25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਮਾਸਟਰ ਤਾਰਾ ਸਿੰਘ ਕਾਲਜ ਵਿਖੇ ਮਨੋਵਿਗਿਆਨ ਕੁਇਜ਼ ਮੁਕਾਬਲਾ ਕਰਵਾਇਆ <br/>

ਅਜੀਤ ਡੈਸਕ 02-03-2026
ਲੁਧਿਆਣਾ, 1 ਮਾਰਚ (ਜਸਵਿੰਦਰ ਸਿੰਘ)-ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਲੁਧਿਆਣਾ ਵਿਖੇ ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਸੀਮਾ ਭਟਨਾਗਰ ਦੀ ਅਗਵਾਈ ਹੇਠ ਕਰਵਾਏ ਇਕ ਮਨੋਵਿਗਿਆਨ ਕੁਇਜ਼ ਮੁਕਾਬਲੇ ਵਿਚ ਅੱਠ ਟੀਮਾਂ ਨੇ ਬੜੇ ਉਤਸ਼ਾਹ ਨਾਲ ਮੁਕਾਬਲੇ ਵਿਚ ਹਿੱਸਾ ਲੈਂਦਿਆਂ ਆਪਣੇ ਵਿਸ਼ੇ ਦੀ ਮੁਹਾਰਤ, ਵਿਸ਼ਲੇਸ਼ਣਾਤਮਕ ਯੋਗਤਾਵਾਂ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ | ਟੀਮ 'ਐਫ਼' ਜਿਸ ਵਿਚ ਸਾਨੀਆ ਖਾਤੂਨ, ਮੁਕਤੀ ਸ਼ਰਮਾ ਅਤੇ ਪਿ੍ਆ ਪਹਿਲਾ ਇਨਾਮ ਹਾਸਿਲ ਕਰਕੇ ਜੇਤੂ ਰਹੀਆਂ | ਟੀਮ 'ਏ' ਵਿਚ ਰੋਜ਼ੀ, ਸਿਮਰਨਜੀਤ ਕੌਰ ਅਤੇ ਸ਼ਗੁਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਟੀਮ 'ਬੀ' ਵਿਚ ਮਹਿਕਦੀਪ ਕੌਰ, ਜਸਸਿਮਰਨ ਕੌਰ ਅਤੇ ਗੀਤਾਂਜਲੀ ਤੀਜੇ ਸਥਾਨ 'ਤੇ ਰਹੀਆਂ | ਕਾਲਜ ਪਿ੍ੰਸੀਪਲ ਡਾ. ਕਿਰਨਦੀਪ ਕੌਰ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰ ਸਾਹਿਬਾਨਾਂ ਨੇ ਮਨੋਵਿਗਿਆਨ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਅਤੇ ਜੇਤੂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਸਮਰਪਣ, ਉਤਸ਼ਾਹ ਲਈ ਵਧਾਈ ਦਿੱਤੀ ਅਤੇ ਵਿਭਾਗ ਵੱਲੋਂ ਭਵਿੱਖ ਵਿਚ ਵੀ ਅਜਿਹੀਆਂ ਅਕਾਦਮਿਕ ਗਤੀਵਿਧੀਆਂ ਕਰਵਾਉਂਦੇ ਰਹਿਣ 'ਤੇ ਜ਼ੋਰ ਦਿੱਤਾ |

ਪਿਛਲੀ ਖ਼ਬਰ ਸਵਦੇਸ਼ੀ ਮੇਲੇ ਵਿਚ ਔਰਤਾਂ ਦਾ ਸਨਮਾਨ ਭਾਰਤ ਵਲੋਂ ਤੇਜ਼ੀ ਨਾਲ ਵਿਕਸਿਤ ਹੋਣ ਦੀ ਨਿਸ਼ਾਨੀ-ਟਿੱਕਾ <br/> ਅਗਲੀ ਖ਼ਬਰ ਰਾਜਗੁਰੂ ਨਗਰ 'ਚ ਦੀਵਾਨ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।