25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਵਾਸੀ ਸਭਾ ਵਿਦੇਸ਼ ਵੱਸਦੇ ਪੰਜਾਬੀਆਂ ਤੇ ਪੰਜਾਬ ਸਰਕਾਰ ਵਿਚਕਾਰ ਮਜ਼ਬੂਤ ਪੁਲ਼ ਬਣ ਸਕਦੀ ਹੈ-ਪੀਟਰ ਸੰਧੂ <br/>

ਅਜੀਤ ਡੈਸਕ 02-03-2026
ਲੁਧਿਆਣਾ, 1 ਮਾਰਚ (ਡਾ. ਤਰਲੋਚਨ ਸਿੰਘ)-ਐਡਮੰਟਨ (ਕੈਨੇਡਾ) ਤੋਂ ਦੋ ਵਾਰ ਐੱਮ ਐੱਲ ਏ ਰਹੇ ਪੀਟਰ ਸੰਧੂ ਨੇ ਕਿਹਾ ਹੈ ਕਿ ਪ੍ਰਵਾਸੀ ਸਭਾ, ਜਲੰਧਰ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਤੇ ਪੰਜਾਬ ਸਰਕਾਰ ਵਿਚਕਾਰ ਮਜ਼ਬੂਤ ਪੁਲ਼ ਬਣ ਸਕਦੀ ਹੈ ਜਿਸ ਲਈ ਦੂਰਦਿ੍ਸ਼ਟੀ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਬਹੁਤੇ ਪ੍ਰਵਾਸੀਆਂ ਦੇ ਮਸਲੇ ਜਾਇਦਾਦ ਤੇ ਰਿਸ਼ਤੇ ਨਾਤਿਆਂ ਦੇ ਤੋੜ ਵਿਛੋੜੇ ਨਾਲ ਸਬੰਧਿਤ ਹਨ | ਇਨ੍ਹਾਂ ਵਿੱਚੋਂ ਬਹੁਤੇ ਕਾਨੂੰਨੀ ਪੇਚੀਦਗੀਆਂ ਵਿੱਚ ਫਸੇ ਹੋਏ ਹਨ ਜੋ ਕਿ ਸਭਾ ਰਾਹੀਂ ਸਮਾਜਿਕ ਦਬਾਅ ਬਣਾ ਕੇ ਹੱਲ ਕੀਤੇ ਜਾ ਸਕਦੇ ਹਨ | ਪੀਟਰ ਸੰਧੂ ਅੱਜ ਇੱਥੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਨਾਲ ਨਿੱਜੀ ਮੁਲਾਕਾਤ ਅਤੇ ਵਿਚਾਰ ਚਰਚਾ ਲਈ ਆਏ ਸਨ | ਉਨ੍ਹਾਂ ਕਿਹਾ ਕਿ ਮੈਂ ਪ੍ਰਵਾਸੀ ਭਰਾਵਾਂ ਨੂੰ ਸੰਗਠਿਤ ਕਰਕੇ ਇਸ ਸਭਾ ਨੂੰ ਸਰਗਰਮ ਕਰਨ ਲਈ ਕੈਨੇਡਾ ਤੋਂ ਆਇਆ ਹਾਂ | ਇਸ ਕੰਮ ਲਈ ਮੈਨੂੰ ਲੇਖਕਾਂ, ਮੀਡੀਆ ਕਰਮੀਆਂ,ਸਮਾਜ ਸੇਵੀ ਜਥੇਬੰਦੀਆਂ ਦੇ ਸੁਝਾਵਾਂ ਤੇ ਸਹਿਯੋਗ ਦੀ ਲੋੜ ਹੈ |ਪੀਟਰ ਸੰਧੂ ਨੇ ਪੂਰੇ ਪੰਜਾਬ ਵਿੱਚ ਪ੍ਰਵਾਸੀ ਚੇਤਨਾ ਯਾਤਰਾ ਕਰਨ ਦਾ ਵੀ ਫੈਸਲਾ ਕੀਤਾ ਹੈ ਤਾਂ ਜੋ ਸਮੱਸਿਆਵਾਂ ਨੂੰ ਖੇਤਰੀ ਪੱਧਰ ਤੇ ਸਮਝਿਆ ਜਾ ਸਕੇ | ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪ੍ਰਵਾਸੀ ਸਭਾ ਦੀਆਂ ਚੋਣਾਂ ਤੁਰੰਤ ਕਰਵਾਏ | ਇਸ ਮੌਕੇ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਪ੍ਰਵਾਸੀਆਂ ਦੇ ਬਹੁਤੇ ਮਸਲੇ ਆਪਣੇ ਭੈਣ ਭਰਾਵਾਂ ਨਾਲ ਜਾਇਦਾਦ ਦੇ ਸਬੰਧ ਵਿੱਚ ਹਨ | ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸੇ ਪੰਜਾਬੀ ਭਾਈਚਾਰੇ ਨੂੰ ਇੱਕ ਜੁੱਟ ਹੋ ਕੇ ਸਾਰੇ ਸੰਕਟ ਬਾਰੇ ਲਗਾਤਾਰ ਵਿਚਾਰ ਵਟਾਂਦਰੇ ਲਈ ਵਕਤ ਕੱਢਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਰਿਸ਼ਤਿਆਂ ਵਿੱਚ ਹੋਰ ਤਣਾਉ ਨਾ ਵਧੇ | ਇਸ ਮੌਕੇ ਨਿਉਯਾਰਕ ਤੋਂ ਆਏ ਭੁਪਿੰਦਰ ਸਿੰਘ ਨੱਤ ਤੇ ਕੈਨੇਡਾ ਤੋਂ ਆਏ ਰਾਜਵਿੰਦਰ ਸਿੰਘ ਨੱਤ ਨੇ ਵੀ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ | ਇਸ ਮੌਕੇ ਪ੍ਰੋ.ਗਿੱਲ ਨੇ ਰਾਜਵਿੰਦਰ ਸਿੰਘ ਨੱਤ ਨੂੰ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ |

ਪਿਛਲੀ ਖ਼ਬਰ ਪਰਾਲੀ ਸਾੜਨ ਬਾਰੇ ਕਰਵਾਇਆ ਜਾਗਰੂਕਤਾ ਸੈਸ਼ਨ ਅਗਲੀ ਖ਼ਬਰ ਸਾਂਝੇ ਮੋਰਚੇ ਦੇ ਐਕਸ਼ਨ 'ਚ ਸਪੈਟਾ ਦੀ ਵੱਡੀ ਭਾਗੀਦਾਰੀ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।