21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸਵਦੇਸ਼ੀ ਮੇਲੇ 'ਚ ਨਾਰਕੋਟਿਕ ਬਿਊਰੋ ਤੇ ਜ਼ੋਨਲ ਡਾਇਰੈਕਟਰ ਨੇ ਕੀਤੀ ਸ਼ਿਰਕਤ <br/>

ਮੇਲੇ 'ਚ ਹਾਜ਼ਰੀ ਨੂੰ ਸੰਬੋਧਨ ਕਰਦੇ ਹੋਏ ਆਈ.ਆਰ.ਐਸ. ਅਧਿਕਾਰੀ ਅਮਨਦੀਪ ਸਿੰਘ, ਨਾਲ ਦੀ ਤਸਵੀਰ 'ਚ ਹਾਜ਼ਰ ਸ਼ਖ਼ਸੀਅਤਾਂ | ਅਜੀਤ ਤਸਵੀਰਾਂ<br/> 01-03-2026

ਲੁਧਿਆਣਾ, 28 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਕਿਸਾਨ ਗਰਾੳਾੂਡ ਵਿਖੇ ਫੋਮਰਾਹ ਸਵਦੇਸ਼ੀ ਮੇਲੇ ਦÏਰਾਨ ਆਪਦਾ ਪ੍ਰਬੰਧਨ ਅਤੇ ਨਸ਼ਾ ਮੁਕਤੀ ਜਾਗਰੂਕਤਾ ਨਾਲ ਸੰਬੰਧਿਤ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸਦਾ ਸੰਚਾਲਨ ਸਿਵਲ ਡਿਫੈਂਸ ਦੇ ਡਾਇਰੈਕਟਰ ਜੀ.ਐਸ. ਭਾਟੀਆ ਵਲੋਂ ਕੀਤਾ ਗਿਆ | ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਨÏਜਵਾਨਾਂ ਸਵੈ ਸੇਵਕਾਂ, ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਅਤੇ ਮੇਲੇ ਵਿਚ ਆਏ ਦਰਸ਼ਕਾਂ ਨੇ ਭਾਗ ਲਿਆ | ਇਸ ਮÏਕੇ ਮੁੱਖ ਮਹਿਮਾਨ ਵਜੋਂ ਨਾਰਕੋਟਿਕ ਕੰਟਰੋਲ ਬਿਊਰੋ ਚੰਡੀਗੜ੍ਹ–ਜੰਮੂ ਅਤੇ ਕਸ਼ਮੀਰ ਦੇ ਜ਼ੋਨਲ ਡਾਇਰੈਕਟਰ ਆਈ.ਆਰ.ਐਸ. ਅਮਨਦੀਪ ਸਿੰਘ ਮÏਜੂਦ ਰਹੇ¢ ਪ੍ਰੋਗਰਾਮ ਵਿਚ ਮੇਲਾ ਪ੍ਰਬੰਧਕ ਹਰੀਸ਼ ਦੁਆ ਅਤੇ ਮੇਲਾ ਪ੍ਰਮੁੱਖ ਗੁਰਦੀਪ ਸਿੰਘ ਗੋਸ਼ਾ ਨੇ ਮੁੱਖ ਮਹਿਮਾਨ ਦਾ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ¢ ਮੰਚ 'ਤੇ ਮÏਜੂਦ ਹੋਰ ਵਿਅਕਤੀਆਂ ਨੇ ਵੀ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਅਜਿਹੇ ਜਾਗਰੂਕਤਾ ਮੁਹਿੰਮਾਂ ਨੂੰ ਸਮਾਜ ਲਈ ਬਹੁਤ ਜ਼ਰੂਰੀ ਦੱਸਿਆ¢ ਪ੍ਰੋਗਰਾਮ ਦÏਰਾਨ ਸਿਵਲ ਡਿਫੈਂਸ ਟੀਮ ਵਲੋਂ ਆਪਦਾ ਪ੍ਰਬੰਧਨ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ¢ ਹਾਜ਼ਰੀਨ ਨੂੰ ਦੱਸਿਆ ਕਿ ਕੁਦਰਤੀ ਆਪਦਾਵਾਂ, ਅੱਗ ਲੱਗਣ, ਭੂਚਾਲ, ਹਾਦਸਿਆਂ ਅਤੇ ਹੋਰ ਐਮਰਜੈਂਸੀ ਹਾਲਾਤਾਂ ਦੇ ਸਮੇਂ ਕਿਵੇਂ ਸ਼ਾਂਤ ਰਹਿੰਦੇ ਹੋਏ ਸਹੀ ਕਦਮ ਚੁੱਕਣੇ ਚਾਹੀਦੇ ਹਨ¢ ਸਵੈ ਸੇਵਕਾਂ ਨੇ ਮੁੱਢਲੀ ਡਾਕਟਰੀ ਸਹਾਇ ਐਮਰਜੈਂਸੀ ਸਹਾਇਤਾ, ਬਚਾਅ ਕਾਰਜਾਂ ਦੀਆਂ ਮੁੱਢਲੀਆਂ ਤਕਨੀਕਾਂ ਅਤੇ ਨਾਗਰਿਕਾਂ ਦੀ ਭੂਮਿਕਾ ਬਾਰੇ ਵੀ ਜਾਣਕਾਰੀ ਦਿੱਤੀ¢ ਇਸ ਮÏਕੇ ਮÏਜੂਦ ਨÏਜਵਾਨਾਂ ਨੂੰ ਸਮਾਜ ਸੇਵਾ ਦੀ ਭਾਵਨਾ ਨਾਲ ਜੁੜ ਕੇ ਆਪਦਾ ਪ੍ਰਬੰਧਨ ਵਿਚ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ ਗਿਆ¢ ਆਪਣੇ ਸੰਬੋਧਨ ਵਿਚ ਆਈ.ਆਰ.ਐਸ. ਅਮਨਜੀਤ ਸਿੰਘ ਨੇ ਕਿਹਾ ਕਿ ਦੇਸ਼ ਵਿਚ ਵੱਧ ਰਹੀ ਨਸ਼ੇ ਦੀ ਸਮੱਸਿਆ ਨੂੰ ਰੋਕਣ ਲਈ ਨਾਗਰਿਕਾਂ, ਖ਼ਾਸ ਕਰਕੇ ਨÏਜਵਾਨਾਂ ਦੀ ਸਰਗਰਮ ਹਿੱਸੇਦਾਰੀ ਬਹੁਤ ਜ਼ਰੂਰੀ ਹੈ¢ ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ 18 ਜੁਲਾਈ 2024 ਨੂੰ ਮਾਨਸ ਮੁਹਿੰਮ ਤਹਿਤ ਹੈਲਪ ਲਾਈਨ 1933 ਸ਼ੁਰੂ ਕੀਤੀ ਗਈ ਹੈ¢ ਜਿਸ ਰਾਹੀਂ ਕੋਈ ਵੀ ਵਿਅਕਤੀ ਗੁਪਤ ਤÏਰ 'ਤੇ ਨਸ਼ਾ ਤਸਕਰੀ, ਗੈਰ ਕਾਨੰੂਨੀ ਪਦਾਰਥਾਂ ਦੀ ਖੇਤੀ ਅਤੇ ਇਸ ਨਾਲ ਜੁੜੇ ਅਪਰਾਧਾਂ ਬਾਰੇ ਜਾਣਕਾਰੀ ਦੇ ਸਕਦਾ ਹੈ¢ ਉਨ੍ਹਾਂ ਨÏਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਨਸ਼ੇ ਦੇ ਖ਼ਿਲਾਫ਼ ਜਾਗਰੂਕਤਾ ਫੈਲਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਗੁਰਦੀਪ ਸਿੰਘ ਗੋਸ਼ਾ, ਹਰੀਸ਼ ਦੁਆ ਅਤੇ ਵਿਨੈ ਨੇ ਅਮਨਦੀਪ ਸਿੰਘ ਨੂੰ ਭਰੋਸਾ ਦਿਵਾਇਆ ਕਿ ਮਾਨਸ ਮੁਹਿੰਮ ਤਹਿਤ 1933 ਹੈਲਪ ਲਾਈਨ ਦਾ ਪ੍ਰਚਾਰ-ਪ੍ਰਸਾਰ ਵੱਡੇ ਪੱਧਰ 'ਤੇ ਕੀਤਾ ਜਾਵੇਗਾ | ਇਸ ਮÏਕੇ ਨਸ਼ਾ ਮੁਕਤ ਮੁਹਿੰਮ ਨਾਲ ਪਿਛਲੇ ਲਗਭਗ 20 ਸਾਲਾਂ ਤੋਂ ਜੁੜੇ ਮੇਲੇ ਦੇ ਪੈੱ੍ਰਸ ਸਕੱਤਰ ਕੀਮਤੀ ਰਾਵਲ ਨੇ ਵੀ ਕਿਹਾ ਕਿ ਇਸ ਦਿਸ਼ਾ ਵਿਚ ਕੀਤਾ ਜਾ ਰਿਹਾ ਯਤਨ ਬਹੁਤ ਹੀ ਸ਼ਲਾਘਾ ਯੋਗ ਹੈ¢ ਇਸ ਪ੍ਰੋਗਰਾਮ ਵਿਚ ਮੇਲਾ ਪ੍ਰਬੰਧ ਸ਼੍ਰੀ ਹਰੀਸ਼ ਦੁਆ ਅਤੇ ਮੇਲਾ ਪ੍ਰਮੁੱਖ ਗੁਰਦੀਪ ਸਿੰਘ ਗੋਸ਼ਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਸਵਦੇਸ਼ੀ ਮੇਲਾ ਸਿਰਫ਼ ਵਪਾਰ ਜਾਂ ਪ੍ਰਦਰਸ਼ਨੀ ਤੱਕ ਸੀਮਤ ਨਹੀਂ, ਸਗੋਂ ਇਹ ਸਮਾਜਿਕ ਜਾਗਰੂਕਤਾ ਅਤੇ ਜਨਹਿਤ ਨਾਲ ਜੁੜੇ ਵਿਸ਼ਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਮੰਚ ਹੈ¢ ਉਨ੍ਹਾਂ ਨੇ ਕਿਹਾ ਕਿ ਸਮਾਜ ਨੂੰ ਸੁਰੱਖਿਅਤ ਅਤੇ ਨਸ਼ਾ ਮੁਕਤ ਬਣਾਉਣ ਲਈ ਅਜਿਹੇ ਪ੍ਰੋਗਰਾਮ ਲਗਾਤਾਰ ਕਰਵਾਏ ਜਾਣਗੇ¢ ਪ੍ਰੋਗਰਾਮ ਦੇ ਅੰਤ ਵਿਚ ਮÏਜੂਦ ਲੋਕਾਂ ਨੇ ਆਪਦਾ ਪ੍ਰਬੰਧਨ ਅਤੇ ਨਸ਼ਾ ਵਿਰੋਧੀ ਮੁਹਿੰਮ ਨਾਲ ਸੰਬੰਧਿਤ ਜਾਣਕਾਰੀ ਨੂੰ ਆਪਣੇ ਜੀਵਨ ਵਿਚ ਅਪਣਾਉਣ ਅਤੇ ਹੋਰਾਂ ਤੱਕ ਪਹੁੰਚਾਉਣ ਵਾਅਦਾ ਕੀਤਾ¢ ਇਸ ਮÏਕੇ ਐਡਵੋਕੇਟ ਰਾਕੇਸ਼ ਭਾਟੀਆ, ਗÏਰਵ ਅਰੋੜਾ, ਸ਼ਿਆਮ ਸੁੰਦਰ ਵਰਮਾ, ਵਿਭੋਰ ਗਰਗ, ਸੰਦੀਪ ਗੋਇਲ, ਡਾ. ਨੇਹਾ, ਤੇਜਪਾਲ, ਵਿਪਨ ਵਿਨਾਇਕ, ਮਯੰਕ ਵਸ਼ਿਸਠ, ਰਾਜਨ, ਮਨੀਸ਼ ਨੱਢਾ, ਜਤਿੰਦਰ, ਜੀਤ ਪਾਲ, ਗੁਲਾਬ (ਜੰਮੂ ਵਾਲੇ), ਭਾਨੂ ਪ੍ਰਤਾਪ (ਜੰਮੂ ਵਾਲੇ), ਐਡਵੋਕੇਟ ਪਿੰ੍ਰਸ ਭਾਟੀਆ, ਆਸ਼ੀਸ਼ ਝਾਅ, ਵਿਪੁਲ ਮਲਹੋਤਰਾ ਅਤੇ ਚਾਰਟਰਡ ਅਕਾਊਾਟੈਂਟ ਸ਼੍ਰੀ ਵਿਸਾਲ ਗਰਗ ਤਜਿੰਦਰ ਸਿੰਘ ਡਰਾਇੰਗ ਰੂਮ ਰੈਸਟੋਰੈਂਟ ਵਾਲੇ ਸਮੇਤ ਕਈ ਹੋਰ ਪਤਵੰਤੇ ਸੱਜਣ ਵੀ ਮÏਜੂਦ ਸਨ |

ਪਿਛਲੀ ਖ਼ਬਰ ਵਾਰਡ ਨੰਬਰ 88 'ਚ ਸਰਕਾਰੀ ਜ਼ਮੀਨ 'ਤੇ ਕਥਿਤ ਨਾਜਾਇਜ਼ ਦੁਕਾਨਾਂ ਬਣਾਉਣ ਨੰੂ ਲੈ ਕੇ ਸ਼ੁਰੂ ਹੋਇਆ ਵਿਵਾਦ <br/> ਅਗਲੀ ਖ਼ਬਰ ਰੈਸਟੋਰੈਂਟ ਦੇ ਮਾਲਕ ਕੋਲੋਂ 5 ਲੱਖ ਦੀ ਫ਼ਿਰੌਤੀ ਮੰਗਣ ਦੇ ਮਾਮਲੇ 'ਚ ਨੌਜਵਾਨ ਖ਼ਿਲਾਫ਼ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।