ਲੁਧਿਆਣਾ, 1 ਮਾਰਚ (ਭੁਪਿੰਦਰ ਸਿੰਘ ਬੈਂਸ)-ਸੁਫ਼ੀਆ ਚੌਕ ਇਲਾਕੇ ਵਿਚ ਅੱਜ ਸ਼ਾਮ ਇਕ ਬੰਦ ਪਏ ਕੱਪੜਿਆਂ ਦੇ ਗੋਦਾਮ ਵਿਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਅੰਦਰ ਪਿਆ ਵੱਡੀ ਮਾਤਰਾ ਵਿਚ ਕੱਪੜਾ ਸੜ ਗਿਆ | ਲੋਕਾਂ ਨੇ ਪਹਿਲਾਂ ਗੋਦਾਮ ਵਿੱਚੋਂ ਧੂੰਆ ਨਿਕਲਦਾ ਦੇਖਿਆ ਅਤੇ ਕੁਝ ਸਮੇਂ ਬਾਅਦ ਅੱਗ ਦੀਆਂ ਲਪਟਾਂ ਵੀ ਬਾਹਰ ਆਉਣ ਲੱਗ ਪਈਆਂ | ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਕਰਮਚਾਰੀਆਂ ਨੇ ਮੁਸਤੈਦੀ ਨਾਲ ਅੱਗ 'ਤੇ ਕਾਬੂ ਪਾ ਲਿਆ | ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |