28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਫਿਲਪਾਈਨ ਤੱਕ ਗੂੰਜੀ ਬੁੱਢਾ ਦਰਿਆ ਦੀ ਕਾਰ ਸੇਵਾ ਸੰਤ ਸੀਚੇਵਾਲ ਨੇ ਪ੍ਰਵਾਸੀਆਂ ਨੰੂ ਕੀਤਾ ਪ੍ਰੇਰਿਤ

ਅਜੀਤ ਡੈਸਕ 28-02-2026
ਲੁਧਿਆਣਾ, 27 ਫਰਵਰੀ (ਭੁਪਿੰਦਰ ਸਿੰਘ ਬੈਂਸ)-ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਫਿਲਪਾਈਨ ਦੌਰੇ ਦੌਰਾਨ ਉਥੇ ਵਸਦੇ ਪੰਜਾਬੀ ਭਾਈਚਾਰੇ ਨਾਲ ਮੁਲਾਕਾਤ ਕਰਦਿਆਂ ਇਤਿਹਾਸਕ ਬੁੱਢਾ ਦਰਿਆ ਦੀ ਚੱਲ ਰਹੀ ਕਾਰ ਸੇਵਾ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਕਦੇ ਜੀਵਨ ਰੇਖਾ ਰਹਿ ਚੁੱਕਾ ਇਹ ਬੁੱਢਾ ਦਰਿਆ ਪ੍ਰਦੂਸ਼ਣ ਕਾਰਨ ਨਾਲੇ ਵਿਚ ਤਬਦੀਲ ਹੋ ਗਿਆ ਸੀ, ਪਰ ਹੁਣ ਸੰਗਤਾਂ ਦੀ ਨਿਸ਼ਕਾਮ ਸੇਵਾ ਨਾਲ ਇਸਦੀ ਪੁਰਾਤਨ ਸ਼ਾਨ ਮੁੜ ਬਹਾਲ ਕਰਨ ਦੇ ਯਤਨ ਜਾਰੀ ਹਨ | ਸੰਤ ਸੀਚੇਵਾਲ ਨੇ ਦਰਿਆਵਾਂ ਨੰੂ ਸਭਿਆਚਾਰ ਦੀ ਆਤਮਾ ਕਰਾਰ ਦਿੰਦਿਆਂ ਪਰਵਾਸੀ ਪੰਜਾਬੀਆਂ ਨੰੂ ਅਪੀਲ ਕੀਤੀ ਤਕ ਉਹ ਆਪਣੇ ਪਿੰਡਾਂ ਅਤੇ ਇਲਾਕਿਆਂ ਦੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਅੱਗ ਆਉਣ | ਇਸ ਮੌਕੇ ਫਿਲੀਪਾਈਨ ਦੀਆਂ ਸੰਗਤਾਂ ਵਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ | ਉਨ੍ਹਾਂ ਦੇ ਦੌਰੇ ਨਾਲ ਬੁੱਢਾ ਦਰਿਆ ਦੀ ਕਾਰਸੇਵਾ ਨੰੂ ਅੰਤਰਰਾਸ਼ਟਰੀ ਪੱਧਰ 'ਤੇ ਨਵੀਂ ਪਹਿਚਾਣ ਮਿਲੀ ਹੈ |
ਪਿਛਲੀ ਖ਼ਬਰ ਵਰਕਰਜ਼ ਫੈਡਰੇਸ਼ਨ ਐਂਡ ਪੀ. ਐੱਸ. ਪੀ. ਸੀ. ਐੱਲ. ਐਂਡ ਪੀ. ਐੱਸ. ਟੀ. ਸੀ. ਐੱਲ. ਦੀ ਹੋਈ ਮੀਟਿੰਗ ਮੁਲਾਜ਼ਮਾਂ ਦੀ ਘਾਟ... ਅਗਲੀ ਖ਼ਬਰ ਟਿੱਬਾ ਰੋਡ 'ਤੇ ਚੱਲੀ ਗੋਲੀ ਵਿਚ ਕਾਰੋਬਾਰੀ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।