26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਹੋਲੀ ਦੇ ਆਗਮਨ ਨਾਲ ਰੰਗਾਂ 'ਚ ਰੰਗਿਆ ਮਹਾਨਗਰ <br/>

ਅਜੀਤ ਡੈਸਕ 02-03-2026

ਲੁਧਿਆਣਾ, 1 ਮਾਰਚ (ਭੁਪਿੰਦਰ ਸਿੰਘ ਬੈਂਸ)- ਰੰਗਾਂ ਦੇ ਤਿਉਹਾਰ ਹੋਲੀ ਦੇ ਆਗਮਨ ਨਾਲ ਮਹਾਂਨਗਰ ਦੇ ਬਜ਼ਾਰਾਂ ਵਿਚ ਤਿਉਹਾਰੀ ਮਾਹੌਲ ਬਣ ਗਿਆ ਹੈ | ਸ਼ਹਿਰ ਦੇ ਦਰੇਸੀ ਰੋਡ, ਚੌੜਾ ਬਾਜ਼ਾਰ ਅਤੇ ਹੋਰ ਮੁੱਖ ਇਲਾਕਿਆਂ ਵਿਚ ਰੰਗ ਬਿਰੰਗੇ ਗੁਲਾਲ, ਪਿਚਕਾਰੀਆਂ ਅਤੇ ਗੁਬਾਰੀਆਂ ਨਾਲ ਦੁਕਾਨਾਂ ਸਜ ਗਈਆਂ ਹਨ | ਇਨ੍ਹਾਂ ਦੁਕਾਨਾਂ ਤੇ ਬੱਚਿਆਂ ਅਤੇ ਨੌਜਵਾਨਾਂ ਦੀ ਖਰੀਦਦਾਰੀ ਕਾਰਨ ਦਿਨੋ ਦਿਨ ਰੌਣਕ ਵੱਧ ਰਹੀ ਹੈ | ਦੁਕਾਨਦਾਰਾਂ ਨੇ ਦੱਸਿਆ ਕਿ ਇਸ ਸਮੇਂ ਸਭ ਤੋਂ ਵੱਧ ਮੰਗ ਪਿਚਕਾਰੀਆਂ ਅਤੇ ਗੁਬਾਰੀਆਂ ਦੀ ਹੈ | ਖਾਸ ਕਰਕੇ ਪਿਸਤੌਲ ਅਤੇ ਕਾਰਟੂਨ ਆਕਾਰ ਦੀਆਂ ਪਿਚਕਾਰੀਆਂ ਬੱਚਿਆਂ ਲਈ ਖਾਸ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ | ਬਾਜਾਰ ਵਿਚ 20 ਰੁਪਏ ਤੋ ਲੈਕੇ 500 ਰੁਪਏ ਤਕ ਦੀਆਂ ਵੱਖ-ਵੱਖ ਕਿਸਮ ਦੀਆਂ ਪਿਚਕਾਰੀਆਂ ਉਪਸਲਬਧ ਹਨ | ਇਸ ਤੋਂ ਇਲਾਵਾ ਰੰਗੀਨ ਗੁਬਾਰੇ ਵੀ ਵੱਡੀ ਗਿਣਤੀ ਵਿਚ ਵਿਕ ਰਹੇ ਹਨ, ਜਿਨ੍ਹਾਂ ਵਿਚ ਪਾਣੀ ਭਰਕੇ ਇਕ ਦੂਜੇ ਨਾਲ ਹੋਲੀ ਦੀ ਖੁਸ਼ੀ ਮਨਾਉਂਦੇ ਹਨ | ਵਪਾਰੀਆਂ ਮੁਤਾਬਕ ਫਿਲਹਾਲ ਰੰਗਾਂ ਦੀ ਖਰੀਦਦਾਰੀ ਹੋਲੀ ਹੈ | ਪਰ ਹੋਲੀ ਨੇੜੇ ਆਉਣ ਨਾਲ ਇਸ ਵਿਚ ਤੇਜ਼ੀ ਆਉਣ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਹੋਲੀ ਤੋਂ ਇਕ ਦਿਨ ਪਹਿਲਾਂ ਅਤੇ ਹੋਲੀ ਵਾਲੇ ਦਿਨ ਰੰਗਾਂ ਦੀ ਵਿਕਰੀ ਆਪਣੇ ਚਰਮ ਤੇ ਪਹੁੰਚਦੀ ਹੈ | ਇਸ ਸਾਲ ਬਾਜਾਰ ਵਿਚ ਕੁਦਰਤੀ ਤੱਤਾਂ ਨਾਲ ਤਿਆਰ ਕੀਤੇ ਗਏ ਰੰਗਾਂ ਦੀ ਵੀ ਉਪਲਬਧੱਤਾ ਹੈ ਅਤੇ ਲੋਕ ਇਨ੍ਹਾਂ ਨੰੂ ਖਰੀਦਣ ਵਿਚ ਦਿਲਚਸਪੀ ਦਿਖਾ ਰਹੇ ਹਨ | ਸਿਹਤ ਮਾਹਿਰਾਂ ਨੇ ਲੋਕਾਂ ਨੰੂ ਸਲਾਹ ਦਿੱਤੀ ਹੈ ਕਿ ਹੋਲੀ ਖੇਡਣ ਸਮੇਂ ਕੁਦਰਤੀ ਅਤੇ ਸੁਰੱਖਿਅਤ ਰੰਗਾਂ ਦੀ ਵਰਤੋਂ ਨੰੂ ਤਰਜੀਹ ਦਿੱਤੀ ਜਾਵੇ | ਕਿਉਂਕਿ ਇਹ ਚਮੜੀ ਅਤੇ ਅੱਖਾਂ ਲਈ ਘੱਟ ਨੁਕਸਾਨਦਾਇਕ ਹੁੰਦੇ ਹਨ | ਉਨ੍ਹਾਂ ਕਿਹਾ ਕਿ ਕੈਮੀਕਲ ਵਾਲੇ ਰੰਗਾਂ ਨਾਲ ਚਮੜੀ ਤੇ ਐਲਰਜੀ ਖੁਜਲੀ ਤੇ ਅੱਖਾਂ ਵਿਚ ਜਲਣ ਦੀ ਸਮੱਸਿਆ ਹੋ ਸਕਦੀ ਹੈ | ਇਸ ਲਈ ਲੋਕਾਂ ਨੰੂ ਸਾਵਧਾਨ ਰਹਿਣ ਦੀ ਲੋੜ ਹੈ | ਕੁਲ ਮਿਲਾਕੇ ਹੋਲੀ ਦੇ ਤਿਉਹਾਰ ਨੰੂ ਲੈਕੇ ਮਹਾਂਨਗਰ ਵਿਚ ਉਤਸ਼ਾਹ ਦਾ ਮਾਹੌਲ ਹੈ ਅਤੇ ਬਾਜ਼ਾਰਾਂ ਵਿਚ ਵੱਧ ਰਹੀ ਰੌਣਕ ਦਰਸਾਉਂਦੀ ਹੈ ਕਿ ਲੋਕ ਇਸ ਰੰਗਾਂ ਦੇ ਤਿਉਹਾਰ ਨੰੂ ਮਨਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ |

ਪਿਛਲੀ ਖ਼ਬਰ ਸਵਦੇਸ਼ੀ ਮੇਲੇ ਦੇ ਆਖਰੀ ਦਿਨ ਖ਼ਾਲਸਾਈ ਪੁਸ਼ਾਕਾਂ ਵਿਚ ਸਜੇ ਨਿਹੰਗ ਸਿੰਘਾਂ ਨੇ ਗਤਕੇ ਦੇ ਜੌਹਰ ਦਿਖਾਏ <br/> ਅਗਲੀ ਖ਼ਬਰ ਜਵਾਨੀ ਨੂੰ ਬਚਾਉਣ ਲਈ ਕਬੱਡੀ ਵਰਗੀਆਂ ਖੇਡਾਂ ਨੂੰ ਪ੍ਰਫੁੱਲਿਤ ਕਰਨਾ ਸਮੇਂ ਦੀ ਮੁੱਖ ਮੰਗ-ਕਾਉਂਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।