27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਕਾਨੂੰਨ ਵਿਵਸਥਾ ਨੂੰ ਲੈ ਕੇ ਕਾਂਗਰਸ ਨੇ ਫੂਕਿਆ ਸੂਬਾ ਸਰਕਾਰ ਦਾ ਪੁਤਲਾ <br/>

ਅਜੀਤ ਡੈਸਕ 02-03-2026

ਲੁਧਿਆਣਾ, 1 ਮਾਰਚ (ਜਤਿੰਦਰ ਭੰਬੀ)-ਹਲਕਾ ਲੁਧਿਆਣਾ ਸੈਂਟਰਲ ਦੇ ''ਬਾਬਾ ਥਾਨ ਸਿੰਘ ਚੌਂਕ'' ਵਿਖੇ ਯੂਥ ਕਾਂਗਰਸ ਲੁਧਿਆਣਾ ਸ਼ਹਿਰੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਯੋਗੇਸ਼ ਹਾਂਡਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਯੂਥ ਕਾਂਗਰਸ ਸਹਿਰੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਾਂਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਵਿਰੋਧੀ ਸਰਕਾਰ ਫਰੰਟ ਤੋਂ ਫੇਲ੍ਹ ਹੋ ਚੁੱਕੀ ਹੈ | ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਸਾੜ ਕੇ ਸਰਕਾਰ ਦੀਆਂ ਨਾਕਾਮੀਆਂ ਖਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨ ਪੰਜਾਬ ਵਿਚ ਪੂਰੀ ਤਰ੍ਹਾਂ ਢਹਿ ਚੁੱਕੀ ਕਾਨੂੰਨ-ਵਿਵਸਥਾ ਦੇ ਖਲਿਾਫ਼ ਲੋਕਾਂ ਦੇ ਭੜਕੇ ਗੁੱਸੇ ਦੀ ਪ੍ਰਤੀਕਿ੍ਆ ਹੈ ਹਾਂਡਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਅਪਰਾਧੀਆਂ ਅਤੇ ਨਸ਼ਾ ਮਾਫੀਆ ਦੇ ਹਵਾਲੇ ਕਰ ਦਿੱਤਾ ਹੈ | ਸੂਬੇ ਵਿਚ ਹਰ ਰੋਜ਼ ਲੁੱਟਾਂ-ਖੋਹਾਂ, ਕਤਲ ਅਤੇ ਗੋਲੀਆਂ ਚਲਣ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ, ਜਦਕਿ ਨਸ਼ਾ ਮਾਫੀਆ ਬੇਖੌਫ਼ ਹੋ ਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਭਵਿੱਖ ਤਬਾਹ ਕਰ ਰਿਹਾ ਹੈ | ਪੰਜਾਬ ਅੱਜ ਡਰ, ਅਸੁਰੱਖਿਆ ਅਤੇ ਅਰਾਜਕਤਾ ਦੇ ਮਾਹੌਲ ਵਿਚ ਜੀ ਰਿਹਾ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕਾਨੂੰਨ-ਵਿਵਸਥਾ ਕਾਇਮ ਰੱਖਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ | ਲਾਅ ਐਂਡ ਆਰਡਰ ਦੀ ਸਥਿਤੀ ਹਰ ਗੁਜ਼ਰਦੇ ਦਿਨ ਨਾਲ ਹੋਰ ਵੀ ਬਦਤਰ ਹੁੰਦੀ ਜਾ ਰਹੀ ਹੈ, ਪਰ ਸਰਕਾਰ ਕੋਲ ਨਾ ਕੋਈ ਢੁੱਕਵੀਂ ਨੀਤੀ ਹੈ ਅਤੇ ਨਾ ਹੀ ਲੋਕਾਂ ਦੀ ਸੁਰੱਖਿਆ ਪ੍ਰਤੀ ਕੋਈ ਨੀਅਤ | ਯੋਗਸ਼ ਹਾਂਡਾ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਕਾਨੂੰਨ-ਵਿਵਸਥਾ ਨੂੰ ਸੁਧਾਰਣ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਕਾਂਗਰਸ ਪਾਰਟੀ ਅਤੇ ਯੂਥ ਕਾਂਗਰਸ ਸੜਕਾਂ 'ਤੇ ਉਤਰ ਕੇ ਲੋਕਾਂ ਦੀ ਆਵਾਜ਼ ਨੂੰ ਹੋਰ ਵੀ ਤੀਖੇ ਅਤੇ ਜ਼ੋਰਦਾਰ ਅੰਦਾਜ਼ ਵਿਚ ਬੁਲੰਦ ਕਰੇਗੀ | ਇਸ ਮੌਕੇ ਚਮਨ ਲਾਲ ਪੱਪੀ, ਬੰਟੂ ਮਲਹੋਤਰਾ, ਟੀਟੂ ਨਾਗਪਾਲ, ਮੰਗਾ ਸ਼ਰਮਾ, ਕੈਲਾਸ਼ ਕਪੂਰ, ਸੁਨੀਲ ਵਿਜ ਲਾਲੀ, ਜਸਵਿੰਦਰ ਸਿੰਘ ਲਾਲੀ, ਅਮਰਜੀਤ ਬਿੱਲਾ, ਰਿੰਕੂ ਕਪੂਰ, ਅਮਿਤ ਤੰਡਨ, ਵਿਨੋਦ ਵਰਮਾ, ਅਵੀ ਮਲਹੋਤਰਾ, ਸਾਗਰ ਚੋਪੜਾ, ਸੁਸਲਿ ਕਾਲਾ, ਪਿ੍ੰਸ ਪਰੁਥੀ, ਨਿਤਿਨ ਟੰਡਨ, ਚੈਰੀ ਆਹਲੁਵਾਲੀਆ, ਗੌਰਵ ਦੱਤਾ, ਰਵੀ ਅਟਵਾਲ, ਮਿੱਤਾ ਮਲਹੋਤਰਾ, ਰਜਤ ਕਪੂਰ, ਸਾਹਿਲ, ਗੌਤਮ ਲਾਹੌਟ, ਅਮਨ ਬੁੱਧੀਰਾਜਾ, ਰਾਹੁਲ ਠੁਕਰਾਲ, ਵਿਕਰਮ ਨਿਜਾਵਨ, ਲਵਪ੍ਰੀਤ, ਅਨਮੋਲ, ਲੱਕੀ ਕਪੂਰ ਆਪਣੇ ਸਾਥੀਆਂ ਨਾਲ ਮੌਜੂਦ ਸਨ |

ਪਿਛਲੀ ਖ਼ਬਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦਾ ਸ਼ਹੀਦੀ ਸਮਾਗਮ ਮਨਾਇਆ <br/> ਅਗਲੀ ਖ਼ਬਰ ਹਾਈਵੇ 'ਤੇ ਰਾਤ ਨੂੰ ਬਿਨਾਂ ਰਿਫਲੈਕਸ਼ਨ ਦੌੜ ਰਹੀਆਂ ਟਰਾਲੀਆਂ ਕਾਰਨ ਵਧ ਰਿਹੈ ਹਾਦਸਿਆਂ ਦਾ ਖ਼ਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।