਲ-ਨਾਲ, ਯੱਗ ਬਿਮਾਰੀਆਂ ਨੂੰ ਦੂਰ ਕਰਨ ਵਿਚ ਵੀ ਸਹਾਈ ਹੁੰਦਾ ਹੈ¢ ਇਸ ਦÏਰਾਨ ਵਿਧਾਇਕ ਕੁਲਵੰਤ ਸਿੰਘ ਸਿੱਧੂ, ਮੇਅਰ ਇੰਦਰਜੀਤ ਕÏਰ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਵਿਧਾਇਕ ਕੁਲਦੀਪ ਵੈਦ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਭਿੰਡਰ, ਕਮਲਜੀਤ ਸਿੰਘ ਕੜਵੱਲ, ਈਸ਼ਵਰ ਜੋਤ ਚੀਮਾ, ਭਾਜਪਾ ਦਿਹਾਤੀ ਦੇ ਪ੍ਰਧਾਨ ਸੰਨੀ ਕੈਂਥ, ਅਸ਼ਵਨੀ ਗੁਪਤਾ, ਡਾ. ਕਨਿਕਾ ਜਿੰਦਲ, ਡਾ. ਅਸ਼ਵਨੀ ਗੁਪਤਾ, ਅਸ਼ੋਕ ਗੋਇਲ, ਸੁਸ਼ਾਂਤ ਟੰਡਨ, ਪ੍ਰਵੀਨ ਅਗਰਵਾਲ ਐਮ.ਕੇ. ਪਰਿਵਾਰ ਨੇ ਵੀ ਵਿਸ਼ੇਸ਼ ਤੌਰ 'ਤੇ ਮੱਥਾ ਟੇਕਿਆ ਅਤੇ ਮਾਂ ਦਾ ਆਸ਼ੀਰਵਾਦ ਲਿਆ¢ ਯੱਗ ਦੇ 10ਵੇਂ ਦਿਨ ਸ਼ਾਮ ਨੂੰ ਭਜਨ ਸੰਧਿਆ ਵਿਚ ਭਜਨ ਗਾਇਕ ਹੈਪੀ ਚਾਵਲਾ ਨੇ ਗਣੇਸ਼ ਪੂਜਾ ਤੋਂ ਬਾਅਦ ਮਾਂ ਬਗਲਾ ਮੁਖੀ ਦੀ ਉਸਤਤ ਵਿਚ ਭਜਨ ਪੇਸ਼ ਕਰਕੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ¢ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਸਿਰਫ਼ ਕਿਸਮਤ ਵਾਲੇ ਲੋਕਾਂ ਨੂੰ ਹੀ ਯੱਗ ਵਿਚ ਮੱਥਾ ਟੇਕਣ ਦਾ ਮÏਕਾ ਮਿਲਦਾ ਹੈ ¢ ਧਾਮ ਦੇ ਸੇਵਕ ਮਨਪ੍ਰੀਤ ਛਤਵਾਲ, ਨਵਨਜੋਤ ਛਤਵਾਲ, ਕਰਨ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਪ੍ਰਸ਼ੋਤਮ ਚÏਧਰੀ, ਰਾਣਾ ਰਣਜੀਤ ਸਿੰਘ, ਸੁਧੀਰ ਮਹਾਜਨ, ਗÏਰਵ ਕਾਲੀਆ, ਜਤਿਨ ਸੂਦ, ਪਰਮਵੀਰ ਚÏਧਰੀ, ਸੰਦੀਪ ਸੂਦ, ਸੁਨੀਲ ਹਾਂਡਾ, ਨਰਿੰਦਰ ਸਿੰਗਲਾ, ਇਕਬਾਲ ਸਿੰਘ ਨੇ ਆਰਤੀ ਕਰਕੇ ਭਜਨ ਸੰਧਿਆ ਨੂੰ ਵਿਸ਼ਰਾਮ ਦਿੱਤਾ | ਇਸ ਮÏਕੇ ਬਲਜੀਤ ਤਾਰੀਖਾ, ਗÏਤਮ ਸਚਦੇਵਾ, ਸੁਨੀਲ ਗੇਰਾ, ਅੰਕੁਸ਼ ਸਿੰਗਲਾ, ਨਰਿੰਦਰ ਮਹਾਜਨ, ਤਰੁਣ ਚÏਧਰੀ, ਚੇਤਨ ਟੰਡਨ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ, ਵਰੁਣ ਜੈਨ, ਮਨੀਸ਼ ਗੁਪਤਾ, ਵਿਜੇ ਗੁਪਤਾ, ਰਮਨ ਸ਼ਰਮਾ, ਆਦਿੱਤਿਆ ਗੁਪਤਾ, ਵਰੁਣ ਚੋਪੜਾ, ਤੁਸ਼ਾਰ ਬਾਂਸਲ, ਧੀਰਜ ਗੁਪਤਾ, ਜਨਕਰਾਜ ਸਿੰਗਲਾ, ਬੌਬੀ ਮੱਕੜ, ਨਿਤੇਸ਼ ਸੂਦ, ਰਾਕੇਸ਼ ਪਾਸੀ, ਗੁਨੀਤ ਖੇੜਾ, ਅਜੈ ਜੈਨ, ਰਵਿੰਦਰ ਸਿੰਘ ਵਾਲੀਆ, ਤੇਜਿੰਦਰ ਮਿਗਲਾਨੀ, ਵਰੁਣ ਦੱਤ, ਭੁਪਿੰਦਰ ਸਿੰਘ, ਵੇਦ ਲੂਥਰਾ, ਦਵਿੰਦਰ ਵਾਲੀਆ, ਪਵਨ ਪਾਰਿਕ, ਨਰਿੰਦਰ ਸਿੰਗਲਾ, ਅਨੁਜ ਵਧਵਾ, ਆਸ਼ੂਤੋਸ਼, ਪ੍ਰਦੀਪ ਟਾਟਾ, ਆਦਿਤਿਆ ਗੁਪਤਾ, ਵਰੁਣ ਚੋਪੜਾ, ਸਾਹਿਲ ਆਦਿ ਵੀ ਹਾਜ਼ਰ ਸਨ¢

ਪਿਛਲੀ ਖ਼ਬਰ ਨਸ਼ੇ 'ਚ ਧੁੱਤ ਨੌਜਵਾਨ ਬੇਸੁਰਤ ਹੋ ਕੇ ਕਾਹਨੂੰਵਾਨ ਦੇ ਬੱਸ ਅੱਡੇ 'ਚ ਡਿੱਗਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ 2 ਰੋਜ਼ਾ ਵਿਸ਼ੇਸ਼ ਗੁਰਮਤਿ ਸਮਾਗਮ ਅੱਜ ਤੋਂ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।