25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਮਹਿਕਾਂ ਬਿਖੇਰਦਾ ਪੀ.ਏ.ਯੂ. ਦਾ ਸਾਲਾਨਾ ਫੁੱਲਾਂ ਦਾ ਸ਼ੋਅ ਸਮਾਪਤ <br/>

ਅਜੀਤ ਡੈਸਕ 02-03-2026
ਲੁਧਿਆਣਾ, 1 ਮਾਰਚ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਯਾਦ ਵਿਚ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਕਰਵਾਇਆ ਗਿਆ ਦੋ ਰੋਜ਼ਾ ਸਾਲਾਨਾ ਫਲਾਵਰ ਸ਼ੋਅ ਹਜ਼ਾਰਾਂ ਅੱਖਾਂ ਨੂੰ ਮਨਮੋਹਕ ਦਿ੍ਸ਼ ਦਿੰਦਾ ਅੱਜ ਸਮਾਪਤ ਹੋ ਗਿਆ | ਲੈਂਡਸਕੇਪਿੰਗ ਅਤੇ ਫਲੋਰੀਕਲਚਰ ਵਿਭਾਗ ਵਲੋਂ ਮਿਲਖ ਸੰਗਠਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਹ ਸ਼ੋਅ ਨਿੱਜੀ ਫੁੱਲ ਪ੍ਰੇਮੀਆਂ ਦੇ ਨਾਲ-ਨਾਲ ਫੁੱਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਅਤੇ ਵਪਾਰਕ ਸੰਗਠਨਾਂ ਲਈ ਵੀ ਖਿੱਚ ਦਾ ਕੇਂਦਰ ਬਣਿਆ ਰਿਹਾ | 37 ਦੇ ਕਰੀਬ ਸਟਾਲਾਂ ਵਿਚ ਭਿੰਨ-ਭਿੰਨ ਤਰ੍ਹਾਂ ਦੇ ਫੁੱਲਾਂ ਦੀਆਂ ਕਿਸਮਾਂ ਅਤੇ ਬਾਗਬਾਨੀ ਨਾਲ ਸੰਬੰਧਿਤ ਹੋਰ ਜ਼ਰੂਰੀ ਵਸਤਾਂ ਦੀ ਪ੍ਰਦਰਸ਼ਨੀ ਬਹੁਤ ਆਕਰਸ਼ਕ ਨਜ਼ਾਰਾ ਪੇਸ਼ ਕਰਦੀ ਸੀ | ਤਾਜ਼ੇ ਅਤੇ ਸੁੱਕੇ ਫੁੱਲਾਂ ਦੀ ਵਿਉਂਤਬੰਦੀ ਸੰਬੰਧੀ 10 ਵਰਗਾਂ ਵਿਚ ਨਿੱਜੀ ਸੰਸਥਾਵਾਂ ਅਤੇ ਫੁੱਲ ਪ੍ਰੇਮੀਆਂ ਨੇ ਮੁਕਾਬਲਿਆਂ ਵਿਚ ਭਾਗ ਲਿਆ | ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸਮਾਪਤੀ ਸਮਾਰੋਹ ਦੌਰਾਨ ਇਸ ਕਾਮਯਾਬ ਪ੍ਰਬੰਧ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਇਹ ਸ਼ੋਅ ਆਸਪਾਸ ਦੇ ਖੇਤਰ ਵਿਚ ਲੋਕਾਂ ਵਲੋਂ ਉਡੀਕਿਆ ਜਾਣ ਵਾਲਾ ਉਤਸਵ ਬਣ ਗਿਆ ਹੈ | ਡਾ. ਗੋਸਲ ਨੇ ਫੁੱਲ ਪ੍ਰੇਮੀਆਂ ਅਤੇ ਕਾਸ਼ਤਕਾਰਾਂ ਨੂੰ ਪੀ.ਏ.ਯੂ. ਨਾਲ ਜੁੜ ਕੇ ਸਮੇਂ ਦੀ ਮੰਗ ਅਨੁਸਾਰ ਫੁੱਲਾਂ ਦੀ ਖੇਤੀ ਅਤੇ ਉਪਜ ਵਧਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਬਦਲਦੀਆਂ ਖੇਤੀ ਲੋੜਾਂ ਨੂੰ ਵਪਾਰਕ ਮਾਰਗ 'ਤੇ ਤੋਰਨ ਲਈ ਫੁੱਲਾਂ ਦੀ ਖੇਤੀ ਦੀ ਭੂਮਿਕਾ ਨਿਰਸੰਦੇਹ ਵਧੇਗੀ | ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਬਾਗਬਾਨੀ ਦੇ ਖੇਤਰ ਵਿਚ ਫੁੱਲਾਂ ਦੀ ਕਾਸ਼ਤ ਦੀ ਮਹੱਤਤਾ ਨੂੰ ਦਿ੍ੜ੍ਹ ਕਰਵਾਇਆ | ਉਨ੍ਹਾਂ ਕਿਹਾ ਕਿ ਪੱਛਮ ਦੀ ਤਰਜ਼ 'ਤੇ ਫੁੱਲ ਸਾਡੇ ਸਮਾਜ ਦਾ ਜ਼ਰੂਰੀ ਹਿੱਸਾ ਬਣ ਰਹੇ ਹਨ ਅਤੇ ਇਹ ਰੁਝਾਨ ਫੁੱਲਾਂ ਦੀ ਖੇਤੀ ਲਈ ਬੜਾ ਸਾਜ਼ਗਾਰ ਹੈ | ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਇਸ ਸ਼ੋਅ ਦੀ ਸਫਲਤਾ ਲਈ ਸਮੁੱਚੇ ਵਿਭਾਗ ਅਤੇ ਫੁੱਲ ਪ੍ਰੇਮੀਆਂ ਦਾ ਧੰਨਵਾਦ ਕੀਤਾ | ਵੱਖ-ਵੱਖ ਵਰਗਾਂ ਵਿਚ 200 ਦੇ ਕਰੀਬ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ | 2 ਦਿਨ ਤੱਕ ਕੈਂਪਸ ਵਿਚ ਰੰਗਾਂ ਅਤੇ ਮਹਿਕਾਂ ਦੀ ਛਹਿਬਰ ਲਾਉਂਦਾ ਇਹ ਰੰਗੀਨ ਉਤਸਵ ਅਗਲੇ ਸਾਲ ਮਿਲਣ ਦੇ ਵਾਅਦੇ ਨਾਲ ਆਪਣੇ ਸਿਖਰ 'ਤੇ ਪੁੱਜਿਆ |

ਪਿਛਲੀ ਖ਼ਬਰ ਕੰਪਿਊਟਰ-ਸਹਾਇਤਾ ਪ੍ਰਾਪਤ ਡਿਜ਼ਾਈਨਿੰਗ ਵਿਸ਼ੇ 'ਤੇ ਵਰਕਸ਼ਾਪ ਕਰਵਾਈ <br/> ਅਗਲੀ ਖ਼ਬਰ ਮਾਲਵਾ ਸੈਂਟਰਲ ਕਾਲਜ ਵਿਖੇ ਮਨਾਇਆ ਰਾਸ਼ਟਰੀ ਵਿਗਿਆਨ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।