26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਜਵਾਨੀ ਨੂੰ ਬਚਾਉਣ ਲਈ ਕਬੱਡੀ ਵਰਗੀਆਂ ਖੇਡਾਂ ਨੂੰ ਪ੍ਰਫੁੱਲਿਤ ਕਰਨਾ ਸਮੇਂ ਦੀ ਮੁੱਖ ਮੰਗ-ਕਾਉਂਕੇ <br/>

ਅਜੀਤ ਡੈਸਕ 02-03-2026

ਲੁਧਿਆਣਾ, 1 ਮਾਰਚ (ਪਰਮਿੰਦਰ ਸਿੰਘ ਆਹੂਜਾ)-ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਜਸਦੀਪ ਸਿੰਘ ਕਾਉਂਕੇ ਨੇ ਬਾਬਾ ਸਿੱਧਸਰ ਸਪੋਰਟਸ ਕਲੱਬ ਵਲੋਂ ਕਰਵਾਏ 38ਵੇਂ ਕਬੱਡੀ ਕੱਪ 'ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਜਿੱਥੇ ਪ੍ਰਧਾਨ ਕੁਲਵਿੰਦਰ ਸਿੰਘ ਠੇਕੇਦਾਰ (ਕਾਲਾ ਕੱਦੋਂ) ਦੀ ਅਗਵਾਈ ਹੇਠ ਉਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਕਬੱਡੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ. ਕਾਉਂਕੇ ਨੇ ਕਿਹਾ ਕਿ ਕੁਲਵਿੰਦਰ ਸਿੰਘ ਠੇਕੇਦਾਰ (ਕਾਲਾ ਕੱਦੋਂ) ਦੀ ਅਗਵਾਈ ਹੇਠ ਕਰਵਾਏ ਇਸ ਕਬੱਡੀ ਕੱਪ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹ ਥੋੜੀ ਹੈ | ਉਨਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਾਡੀ ਮਾਂ ਖੇਡ ਕਬੱਡੀ ਵਰਗੀਆਂ ਖੇਡਾਂ ਨੂੰ ਪ੍ਰਫੁੱਲਤ ਕਰਨਾ ਸਮੇਂ ਦੀ ਮੁੱਖ ਮੰਗ ਹੈ | ਜੇਕਰ ਇਸ ਉੱਤੇ ਪਹਿਰਾ ਦਿੱਤਾ ਜਾਵੇ ਤਾਂ ਪੰਜਾਬ ਦੀ ਜਵਾਨੀ ਨਸ਼ਿਆਂ ਵੱਲ ਨਹੀਂ ਬਲਕਿ ਸੂਬੇ ਦਾ ਨਾਮ ਚਮਕਾਉਣ ਲਈ ਖੇਡ ਮੈਦਾਨਾਂ ਵੱਲ ਰੁੱਖ ਕਰੇਗੀ | ਇਸ ਮੌਕੇ ਜਸਦੀਪ ਸਿੰਘ ਕਾਉਂਕੇ ਨਾਲ ਸਿਮਰਨਜੀਤ ਸਿੰਘ ਹਨੀ, ਪਿ੍ਤਪਾਲ ਸਿੰਘ ਰੰਧਾਵਾ, ਲਖਵਿੰਦਰ ਸਿੰਘ ਲੱਖਾ, ਮਨੂ, ਕਬੀਰ ਬੱਗਾ, ਮਨੀ ਟੌਹੜਾ, ਅਮਿਤ ਕੁਮਾਰ ਸਿੰਗਲਾ, ਮਨਪ੍ਰੀਤ ਸਿੰਘ ਕੱਕੜ, ਮਨਪ੍ਰੀਤ ਮੰਨਾ, ਰਿੱਕੀ ਨੇਗੀ, ਅਨਹਦ ਸਿੰਘ ਬਿੰਦਰਾ, ਸੰਤੋਖ ਸਿੰਘ ਭੰਡੇਰ, ਨਿੱਕੂ ਲੁਧਿਆਣਾ ਅਤੇ ਬਲਜਿੰਦਰ ਬੱਬੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹੋਲੀ ਦੇ ਆਗਮਨ ਨਾਲ ਰੰਗਾਂ 'ਚ ਰੰਗਿਆ ਮਹਾਨਗਰ <br/> ਅਗਲੀ ਖ਼ਬਰ ਹਲਕਾ ਦਾਖਾ ਅਕਾਲੀ ਦਲ ਦੇ ਦਫ਼ਤਰ 'ਚ ਸੁਸ਼ੋਭਿਤ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੀ ਵਰਦੀ ਤੋਂ ਸੁਖਬੀਰ ਸਿੰਘ ਬਾਦਲ ਨੇ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।