26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਦਿਆਨੰਦ ਹਸਪਤਾਲ ਵਿਖੇ ਮਲਟੀ-ਸਪੈਸ਼ਲਿਟੀ ਰੋਬੋਟਿਕ ਸਰਜਰੀ ਪ੍ਰੋਗਰਾਮ ਦੀ ਸ਼ੁਰੂਆਤ <br/>

ਅਜੀਤ ਡੈਸਕ 02-03-2026
ਲੁਧਿਆਣਾ, 1 ਮਾਰਚ (ਡਾ. ਤਰਲੋਚਨ ਸਿੰਘ)-ਉੱਤਰੀ ਭਾਰਤ ਵਿੱਚ ਉੱਚ-ਪੱਧਰੀ ਸਰਜਰੀ ਸੇਵਾਵਾਂ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਆਪਣਾ ਮਲਟੀ-ਸਪੈਸ਼ਲਿਟੀ ਰੋਬੋਟਿਕ ਸਰਜਰੀ ਪ੍ਰੋਗਰਾਮ ਸ਼ੁਰੂ ਕੀਤਾ | ਇਸ ਪ੍ਰੋਗਰਾਮ ਦਾ ਉਦਘਾਟਨ ਹਸਪਤਾਲ ਮੈਨੇਜਿੰਗ ਸੋਸਾਇਟੀ ਦੇ ਪ੍ਰਧਾਨ ਸੁਨੀਲ ਕਾਂਤ ਮੁੰਜਾਲ ਨੇ ਕੀਤਾ | ਇਸ ਮੌਕੇ ਬਿਪਿਨ ਗੁਪਤਾ, ਮੁਕੇਸ਼ ਵਰਮਾ, ਪਿ੍ੰਸੀਪਲ ਡਾ. ਜੀ.ਐਸ. ਵਾਂਡਰ, ਡਾ. ਸੰਦੀਪ ਕੌਸ਼ਲ, ਡਾ. ਸੰਦੀਪ ਸ਼ਰਮਾ, ਡਾ. ਅਸ਼ਵਨੀ ਚੌਧਰੀ, ਡਾ. ਬਿਸ਼ਵ ਮੋਹਨ, ਡਾ. ਅਸ਼ੀਮਾ ਤਨੇਜਾ ਅਤੇ ਸੀਨੀਅਰ ਫੈਕਲਟੀ ਮੈਂਬਰ ਹਾਜ਼ਰ ਸਨ | ਆਰਥੋਪੈਡਿਕ ਰੋਬੋਟਿਕ ਸਰਜਰੀ ਪ੍ਰੋਗਰਾਮ ਦੀ ਸਫਲ ਸ਼ੁਰੂਆਤ ਤੋਂ ਬਾਅਦ ਹਸਪਤਾਲ ਨੇ ਹੁਣ ਜਨਰਲ ਸਰਜਰੀ, ਗੈਸਟ੍ਰੋਇੰਟੈਸਟਾਈਨਲ ਸਰਜਰੀ, ਸਰਜੀਕਲ ਓਨਕੋਲੋਜੀ, ਗਾਇਨੀਕੋਲੋਜੀ, ਯੂਰੋਲੋਜੀ, ਕਾਰਡੀਓਥੋਰੇਸਿਕ ਅਤੇ ਵੈਸਕੁਲਰ ਸਰਜਰੀ ਅਤੇ ਥੋਰੇਸਿਕ ਸਰਜਰੀ ਵਿਚ ਵੀ ਰੋਬੋਟਿਕ ਸਰਜਰੀ ਦੀ ਸ਼ੁਰੂਆਤ ਕੀਤੀ ਹੈ | ਹੁਣ ਉੱਨਤ ਤਕਨਾਲੋਜੀ ਐਸ.ਐਸ. ਆਈ ਮੰਤਰਾ 3 ਸਰਜੀਕਲ ਰੋਬੋਟਿਕ ਸਿਸਟਮ ਲਗਾਇਆ ਗਿਆ ਹੈ | ਇਹ ਅਗਲੀ ਪੀੜ੍ਹੀ ਦਾ ਚਾਰ-ਭੁਜਾ ਮੋਡਿਊਲਰ ਰੋਬੋਟਿਕ ਪਲੇਟਫਾਰਮ ਹੈ, ਜੋ 3ਡੀ 4ਕੇ ਵਿਜੁਅਲਾਈਜ਼ੇਸ਼ਨ ਅਤੇ ਇੰਡੋਸਾਇਨਿਨ ਗ੍ਰੀਨ ਫਲੂਓਰੇਸੈਂਸ ਇਮੇਜਿੰਗ ਨਾਲ ਸਜਜਿਤ ਹੈ | ਇਸ ਵਿਚ ਅਧੁਨਿਕ ਹੈਂਡ ਕੰਟਰੋਲ ਵਾਲਾ ਅਰਗੋਨਾਮਿਕ ਸਰਜਨ ਕੰਸੋਲ ਅਤੇ ਇੰਟੀਗ੍ਰੇਟਿਡ ਡਿਜੀਟਲ ਰਿਕਾਰਡਿੰਗ ਸਹੂਲਤ ਵੀ ਸ਼ਾਮਲ ਹੈ | ਕਈ ਰੋਬੋਟਿਕ ਪ੍ਰਣਾਲੀਆਂ ਦੀ ਖਰੀਦ ਸੰਸਥਾ ਦੀ ਇਸ ਦੂਰਦਰਸ਼ੀ ਸੋਚ ਨੂੰ ਦਰਸਾਉਂਦੀ ਹੈ ਕਿ ਉੱਚ ਮਾਤਰਾ, ਟਿਕਾਊ ਅਤੇ ਸਸਤੀ ਰੋਬੋਟਿਕ ਸਰਜਰੀ ਪ੍ਰਣਾਲੀ ਵਿਕਸਿਤ ਕੀਤੀ ਜਾਵੇ, ਜਿਸ ਨਾਲ ਮਰੀਜ਼ਾਂ ਨੂੰ ਲਗਾਤਾਰ ਸੇਵਾਵਾਂ ਪ੍ਰਾਪਤ ਹੋਣ | ਇਸ ਮੌਕੇ 'ਤੇ ਪ੍ਰਧਾਨ ਸੁਨੀਲ ਕਾਂਤ ਮੁੰਜਾਲ ਨੇ ਕਿਹਾ ਕਿ ਹਸਪਤਾਲ ਵਿਖੇ ਵਿਆਪਕ ਮਲਟੀ-ਸਪੈਸ਼ਲਿਟੀ ਰੋਬੋਟਿਕ ਸਰਜਰੀ ਦੀ ਸ਼ੁਰੂਆਤ ਪੰਜਾਬ ਅਤੇ ਉੱਤਰੀ ਭਾਰਤ ਦੇ ਲੋਕਾਂ ਲਈ ਵਿਸ਼ਵ ਪੱਧਰੀ ਤਕਨਾਲੋਜੀ ਲਿਆਉਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਸਿਹਤ ਸੰਭਾਲ ਨੂੰ ਨਵੀਨਤਾ ਨਾਲ ਵਿਕਸਤ ਹੋਣਾ ਚਾਹੀਦਾ ਹੈ | ਉੱਤਰੀ ਭਾਰਤ ਵਿਚ ਸਭ ਤੋਂ ਵੱਡੇ ਤੀਜੇ ਦਰਜੇ ਦੇ ਦੇਖਭਾਲ ਸੰਸਥਾਨਾਂ ਵਿੱਚੋਂ ਇਕ ਹੋਣ ਦੇ ਨਾਤੇ ਇਹ ਹਸਪਤਾਲ ਪੰਜਾਬ ਅਤੇ ਗੁਆਂਢੀ ਰਾਜਾਂ ਦੇ ਮਰੀਜ਼ਾਂ ਦੀ ਸੇਵਾ ਕਰਦਾ ਹੈ | ਸਕੱਤਰ ਬਿਪਿਨ ਗੁਪਤਾ ਨੇ ਕਿਹਾ ਕਿ ਕਈ ਰੋਬੋਟਿਕ ਪ੍ਰਣਾਲੀਆਂ ਦੀ ਖਰੀਦ ਨਾਲ ਇਹ ਸਿਰਫ਼ ਤਕਨੀਕ ਸ਼ਾਮਿਲ ਨਹੀਂ, ਸਗੋਂ ਇੱਕ ਸੰਰਚਿਤ ਅਤੇ ਵਿਸਥਾਰਯੋਗ ਪ੍ਰੋਗਰਾਮ ਹੈ ਜੋ ਸਾਰੀਆਂ ਸੁਪਰ-ਸਪੈਸ਼ਲਟੀਆਂ ਦੇ ਮਰੀਜ਼ਾਂ ਨੂੰ ਲਾਭ ਪਹੁੰਚਾਵੇਗਾ | ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਕਿਹਾ ਕਿ ਇੱਕ ਪ੍ਰਮੁੱਖ ਅਕਾਦਮਿਕ ਮੈਡੀਕਲ ਸੰਸਥਾ ਹੋਣ ਦੇ ਨਾਤੇ ਹਸਪਤਾਲ ਉੱਤਮਤਾ ਨੂੰ ਅਧਿਆਪਨ ਅਤੇ ਖੋਜ ਨਾਲ ਜੋੜਦਾ ਹੈ | ਇਹ ਮਰੀਜ਼ਾਂ ਦੀ ਦੇਖਭਾਲ ਵਿੱਚ ਸੁਧਾਰ ਹੀ ਨਹੀਂ ਕਰੇਗਾ ਬਲਕਿ ਢਾਂਚਾਗਤ ਰੋਬੋਟਿਕ ਸਿਖਲਾਈ, ਖੋਜ ਪਹਿਲਕਦਮੀਆਂ ਅਤੇ ਨਤੀਜਾ-ਅਧਾਰਤ ਆਡਿਟ ਨੂੰ ਵੀ ਮਜ਼ਬੂਤ ਕਰੇਗਾ, ਜਿਸ ਨਾਲ ਹਸਪਤਾਲ ਗੁੰਝਲਦਾਰ ਰੋਬੋਟਿਕ ਪ੍ਰਕਿਰਿਆਵਾਂ ਲਈ ਇੱਕ ਖੇਤਰੀ ਰੈਫਰਲ ਹੱਬ ਵਜੋਂ ਸਥਾਪਤ ਹੋਵੇਗਾ | ਡਾ. ਵਾਂਡਰ ਨੇ ਰੋਬੋਟਿਕ ਸਰਜਰੀ ਦੇ ਮੁੱਖ ਲਾਭ ਬਾਰੇ ਦੱਸਦਿਆਂ ਕਿਹਾ ਕਿ ਇਸ ਸਰਜਰੀ ਵਿਚ ਵੱਧ ਸ਼ੁੱਧਤਾ ਅਤੇ ਓਨਕੋਲੋਜੀਕਲ ਕਲੀਅਰੈਂਸ,ਘੱਟ ਖੂਨ ਦੀ ਹਾਨੀ ਅਤੇ ਘੱਟ ਦਰਦ, ਤੇਜ਼ੀ ਨਾਲ ਸੁਧਾਰ ਅਤੇ ਘੱਟ ਹਸਪਤਾਲ ਰਹਿਣ ਦਾ ਸਮਾਂ, ਮਰੀਜ਼ਾਂ ਦੀ ਵਧੀਕ ਸੁਰੱਖਿਆ ਹੁੰਦੀ ਹੈ | ਉਨ੍ਹਾਂ ਕਿਹਾ ਕਿ 1600 ਬਿਸਤਰਿਆਂ, ਅਨੁਭਵੀ ਸਰਜਨ ਅਤੇ ਕਈ ਰੋਬੋਟਿਕ ਪਲੇਟਫਾਰਮਾਂ ਨਾਲ ਇਹ ਹਸਪਤਾਲ ਉੱਤਰੀ ਭਾਰਤ ਵਿੱਚ ਇੱਕ ਪ੍ਰਮੁੱਖ ਰੋਬੋਟਿਕ ਸਰਜਰੀ ਕੇਂਦਰ ਬਣਨ ਵੱਲ ਅੱਗੇ ਵੱਧ ਰਿਹਾ ਹੈ |

ਪਿਛਲੀ ਖ਼ਬਰ ਸੁਫ਼ੀਆ ਚੌਕ ਵਿਚ ਕੱਪੜਿਆਂ ਦੇ ਗੋਦਾਮ ਨੂੰ ਲੱਗੀ ਅੱਗ ਅਗਲੀ ਖ਼ਬਰ ਸੁਆਮੀ ਸੰਤ ਦਾਸ ਦੇ 116ਵੇਂ ਜਨਮ ਦਿਵਸ ਸੰਬੰਧੀ ਅੱਖਾਂ ਦਾ ਚੈੱਕਅਪ ਕੈਂਪ ਲੱਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।