ਲੁਧਿਆਣਾ, 1 ਮਾਰਚ (ਜਸਵਿੰਦਰ ਸਿੰਘ)-ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਦੀ ਸਾਇੰਸ ਸੁਸਾਇਟੀ ਨੇ ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਸਹਿਯੋਗ ਨਾਲ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ | ਕਾਰਜਕ੍ਰਮ ਦੀ ਸ਼ੁਰੂਆਤ ਸ਼ਬਦ ਗਾਇਣ ਅਤੇ ਦੀਪ ਪ੍ਰਜਵਲਨ ਨਾਲ ਹੋਈ | ਸਾਇੰਸ ਸੁਸਾਇਟੀ ਦੀ ਇੰਚਾਰਜ ਡਾ. ਮਨਦੀਪ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ | 'ਰੋਜ਼ਾਨਾ ਜੀਵਨ ਵਿਚ ਵਿਗਿਆਨ' ਵਿਸ਼ੇ 'ਤੇ ਭਾਸ਼ਣ ਮੁਕਾਬਲਾ ਅਤੇ ਪੋਸਟਰ ਤਿਆਰ ਕਰਨ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਲਗਭਗ 30 ਵਿਦਿਆਰਥਣਾਂ ਨੇ ਭਾਗ ਲਿਆ | ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਪ੍ਰਧਾਨ ਡਾ. ਰੰਜੀਤ ਸਿੰਘ ਨੇ ਵਿਦਿਆਰਥਣਾਂ ਨੂੰ ਭਾਰਤ ਦੇ ਪਹਿਲੇ ਨੋਬਲ ਪੁਰਸਕਾਰ ਵਿਜੇਤਾ ਸੀ.ਵੀ. ਰਮਨ ਦੇ ਜੀਵਨ ਅਤੇ ਉਨ੍ਹਾਂ ਦੇ ਕੰਮ ਬਾਰੇ ਜਾਣਕਾਰੀ ਦਿੱਤੀ | ਸਕੱਤਰ ਡਾ. ਰਾਜਿੰਦਰਪਾਲ ਸਿੰਘ ਔਲਖ ਨੇ ਧਰਤੀ ਦੇ ਨਾਸ ਅਤੇ ਸੰਰੱਖਣ ਵਿਚ ਮਨੁੱਖ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ | ਜਨਰਲ ਸਕੱਤਰ ਐਮ.ਐਸ. ਭਾਟੀਆ ਨੇ ਰੋਜ਼ਾਨਾ ਜੀਵਨ ਵਿਚ ਵਿਗਿਆਨ ਦੀ ਮਹੱਤਤਾ ਅਤੇ ਇਸ ਦੇ ਉਪਯੋਗਾਂ ਬਾਰੇ ਚਰਚਾ ਕੀਤੀ | ਰਾਸ਼ਟਰੀ ਵਿਗਿਆਨ ਦਿਵਸ ਦੀ ਥੀਮ 'ਵਿਗਿਆਨ ਵਿਚ ਮਹਿਲਾਵਾਂ ਵਿਕਸਿਤ ਭਾਰਤ ਦੀ ਪ੍ਰੇਰਕ ਸ਼ਕਤੀ' ਬਾਰੇ ਜਾਗਰੂਕਤਾ ਲਈ ਸੁਪਿ੍ਆ ਵਲੋਂ ਪਾਵਰ ਪੌਇੰਟ ਪ੍ਰਸਤੁਤੀ ਦਿੱਤੀ ਗਈ | ਇਸ ਮੌਕੇ ਵਿਦਿਆਰਥਣਾਂ ਨੇ ਕਵਿਤਾਵਾਂ ਅਤੇ ਭਾਸ਼ਣ ਪੇਸ਼ ਕੀਤੇ | ਸੁਧਾਰੇ ਹੋਏ ਉਪਕਰਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਵਿਗਿਆਨ ਦੀਆਂ ਵਿਦਿਆਰਥਣਾਂ ਵਲੋਂ ਨੁੱਕੜ ਨਾਟਕ ਪੇਸ਼ ਕਰਕੇ ਵਿਗਿਆਨ ਵਿਚ ਮਹਿਲਾਵਾਂ ਦੀ ਭੂਮਿਕਾ ਬਾਰੇ ਜਾਗਰੂਕਤਾ ਫੈਲਾਈ ਗਈ | ਭਾਰਤ ਜਨ ਗਿਆਨ ਵਿਗਿਆਨ ਜੱਥਾ ਦੀਆਂ ਮੈਂਬਰਾਂ ਰੂਮਨ ਆਹੂਜਾ, ਸੁਸ਼ਮਾ ਓਬੇਰੋਈ ਅਤੇ ਸੰਗੀਤਾ ਸੂਦ ਵੀ ਇਸ ਮੌਕੇ ਮੌਜੂਦ ਰਹੀਆਂ | ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਤਿ੍ਪਤਾ ਨੇ ਸਮਾਰੋਹ ਦੀ ਅਧਿਅਕਸ਼ਤਾ ਕੀਤੀ | ਭਾਸ਼ਣ ਮੁਕਾਬਲੇ ਦੇ ਨਤੀਜਿਆਂ ਵਿਚ ਪਹਿਲਾ ਸਥਾਨ ਸੁਪਿ੍ਆ, ਦੂਜਾ ਸਥਾਨ ਸ਼ਾਇਨਾ ਅਤੇ ਤੀਜਾ ਸਥਾਨ ਅਵਨੀਤ ਕੌਰ ਨੇ ਪ੍ਰਾਪਤ ਕੀਤਾ | ਪੋਸਟਰ ਬਣਾਉਣ ਮੁਕਾਬਲੇ ਵਿਚ ਪਹਿਲਾ ਸਥਾਨ ਸਿਮਰਨਜੀਤ ਕੌਰ, ਦੂਜਾ ਸਥਾਨ ਸੁਪਿ੍ਆ ਅਤੇ ਤੀਜਾ ਸਥਾਨ ਸ਼ਾਇਨਾ ਨੇ ਪ੍ਰਾਪਤ ਕੀਤਾ |