28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪਾਵਰਕਾਮ ਨੇ ਡਿਫਾਲਟਰ ਖਪਤਕਾਰਾਂ ਖ਼ਿਲਾਫ਼ ਕਾਰਵਾਈ ਕਰ ਕੇ ਕਰੋੜਾਂ ਰੁਪਏ ਦੀ ਕੀਤੀ ਵਸੂਲੀ <br/>

ਅਜੀਤ ਡੈਸਕ 28-02-2026
ਲੁਧਿਆਣਾ, 27 ਫਰਵਰੀ (ਜਤਿੰਦਰ ਭੰਬੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਡਿਫਾਲਟਰਾਂ ਨੂੰ ਵਾਰ ਵਾਰ ਨੋਟਿਸ ਭੇਜੇ ਜਾਣ ਦੇ ਬਾਵਜ਼ੂਦ ਡਿਫਾਲਟਰਾਂ ਵਲੋਂ ਕੀਤੀ ਜਾ ਰਹੀ ਅਣਦੇਖੀ ਨੂੰ ਲੈ ਕੇ ਪਾਵਰਕਾਮ ਵਲੋਂ ਡਿਫਾਲਟਰਾਂ ਕੋਲੋਂ ਰਿਕਵਰੀ ਕਰਨ ਲਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਟੀਮਾਂ ਦਾ ਗਠਨ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਕਿ ਡਿਫਾਲਟਰ ਉਪਭੋਗਤਾਵਾਂ ਕੋਲੋਂ ਬਕਾਇਆ ਰਾਸ਼ੀ ਦੀ ਰਿਕਵਰੀ ਕੀਤੀ ਜਾ ਸਕੇ | ਭਰੋਸੇਯੋਗ ਸੂਤਰਾਂ ਅਨੁਸਾਰ ਡਿਫਾਲਟਰਾਂ ਵਲੋਂ ਬਕਾਇਆ ਰਾਸ਼ੀ ਜਮ੍ਹਾਂ ਕਰਵਾਉਣ ਦੀ ਬਜਾਏ ਸਿਫਾਰਸ਼ਾਂ ਲਗਾ ਕੇ ਡੰਗ ਟਪਾਉਣ ਦੀ ਰਣਨੀਤੀ ਅਖਤਿਆਰ ਕੀਤੀ ਜਾ ਰਹੀ ਹੈ, ਪਰ ਸਬੰਧਿਤ ਅਧਿਕਾਰੀਆਂ ਦਾ ਮੰਨਣਾ ਕਿ ਬਕਾਇਆ ਰਾਸ਼ੀ ਜਮ੍ਹਾਂ ਕਰਵਾਕੇ ਹੀ ਛੁਟਕਾਰਾ ਹੋ ਸਕਦਾ ਹੈ | ਜੇਕਰ ਸਬੰਧਿਤ ਵਿਭਾਗ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਵੈੈਸਟ ਸਰਕਲ ਅਧੀਨ ਪੈਂਦੇ ਸ਼ਹਿਰੀ ਖੇਤਰ 'ਚ 9 ਡਵੀਜ਼ਨਾਂ ਫੋਕਲ ਪੁਆਇੰਟ, ਸੁੰਦਰ ਨਗਰ, ਜਨਤਾ ਨਗਰ, ਸਿਟੀ ਸੈਂਟਰ, ਸਿਟੀ ਵੇਸਟ, ਅਗਰ ਨਗਰ ਅਤੇ ਮਾਡਲ ਟਾਊਨ ਤੋਂ ਇਲਾਵਾ ਅਹਿਮਦਗੜ੍ਹ ਸਬ ਅਰਬਨ ਦੇ ਖੰਨਾ, ਦੋਰਾਹਾ, ਅਮਲੋਹ, ਰਾਏਕੋਟ, ਸਰਹਿੰਦ, ਜਗਰਾਓਾ ਅਤੇ ਦਾਖਾ ਆਦਿ ਤੋਂ ਕਈ ਹੈਰਾਨੀਜਨਕ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵੱਲ ਵੱਡੀ ਲੈਣਦਾਰੀ ਖੜੀ ਹੈ | ਜ਼ਿਕਰਯੋਗ ਹੈ ਕਿ ਵੱਖ-ਵੱਖ ਸਰਕਲਾਂ ਨਾਲ ਸਬੰਧਿਤ 81966 ਡਿਫਾਲਟਰਾਂ ਖਪਤਕਾਰਾਂ ਵਿਰੁੱਧ ਪਾਰਵਰਕਾਮ ਵਿਭਾਗ ਵਲੋਂ ਵੱਡੀ ਕਾਰਵਾਈ ਕਰਦੇ ਹੋਏ ਲਗਭਗ 178 ਕਰੋੜ 10 ਲੱਖ ਰੁਪਏ ਦੇ ਬਕਾਇਆਂ ਬਿੱਲਾਂ ਦੀ ਵਸੂਲੀ ਕੀਤੀ ਗਈ ਹੈ |

ਪਿਛਲੀ ਖ਼ਬਰ ਪਹਿਲਾ ਤੰਤੀ ਸਾਜ਼ਾਂ ਨਾਲ ਵਿਸ਼ੇਸ਼ ਬਸੰਤ ਰਾਗ ਕੀਰਤਨ ਦਰਬਾਰ <br/> ਅਗਲੀ ਖ਼ਬਰ ਪਿ੍ੰਸੀਪਲ-ਕਮ-ਬੀ. ਐੱਨ. ਓ. ਬਿੰਦੂ ਸੂਦ ਦੀ ਸੇਵਾ ਮੁਕਤੀ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।